ਮੁੱਖ ਮੰਤਰੀ ਨੇ ਪੰਚਕੂਲਾ ਵਿਚ ਤੀਜਾ ਪੁਸਤਕ ਮੇਲੇ ਦਾ ਕੀਤਾ ਆਗਾਜ਼

0
5
51 Views

ਚੰਡੀਗੜ੍ਹ, 5 ਨਵੰਬਰ : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਅੱਜ ਪੰਚਕੂਲਾ ਵਿਚ ਪ੍ਰਬੰਧਿਤ ਤੀਜਾ ਪੁਸਤਕ ਮੇਲੇ ਦੀ ਸ਼ੁਰੂਆਤ ਕੀਤੀ। ਇਸ ਮੌਕੇ ’ਤੇ ਉਨ੍ਹਾਂ ਨੇ ਵੀਡੀਓ ਕਾਨਫ੍ਰੈਂਸਿੰਗ ਰਾਹੀਂ ਜਿਲ੍ਹਾ ਕੁਰੂਕਸ਼ੇਤਰ ਦੇ ਪਿੰਡ ਅਰੂਣਾਏ, ਕਰਨਾਲ ਦੇ ਬੜਾ ਗਾਂਓ ਅਤੇ ਝੱਜਰ ਦੇ ਪਿੰਡ ਮਦਾਨਾ ਵਿਚ ਬਣਾਏ ਗਏ ਸਰਦਾਰ ਪਟੇਲ ਲਾਇਬੇਰਰੀਆਂ ਦਾ ਵੀ ਉਦਘਾਟਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ਪੁਸਤਕ ਮੇਲੇ ਦਾ ਅਵਲੋਕਨ ਕੀਤਾ ਅਤੇ ਕਈ ਪੁਸਤਕਾਂ ਨੂੰ ਲਾਂਚ ਕੀਤਾ।ਇਸ ਮੌਕੇ ’ਤੇ ਮੁੱਖ ਮੰਤਰੀ ਨੇ ਕਿਹਾ ਕਿ ਸਾਡਾ ਸਭਿਆਚਾਰ ਅਤੇ ਵਿਰਾਸਤ ਕਿਤਾਬਾਂ ਵਿਚ ਉਪਲਬਧ ਹੈ। ਗਿਆਨ ਦੀ ਰੋਸ਼ਨੀ ਨਾਲ ਹੀ ਜੀਵਨ ਵਿਚ ਹਨੇਨੇ ਨੂੰ ਦੂਰ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ ਹਰਿਆਣਾ ਸਰਕਾਰ ਨੇ ਜਿਲ੍ਹਾ ਲੋਕ ਸੰਪਰਕ ਅਤੇ ਸ਼ਿਕਾਇਤ ਹੱਲ ਕਮੇਟੀ ਦੇ ਚੇਅਰਮੈਨਸ ਦੀ ਨੋਟੀਫਿਕੇਸ਼ਨ ਕੀਤੀ ਜਾਰੀ

ਇਸ ਪੁਸਤਕ ਮੇਲੇ ਦਾ ਉਦੇਸ਼ ਵੀ ਸਾਡੇ ਗਿਆਨ ਨੂੰ ਵਧਾਉਣਾ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਕਿਹਾ ਹੈ ਜਿੱਥੇ ਹਨੇਰਾ ਬਹੁਤ ਹੈ, ਉੱਥੇ ਦੀਪ ਜਲਾਉਣਾ ਕਿੱਥੇ ਮਨਾ ਹੈ। ਅੱਜ ਇਕ ਪੁਸਤਕ ਵੀ ਅਸੀਂ ਪੜ੍ਹਦੇ ਹਨ ਤਾਂ ਉਹ ਇਕ ਪੁਸਤਕ ਹੀ ਦੀਪਕ ਜਲਾਉਣਾ ਦਾ ਕੰਮ ਕਰੇਗੀ।ਮੁੱਖ ਮੰਤਰੀ ਨੇ ਕਿਹਾ ਕਿ ਗਿਆਨ ਦੀ ਦੇਵੀ ਮਾਤਾ ਸਰਸਵਤੀ ਦੀ ਉਪਾਸਨਾ ਸਕੂਲਾਂ ਅਤੇ ਲਾਇਬ੍ਰੇਰੀਆਂ ਵਿਚ ਹੁੰਦੀ ਹੈ। ਸਕੂਲਾਂ ਵਿਚ ਗੁਰੂ ਦੇ ਚਰਣਾਂ ਵਿਚ ਬੈਠ ਕੇ ਅਤੇ ਲਾਇਬ੍ਰੇਰੀਆਂ ਵਿਚ ਅਧਿਐਨ ਕਰ ਵਿਸ਼ਿਆਂ ਦੀ ਗੰਭੀਰ ਜਾਣਕਾਰੀ ਹਾਸਲ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਉੱਤਰ ਹਰਿਆਣਾ ਬਿਜਲੀ ਵੰਡ ਨਿਗਮ ਨੇ ਸੀਐਸਆਰ ਯੋਜਨਾ ਤਹਿਤ ਤਿੰਨ ਸਾਲ ਵਿਚ 22 ਤੋਂ ਵੱਧ ਲਾਇਬ੍ਰੇਰੀਆਂ ਖੋਲੀਆਂ ਹਨ।

