ਚੰਡੀਗੜ੍ਹ, 30 ਅਗਸਤ: ਆਮ ਆਦਮੀ ਪਾਰਟੀ ਦੇ ਸੀਨੀਅਰ ਬੁਲਾਰੇ ਅਤੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਸੂਬੇ ਦੇ ਖੇਡ ਸਭਿਆਚਾਰ ਨੂੰ ਸਫਲਤਾਪੂਰਵਕ ਸੁਰਜੀਤ ਕਰਨ ਅਤੇ ਨਵੀਂ ਖੇਡ ਨੀਤੀ ਲਾਗੂ ਕਰਨ ਲਈ ਪੰਜਾਬ ਦੀ ਮਾਨ ਸਰਕਾਰ ਦੀ ਸ਼ਲਾਘਾ ਕੀਤੀ। ਹੇਅਰ ਨੇ ਕਿਹਾ ਕਿ ਖੇਡ ਨੀਤੀ ਅਤੇ ‘ਖੇਡਾਂ ਵਤਨ ਪੰਜਾਬ ਦੀਆਂ’ ਵਰਗੇ ਟੂਰਨਾਮੈਂਟਾਂ ਦਾ ਮੁੱਖ ਮੰਤਵ ਪੰਜਾਬ ਨੂੰ ਖੇਡਾਂ ਵਿੱਚ ਦੁਬਾਰਾ ਨੰਬਰ-1 ਰਾਜ ਬਣਾਉਣਾ ਅਤੇ ਹਰ ਉਮਰ ਦੇ ਲੋਕਾਂ ਵਿੱਚ ਖੇਡ ਸਭਿਆਚਾਰ ਨੂੰ ਉਤਸ਼ਾਹਿਤ ਕਰਨਾ ਹੈ।ਸ਼ੁੱਕਰਵਾਰ ਨੂੰ ਪਾਰਟੀ ਦਫ਼ਤਰ ਵਿਖੇ ਸੀਨੀਅਰ ਬੁਲਾਰੇ ਅਤੇ ਚੇਅਰਮੈਨ ਨੀਲ ਗਰਗ ਦੇ ਨਾਲ ਮੀਡੀਆ ਨੂੰ ਸੰਬੋਧਿਤ ਕਰਦੇ ਹੋਏ, ਹੇਅਰ ਨੇ ਕਿਹਾ ਕਿ ਇਸ ਸਮੇਂ ਤੀਸਰਾ ‘ਖੇਡਾਂ ਵਤਨ ਪੰਜਾਬ ਦੀਆਂ’ ਚੱਲ ਰਿਹਾ ਹੈ। ਇਸ ਸਾਲ, ਪਹਿਲੀ ਵਾਰ ਪੈਰਾ-ਐਥਲੈਟਿਕਸ, ਪੈਰਾ-ਪਾਵਰਲਿਫਟਿੰਗ, ਅਤੇ ਪੈਰਾ-ਬੈਡਮਿੰਟਨ ਨੂੰ ਸ਼ਾਮਲ ਕਰਨ ਦੇ ਨਾਲ-ਨਾਲ ਤਿੰਨ ਨਵੀਆਂ ਖੇਡਾਂ- ਸਾਈਕਲਿੰਗ, ਬੇਸਬਾਲ ਅਤੇ ਤਾਈਕਵਾਂਡੋ- ਨੂੰ ਪੇਸ਼ ਕੀਤਾ ਗਿਆ ਹੈ।
ਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
