ਲੁਧਿਆਣਾ, 10 ਜਨਵਰੀ: ਸੂਬੇ ’ਚ ਲੰਘੀ 21 ਦਸੰਬਰ ਨੂੰ ਹੋਈਆਂ ਨਗਰ ਨਿਗਮ ਚੋਣਾਂ ਦੌਰਾਨ ਬਹੁਮਤ ਤੋਂ ਥੋੜੀ ਦੂਰ ਰਹਿ ਗਈ ਆਮ ਆਦਮੀ ਪਾਰਟੀ ਨੇ ਅੱਜ ਸ਼ੁੱਕਰਵਾਰ ਨੂੰ ਲੁਧਿਆਣਾ ਵਿਚ ਵਿਰੋਧੀ ਪਾਰਟੀਆਂ ਕਾਂਗਰਸ ਅਤੇ ਭਾਜਪਾ ਨੂੰ ਵੱਡਾ ਝਟਕਾ ਦਿੰਦਿਆਂ ਤਿੰਨ ਕੋਂਸਲਰਾਂ ਨੂੰ ਆਪਣੇ ਪਾਲੇ ਵਿਚ ਕਰ ਲਿਆ ਹੈ। ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆ ਦੀ ਅਗਵਾਈ ਹੇਠ ਵਿੱਢੀ ਇਸ ਮੁਹਿੰਮ ਤਹਿਤ ਵਾਰਡ ਨੰਬਰ 42 ਤੋਂ ਕੌਂਸਲਰ ਜਗਮੀਤ ਸਿੰਘ ਨੋਨ, ਅਤੇ ਵਾਰਡ ਨੰਬਰ 45 ਤੋਂ ਕੌਂਸਲਰ ਪਰਮਜੀਤ ਕੌਰ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ। ਇਸੇ ਤਰ੍ਹਾਂ ਵਾਰਡ ਨੰਬਰ 21 ਤੋਂ ਕੌਂਸਲਰ ਅਨੀਤਾ ਨਨਚਾਹਲ ਨੇ ਵੀ ਆਪ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ।
ਇਹ ਵੀ ਪੜ੍ਹੋ ਆਮ ਆਦਮੀ ਪਾਰਟੀ ਨੂੰ ਪੰਜਾਬ ’ਚ ਅੱਜ ਮਿਲੇਗਾ ‘ਪਲੇਠਾ’ ਮੇਅਰ, ਸੱਦੀ ਮੀਟਿੰਗ
ਹੁਣ 95 ਮੈਂਬਰੀ ਹਾਊਸ ਦੇ ਵਿਚ ਆਪ ਕੋਲ 46 ਕੋਂਸਲਰ ਹੋ ਚੁੱਕੇ ਹਨ ਅਤੇ ਬਹੁਮਤ ਲਈ ਸਿਰਫ਼ ਦੋ ਹੋਰ ਕੋਂਸਲਰਾਂ ਦੀ ਜਰੂਰਤ ਹੈ। ਚਰਚਾ ਮੁਤਾਬਕ ਬਹੁਮਤ ਪੂਰਾ ਕਰਨ ਲਈ ਆਪ ਵੱਲੋਂ ਵੱਡੀ ਪੱਧਰ ’ਤੇ ਯਤਨ ਕੀਤੇ ਜਾ ਰਹੇ ਹਨ। ਦਸਣਾ ਬਣਦਾ ਹੈ ਕਿ ਚੋਣ ਨਤੀਜਿਆਂ ਵਿਚ ਆਪ ਨੂੰ 41, ਕਾਂਗਰਸ ਨੂੰ 30, ਭਾਜਪਾ ਨੂੰ 19 ਅਤੇ 2 ਅਕਾਲੀ ਦਲ ਤੋਂ ਇਲਾਵਾ 3 ਅਜ਼ਾਦ ਕੋਂਸਲਰਾਂ ਨੇ ਜਿੱਤ ਪ੍ਰਾਪਤ ਕੀਤੀ ਸੀ। ਇਸਤੋਂ ਪਹਿਲਾਂ ਵੀ ਦੋ ਕੋਂਸਲਰ ਆਪ ਵਿਚ ਸ਼ਾਮਲ ਹੋ ਚੁੱਕੇ ਹਨ। ਲੁਧਿਆਣਾ ਨਗਰ ਨਿਗਮ ਲਈ ਮੇਅਰ ਦਾ ਅਹੁੱਦਾ ਔਰਤ ਲਈ ਰਾਖਵਾਂ ਰੱਖਿਆ ਗਿਆ ਹੈ। ਸੰਭਾਵਨਾ ਜਤਾਈ ਜਾ ਰਹੀ ਹੈ ਕਿ ਲੋਹੜੀ ਤੋਂ ਬਾਅਦ ਇੱਥੇ ਮੇਅਰ ਤੇ ਹੋਰਨਾਂ ਅਹੁੱਦੇਦਾਰਾਂ ਦੀ ਚੋਣ ਲਈ ਮੀਟਿੰਗ ਸੱਦੀ ਜਾ ਸਕਦੀ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
Share the post "ਲੁਧਿਆਣਾ ’ਚ ‘ਆਪ’ ਨੇ ਕਾਂਗਰਸ ਅਤੇ ਭਾਜਪਾ ਨੂੰ ਦਿੱਤਾ ਵੱਡਾ ਝਟਕਾ, 3 ਕੋਂਸਲਰ ਕੀਤੇ ਸ਼ਾਮਲ"