ਇਹ ਵੀ ਪੜ੍ਹੋ ਸਾਬਕਾ ਮੰਤਰੀ ਬਰਾੜ ਨਹੀਂ ਰਹੇ, ਸਿੱਖ ਤੇ ਕਿਸਾਨ ਨੇਤਾ ਦੇ ਰੂਪ ਵਿਚ ਬਣਾਈ ਸੀ ਧਾਂਕ

ਅੱਜ ਵੀ ਤਿੰਨ ਲਾਇਬ੍ਰੇਰੀਆਂ ਦਾ ਉਦਘਾਟਨ ਕੀਤਾ ਗਿਆ ਹੈ, ਜੋ ਦੂਜੇ ਵਿਭਾਗਾਂ ਲਈ ਪੇ੍ਰਰਣਾ ਸਰੋਤ ਹੈ। ਨਾਇਬ ਸਿੰਘ ਸੈਨੀ ਨੇ ਕਿਹਾ ਕਿ ਭਾਜਪਾ ਸਰਕਾਰ ਨੇ ਸੂਬੇ ਦੇ ਨੌਜੁਆਨਾਂ ਨੂੰ 2 ਲੱਖ ਨੌਕਰੀਆਂ ਦੇਣ ਦਾ ਵਾਦਾ ਕੀਤਾ ਹੈ। ਇਸ ਮੌਕੇ ’ਤੇ ਕਾਲਕਾ ਦੀ ਵਿਧਾਇਕ ਸ੍ਰੀਮਤੀ ਸ਼ਕਤੀਰਾਣੀ ਸ਼ਰਮਾ, ਉਰਜਾ ਵਿਭਾਗ ਦੇ ਵਧੀਕ ਮੁੱਖ ਸਕੱਤਰ ਏ ਕੇ ਸਿੰਘ, ਐਸਈਆਈਏਏ ਦੇ ਚੇਅਰਮੈਨ ਪੀ ਕੇ ਦਾਸ, ਯੂਐਚਬੀਵੀਐਨ ਦੇ ਪ੍ਰਬੰਧ ਨਿਦੇਸ਼ਕ ਡਾ. ਸਾਕੇਤ ਕੁਮਾਰ, ਸਾਬਕਾ ਵਿਧਾਇਕ ਗਿਆਨ ਚੰਦ ਗੁਪਤਾ, ਮੁੱਖ ਮੰਤਰੀ ਦੇ ਰਾਜਨੀਤਕ ਸਲਾਹਕਾਰ ਭਾਰਤ ਭੂਸ਼ਣ ਭਾਰਤੀ ਅਤੇ ਭਾਜਪਾ ਜਿਲ੍ਹਾ ਪ੍ਰਧਾਨ ਦੀਪਕ ਸ਼ਰਮਾ ਸਮੇਤ ਹੋਰ ਮਾਣਯੋਗ ਵਿਅਕਤੀ ਮੌਜੂਦ ਰਹੇ।

 

LEAVE A REPLY

Please enter your comment!
Please enter your name here