ਉਨ੍ਹਾਂ ਕਿਹਾ ਕਿ ਇਹ ਈਵੈਂਟ ਹਰ ਸਾਲ ਅੱਗੇ ਵਧਦਾ ਜਾ ਰਿਹਾ ਹੈ, ਜਿਸ ਵਿੱਚ ਸੈਂਕੜੇ ਖਿਡਾਰੀ ਹਿੱਸਾ ਲੈ ਰਹੇ ਹਨ ਅਤੇ ਹੋਰ ਖੇਡਾਂ ਵੀ ਸ਼ਾਮਲ ਕੀਤੀਆਂ ਜਾ ਰਹੀਆਂ ਹਨ।ਪਹਿਲਾਂ, 8 ਉਮਰ ਵਰਗ ਸਨ, ਪਰ ਇਸ ਵਾਰ 70+ ਉਮਰ ਵਰਗ ਨੂੰ ਜੋੜਿਆ ਗਿਆ ਹੈ, ਜਿਸ ਤੋਂ ਬਾਅਦ ਹੁਣ ਇਸ ’ਚ ਕੁੱਲ ਨੌਂ ਉਮਰ ਵਰਗ ਸ਼ਾਮਿਲ ਹੋ ਗਏ ਹਨ।ਹੇਅਰ ਨੇ ਦੱਸਿਆ ਕਿ ਨਕਦ ਇਨਾਮ, ਜੋ ਪਹਿਲਾਂ 40 ਸਾਲ ਤੱਕ ਦੇ ਉਮਰ ਵਰਗਾਂ ਨੂੰ ਦਿੱਤੇ ਜਾਂਦੇ ਸਨ, ਹੁਣ 40-50, 50-60, 60-70, ਅਤੇ 70+ ਉਮਰ ਵਰਗਾਂ ਦੇ ਜੇਤੂਆਂ ਨੂੰ ਵੀ ਇਨਾਮ ਦਿੱਤੇ ਜਾਣਗੇ। 40 ਸਾਲ ਦੀ ਉਮਰ ਤੱਕ ਦੇ ਮੈਡਲ ਜੇਤੂਆਂ ਨੂੰ ਲਗਭਗ 9 ਕਰੋੜ ਰੁਪਏ ਦਾ ਨਕਦ ਇਨਾਮ ਮਿਲੇਗਾ। ਜਦੋਂ ਕਿ 40 ਤੋਂ ਵਧ ਉਮਰ ਵਰਗ ਸ਼੍ਰੇਣੀਆਂ ਵਿੱਚ 1,221 ਤਗਮਾ ਜੇਤੂਆਂ ਨੂੰ ਕੁਲ 90 ਲੱਖ ਰੁਪਏ ਦੇ ਨਕਦ ਇਨਾਮ ਦਿੱਤੇ ਜਾਣਗੇ।’ਆਪ’ ਆਗੂ ਨੇ ਸਪੋਰਟਸ ਮੈਡੀਸਨ ਕੇਡਰ ਬਾਰੇ ਵੀ ਮੀਡੀਆ ਨੂੰ ਜਾਣਕਾਰੀ ਦਿੱਤੀ ਅਤੇ ਐਲਾਨ ਕੀਤਾ ਕਿ ਪੰਜਾਬ ਅਜਿਹਾ ਕੇਡਰ ਸਥਾਪਤ ਕਰਨ ਵਾਲਾ ਪਹਿਲਾ ਸੂਬਾ ਬਣਨ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਕਾਡਰ ਵਿੱਚ 113 ਮੈਂਬਰ ਹੋਣਗੇ, ਜਿਸ ਵਿੱਚ ਗਰੁੱਪ ਏ ਅਤੇ ਬੀ ਵਿੱਚ 16 ਪੋਸਟਾਂ, ਗਰੁੱਪ ਸੀ ਵਿੱਚ 80 ਪੋਸਟਾਂ ਅਤੇ ਗਰੁੱਪ ਡੀ ਵਿੱਚ 1 ਪੋਸਟ ਹੋਵੇਗੀ।
ਸਿਹਤ, ਸਿੱਖਿਆ ਤੇ ਵਿਕਾਸ ਦੇ ਖੇਤਰ ਚ ਕ੍ਰਾਂਤੀਕਾਰੀ ਤਬਦੀਲੀਆਂ ਲਿਆ ਰਹੀ ਹੈ ਸੂਬਾ ਸਰਕਾਰ : ਜਗਰੂਪ ਸਿੰਘ ਗਿੱਲ
