WhatsApp Image 2024-10-26 at 19.49.35
WhatsApp Image 2024-10-30 at 17.40.47
980x 450 Pixel Diwali ads
WhatsApp Image 2024-10-30 at 17.38.12
WhatsApp Image 2024-10-29 at 22.24.24
WhatsApp Image 2024-10-30 at 18.52.52
BANNER_3X2 FEET_GEN_PUNJABI & hindi (1)_page-0001
WhatsApp Image 2024-10-30 at 07.25.43
WhatsApp Image 2024-10-30 at 08.37.17
WhatsApp Image 2024-10-26 at 19.44.07
WhatsApp Image 2024-10-31 at 08.08.50
previous arrow
next arrow
Punjabi Khabarsaar
ਚੰਡੀਗੜ੍ਹ

’ਆਪ’ ਨੇ ਕੈਨੇਡਾ ’ਚ ਹਿੰਦੂ ਮੰਦਰ ’ਤੇ ਹੋਏ ਹਮਲੇ ਦੀ ਕੀਤੀ ਨਿੰਦਾ, ਕਿਹਾ- ਭਾਰਤ ਸਰਕਾਰ ਨੂੰ ਇਸ ਘਟਨਾ ’ਤੇ ਕੈਨੇਡਾ ਨਾਲ ਗੱਲ ਕਰਨੀ ਚਾਹੀਦੀ ਹੈ

37 Views

ਚੰਡੀਗੜ੍ਹ, 4 ਨਵੰਬਰ: ਆਮ ਆਦਮੀ ਪਾਰਟੀ (ਆਪ) ਨੇ ਕੈਨੇਡਾ ਦੇ ਬਰੈਂਪਟਨ ਵਿੱਚ ਖਾਲਿਸਤਾਨੀ ਸੰਗਠਨ ਦੇ ਲੋਕਾਂ ਵੱਲੋਂ ਹਿੰਦੂ ਮੰਦਰ ’ਤੇ ਕੀਤੇ ਗਏ ਹਮਲੇ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ‘ਆਪ’ ਆਗੂ ਅਤੇ ਪੰਜਾਬ ਸਰਕਾਰ ਦੇ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਇਸ ਘਟਨਾ ਨਾਲ ਪੂਰਾ ਪੰਜਾਬ ਨਿਰਾਸ਼ ਹੈ। ਇਸ ਦੀ ਜਿੰਨੀ ਨਿੰਦਾ ਕੀਤੀ ਜਾਵੇ ਘੱਟ ਹੈ।ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਧਰਮ ਨਿਰਪੱਖ ਸੂਬਾ ਹੈ। ਧਾਰਮਿਕ ਆਧਾਰ ’ਤੇ ਹਿੰਸਾ ਇੱਥੇ ਦਾ ਸਭਿਆਚਾਰ ਨਹੀਂ ਹੈ। 1980-90 ਦੇ ਅੱਤਵਾਦ ਦੇ ਕਾਲੇ ਦੌਰ ਦੌਰਾਨ ਵੀ ਇੱਥੇ ਧਰਮ ਦੇ ਆਧਾਰ ’ਤੇ ਹਿੰਸਾ ਨਹੀਂ ਹੋਈ।

ਇਹ ਵੀ ਪੜ੍ਹੋ CM Bhagwant Mann ਨੇ ਬਰਨਾਲਾ ’ਚ ’ਆਪ’ ਉਮੀਦਵਾਰ ਹਰਿੰਦਰ ਧਾਲੀਵਾਲ ਲਈ ਕੀਤਾ ਕੀਤਾ ਰੋਡ ਸ਼ੋਅ, ਵਿਰੋਧੀਆਂ ’ਤੇ ਕੀਤਾ ਜ਼ਬਰਦਸਤ ਹਮਲਾ

ਪੰਜਾਬ ਵਿੱਚ ਹਿੰਦੂ ਅਤੇ ਸਿੱਖ ਇੱਕ ਪਰਿਵਾਰ ਵਾਂਗ ਸ਼ੁਰੂ ਤੋਂ ਹੀ ਇਕੱਠੇ ਰਹਿੰਦੇ ਹਨ। ਹਿੰਸਾ ਕਰਨ ਵਾਲੇ ਲੋਕਾਂ ਨੂੰ ਇਸ ਨੂੰ ਸਮਝਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਪੰਜਾਬ ਆਪਸੀ ਭਾਈਚਾਰੇ ਅਤੇ ਸਮਾਜਿਕ ਸਦਭਾਵਨਾ ਲਈ ਜਾਣਿਆ ਜਾਂਦਾ ਹੈ। ਇਸ ਘਟਨਾ ਤੋਂ ਪੰਜਾਬ ਦੇ ਹਰ ਭਾਈਚਾਰੇ ਦੇ ਲੋਕ ਗ਼ੁੱਸੇ ਵਿਚ ਹਨ। ਅਸੀਂ ਇਸ ਘਟਨਾ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦੇ ਹਾਂ। ਉਨ੍ਹਾਂ ਭਾਰਤ ਸਰਕਾਰ ਨੂੰ ਇਹ ਮੁੱਦਾ ਕੈਨੇਡਾ ਸਰਕਾਰ ਕੋਲ ਉਠਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਅਜਿਹੀ ਘਟਨਾ ਦੁਬਾਰਾ ਨਾ ਵਾਪਰੇ।

 

Related posts

ਭਾਰਤੀ ਚੋਣ ਕਮਿਸ਼ਨ ਵੱਲੋਂ ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ ਲਈ ਜ਼ਿਮਨੀ ਚੋਣ ਦਾ ਪ੍ਰੋਗਰਾਮ ਜਾਰੀ

punjabusernewssite

ਪੰਜਾਬ ਆਈ.ਟੀ.ਆਈਜ਼ ਵਿਖੇ ਦਾਖਲਿਆਂ ਵਿੱਚ 25 ਫੀਸਦ ਵਾਧਾ ਦਰਜ

punjabusernewssite

ਮੁੱਖ ਮੰਤਰੀ ਕੋਲ ਸੁਰੱਖਿਆ ਵਾਹਨਾਂ ਦੀ ਗਿਣਤੀ ਆਪ ਦੇ ਦਾਅਵਿਆਂ ਨੂੰ ਝੁਠਲਾਉਂਦੀ ਹੈ: ਬਾਜਵਾ

punjabusernewssite