ਵੱਡੀ ਖ਼ਬਰ: ਆਪ ਸਰਕਾਰ ਦੇ ਰਾਜ਼ ’ਚ ਪੁਜ਼ਾਰੀਆਂ ਤੇ ਗਰੰਥੀਆਂ ਨੂੰ ਹਰ ਮਹੀਨੇ ਮਿਲਣਗੇ 18 ਹਜ਼ਾਰ ਰੁਪਏ

0
602

ਨਵੀਂ ਦਿੱਲੀ, 30 ਦਸੰਬਰ: ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਦਿੱਲੀ ’ਚ ਮੰਦਿਰਾਂ ਦੇ ਪੁਜ਼ਾਰੀਆਂ ਅਤੇ ਗਰੰਥੀਆਂ ਨੂੰ ਹਰ ਮਹੀਨੇ 18000 ਰੁਪਏ ਦੇਣ ਦਾ ਐਲਾਨ ਕੀਤਾ ਹੈ। ਦੋ ਮਹੀਨਿਆਂ ਬਾਅਦ ਦਿੱਲੀ ’ਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਦੇ ਲਈ ਹਰ ਵਰਗ ਨੂੰ ਖ਼ੁਸ ਕਰਨ ਦੇ ਯਤਨਾਂ ਵਿਚ ਲੱਗੀ ਹੋਈ ਸਰਕਾਰ ਵੱਲੋਂ ਇਸਤੋਂ ਪਹਿਲਾਂ 18 ਸਾਲ ਤੋਂ ਉਪਰ ਦੀਆਂ ਸਮੂਹ ਔਰਤਾਂ ਲਈ ਹਰ ਮਹੀਨੇ 2100 ਰੁਪਏ ਦੇਣ ਦੇ ਲਈ ਮਹਿਲਾ ਸਨਮਾਨ ਯੋਜਨਾ, 60 ਸਾਲ ਤੋਂ ਉਪਰ ਦੇ ਬਜ਼ੁਰਗਾਂ ਦੇ ਮੁਫ਼ਤ ਇਲਾਜ਼ ਲਈ ਸੰਜੀਵਨੀ ਯੋਜਨਾ ਵੀ ਸ਼ੁਰੂ ਕੀਤੀ ਜਾ ਚੁੱਕੀ ਹੈ,

ਇਹ ਵੀ ਪੜ੍ਹੋ ਪੰਜਾਬ ਬੰਦ ਦਾ ਸੂਬੇ ਭਰ ’ਚ ਭਰਵਾਂ ਅਸਰ, ਦੁਕਾਨਾਂ ਤੇ ਬਜ਼ਾਰ ਵਾਲਿਆਂ ਵੱਲੋਂ ਵੀ ਦਿੱਤਾ ਜਾ ਰਿਹਾ ਸਮਰਥਨ

ਜਿਸਦੀ ਰਜਿਸਟਰੇਸ਼ਨ ਵੀ ਸ਼ੁਰੂ ਹੋ ਚੁੱਕੀ ਹੈ। ਇਸੇ ਤਰ੍ਹਾਂ ਹੁਣ ਇਹ ਨਵੀਂ ਯੋਜਨਾ ਲਿਆਂਦੀ ਗਈ ਹੈ, ਜੋਕਿ ਪੂਰੇ ਦੇਸ਼ ਵਿਚ ਆਪਣੇ ਤਰ੍ਹਾਂ ਦੀ ਪਹਿਲੀ ਯੋਜਨਾ ਹੈ, ਜਿਸਦੇ ਵਿਚ ਧਾਰਮਿਕ ਕੰਮਾਂ ਵਿਚ ਲੱਗੇ ਪੁਜ਼ਾਰੀਆਂ ਤੇ ਗਰੰਥੀਆਂ ਨੂੰ ਇਹ ਸਨਮਾਨ ਦੇਣ ਦਾ ਫੈਸਲਾ ਕੀਤਾ ਗਿਆ ਹੈ। ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਅਤੇ ਦਿੱਲੀ ਦੇ ਤਿਲਕ ਨਗਰ ਤੋਂ ਵਿਧਾਇਕ ਜਰਨੈਲ ਸਿੰਘ ਸਹਿਤ ਸੋਮਵਾਰ ਨੂੰ ਇਸ ਨਵੀਂ ਯੋਜਨਾ ਦਾ ਐਲਾਨ ਕਰਦਿਆਂ ਸ਼੍ਰੀ ਕੇਜਰੀਵਾਲ ਨੇ ਦਸਿਆ ਕਿ ਇਸ ਸਕੀਮ ਦਾ ਨਾਮ ਪੁਜ਼ਾਰੀ/ਗਰੰਥੀ ਸਨਮਾਨ ਯੋਜਨਾ ਰੱਖਿਆ ਗਿਆ ਹੈ।

ਇਹ ਵੀ ਪੜ੍ਹੋ ਢਾਈ ਮਹੀਨੇ ਪਹਿਲਾਂ ਵਿਆਹੀ ਲੜਕੀ ਦੀ ਰਹੱਸਮਈ ਹਾਲਾਤਾਂ ਵਿਚ ਮੌਤ, ਸਹੁਰੇ ਪ੍ਰਵਾਰ ਵਿਰੁਧ ਪਰਚਾ ਦਰਜ਼

ਜਿਸਦੇ ਤਹਿਤ ਭਲਕ ਤੋਂ ਰਜਿਸਟਰੇਸ਼ਨ ਸ਼ੁਰੂ ਹੋ ਜਾਵੇਗੀ ਤੇ ਉਹ ਅਤੇ ਮੁੱਖ ਮੰਤਰੀ ਆਤਿਸ਼ੀ ਖ਼ੁਦ ਦਿੱਲੀ ਦੇ ਕਾਨੇਟ ਪੈਲੇਸ ਦੇ ਵਿਚ ਸਥਿਤ ਮੰਦਿਰਾਂ ਦੇ ਪੁਜ਼ਾਰੀਆਂ ਦੀ ਰਜਿਸਟਰੇਸ਼ਨ ਕਰਨਗੇ। ਸ਼੍ਰੀ ਕੇਜ਼ਰੀਵਾਲ ਨੇ ਭਾਜਪਾ ਨੂੰ ਅਪੀਲ ਕੀਤੀ ਹੈ ਕਿ ਜਿਸ ਤਰ੍ਹਾਂ ਉਨ੍ਹਾਂ ਪਹਿਲਾਂ ਔਰਤਾਂ ਤੇ ਬਜ਼ੁਰਗਾਂ ਦੀ ਸਕੀਮ ਨੂੰ ਰੋਕਣ ਦੀ ਕੋਸਿਸ਼ ਕੀਤੀ, ਉਹ ਹੁਣ ਇਸ ਯੋਜਨਾ ਦੇ ਰਾਸਤੇ ਵਿਚ ਰੁਕਾਵਟਾਂ ਨਾ ਖੜੀਆਂ ਕਰਨ।

ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ

https://chat.whatsapp.com/EK1btmLAghfLjBaUyZMcLK

 

LEAVE A REPLY

Please enter your comment!
Please enter your name here