ਹੇਅਰ ਨੇ ਕਿਹਾ ਕਿ ਕਿਸੇ ਹੋਰ ਰਾਜ ਕੋਲ ਸਮਰਪਿਤ ਸਪੋਰਟਸ ਮੈਡੀਸਨ ਕਾਡਰ ਨਹੀਂ ਹੈ। ਉਹ ਆਮ ਤੌਰ ’ਤੇ ਇਕਰਾਰਨਾਮੇ ਦੇ ਆਧਾਰ ’ਤੇ ਲੋਕਾਂ ਨੂੰ ਨੌਕਰੀ ’ਤੇ ਰੱਖਦੇ ਹਨ ਜਾਂ ਸਹੂਲਤਾਂ ਦੀ ਪੂਰੀ ਤਰ੍ਹਾਂ ਘਾਟ ਹੁੰਦੀ ਹੈ। ਇਸ ਦੇ ਉਲਟ, ਪੰਜਾਬ ਸਰਕਾਰ ਨੇ ਇੱਕ ਸੰਗਠਿਤ ਸਪੋਰਟਸ ਮੈਡੀਸਨ ਕਾਡਰ ਦੇ ਗਠਨ ਨੂੰ ਅਧਿਕਾਰਤ ਤੌਰ ’ਤੇ ਨੋਟੀਫਾਈ ਕੀਤਾ ਹੈ।ਹੇਅਰ ਨੇ ਅੱਗੇ ਕਿਹਾ ਕਿ ਪੰਜਾਬ ਵਿੱਚ ਨਵੀਂ ਖੇਡ ਨੀਤੀ ਲਾਗੂ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਉਹ ਆਪਣੀ ਕਾਮਯਾਬੀ ਦਾ ਸਬੂਤ ਬਣੇਗੀ। ਇਸ ਨੀਤੀ ਅਨੁਸਾਰ ਪੰਜਾਬ ਦੇ ਸਾਰੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਿਡਾਰੀਆਂ ਨੂੰ ਨੌਕਰੀਆਂ ਦੀ ਗਾਰੰਟੀ ਦਿੱਤੀ ਜਾਵੇਗੀ। ਜਿਹੜੇ ਖਿਡਾਰੀ 1 ਜਨਵਰੀ 2016 ਤੋਂ ਸਰਗਰਮ ਹਨ, ਉਹ ਇਨ੍ਹਾਂ ਅਹੁਦਿਆਂ ਲਈ ਅਪਲਾਈ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਉਨ੍ਹਾਂ ਖਿਡਾਰੀਆਂ ਨੂੰ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਲਈ ਵਚਨਬੱਧ ਹੈ, ਜਿਨ੍ਹਾਂ ਨੂੰ ਅਕਾਲੀ ਅਤੇ ਕਾਂਗਰਸੀ ਸਰਕਾਰਾਂ ਦੌਰਾਨ ਅਣਗੌਲਿਆ ਕੀਤਾ ਗਿਆ ਸੀ। ਇਸ ਤੋਂ ਇਲਾਵਾ, ਪੰਜਾਬ ਵਿੱਚ ਸਥਾਨਕ ਪ੍ਰਤਿਭਾ ਅਤੇ ਖਾਸ ਖੇਡਾਂ ਦੀ ਪ੍ਰਸਿੱਧੀ ਦੇ ਅਧਾਰ ’ਤੇ ਖੇਡ ਨਰਸਰੀਆਂ ਵਿਕਸਤ ਕੀਤੀਆਂ ਜਾ ਰਹੀਆਂ ਹਨ।
ਮਾਲਵਾ ਖੇਤਰ ਵਿੱਚ ਪਹਿਲੀ ਵਾਰ ਐਸਟ੍ਰੋਟਰਫ ਲਗਾਈ ਜਾ ਰਹੀ ਹੈ ਅਤੇ ਇਨ੍ਹਾਂ ਨਰਸਰੀਆਂ ਲਈ ਕੋਚ ਅਤੇ ਹੋਰ ਸਟਾਫ਼ ਭਰਤੀ ਕੀਤਾ ਜਾ ਰਿਹਾ ਹੈ।ਐਮਪੀ ਸੰਗਰੂਰ ਨੇ ਦੱਸਿਆ ਕਿ ਅਪ੍ਰੈਲ 2022 ਤੋਂ ਹੁਣ ਤੱਕ ਪੰਜਾਬ ਦੀ ਮਾਨ ਸਰਕਾਰ ਨੇ ਖਿਡਾਰੀਆਂ ਨੂੰ ਕੁਲ 88 ਕਰੋੜ ਰੁਪਏ ਬਤੌਰ ਇਨਾਮ ਵਜੋਂ ਦਿੱਤੇ ਹਨ। 2022 ਦੀ ’ਖੇਡਾਂ ਵਤਨ ਪੰਜਾਬ ਦੀਆਂ’ ਵਿੱਚ, ਇਨਾਮੀ ਰਾਸ਼ੀ 6.85 ਕਰੋੜ ਰੁਪਏ ਸੀ, ਜੋ 2023 ਵਿੱਚ ਵਧ ਕੇ 8.87 ਕਰੋੜ ਹੋ ਗਈ ਹੈ। ਇਸ ਤੋਂ ਇਲਾਵਾ, ਪੰਜਾਬ ਦੇ ਪੈਰਿਸ ਓਲੰਪੀਅਨਾਂ ਨੂੰ 12.50 ਕਰੋੜ ਰੁਪਏ ਦਿੱਤੇ ਗਏ। 2023 ਦੀ ਏਸ਼ੀਅਨ ਖੇਡਾਂ, 2022 ਰਾਸ਼ਟਰਮੰਡਲ ਖੇਡਾਂ ਅਤੇ ਰਾਸ਼ਟਰੀ ਮੁਕਾਬਲਿਆਂ ਦੇ ਖਿਡਾਰੀਆਂ ਨੂੰ ਵੀ ਨਕਦ ਇਨਾਮ ਦਿੱਤੇ ਗਏ।ਮੀਤ ਹੇਅਰ ਨੇ ਉਜਾਗਰ ਕੀਤਾ ਕਿ ਪੰਜਾਬ ਦੇ ਖਿਡਾਰੀਆਂ ਨੂੰ ਮੁਕਾਬਲਿਆਂ ਤੋਂ ਪਹਿਲਾਂ ਵਿੱਤੀ ਸਹਾਇਤਾ ਪ੍ਰਦਾਨ ਕਰਨ ਵਿੱਚ ਵਿਲੱਖਣ ਹੈ, ਜਿਸ ਨਾਲ ਉਹ ਅੰਤਰਰਾਸ਼ਟਰੀ ਮੁਕਾਬਲਿਆਂ ਲਈ ਬਿਹਤਰ ਤਿਆਰੀ ਕਰ ਸਕਦੇ ਹਨ। ਓਲੰਪਿਕ ਅਥਲੀਟਾਂ ਨੂੰ 25-25 ਲੱਖ ਰੁਪਏ, ਅਤੇ ਪੰਜਾਬ ਦੇ ਪੈਰਾ-ਓਲੰਪੀਅਨਾਂ ਨੂੰ ਵੀ 25-25 ਲੱਖ ਰੁਪਏ ਦਿੱਤੇ ਗਏ।
Share the post "ਆਪ ਸਰਕਾਰ ਪੰਜਾਬ ਦੇ ਖੇਡ ਸਭਿਆਚਾਰ ਨੂੰ ਸਫਲਤਾਪੂਰਵਕ ਸੁਰਜੀਤ ਕਰ ਰਹੀ ਹੈ: ਸੰਸਦ ਮੈਂਬਰ ਮੀਤ ਹੇਅਰ"