ਪੰਜ ਹੋਰ ਆਗੂਆਂ ਨੂੰ ਵੀ ਉਪ ਰਾਜ਼ਪਾਲ ਨੇ ਚੁਕਾਈ ਮੰਤਰੀ ਦੀ ਸਹੁੰ
ਨਵੀਂ ਦਿੱਲੀ, 21 ਸਤੰਬਰ: ਸ਼ਨੀਵਾਰ ਨੂੰ ਦਿੱਲੀ ਦੀ ਮੁੱਖ ਮੰਤਰੀ ਵਜਂੋ ਆਤਿਸ਼ੀ ਨੇ ਸਹੁੰ ਚੁੱਕ ਲਈ ਹੈ। ਕਾਲਕਾ ਜੀ ਵਿਧਾਨ ਸਭਾ ਹਲਕੇ ਤੋਂ ਪਹਿਲੀ ਵਾਰ ਵਿਧਾਇਕ ਚੁਣੀ ਗਈ ਆਤਿਸ਼ੀ ਨੇ ਦਿੱਲੀ ਦੇ ਇਤਿਹਾਸ ਵਿਚ ਤੀਜ਼ੀ ਮਹਿਲਾ ਮੁੱਖ ਮੰਤਰੀ ਬਣਨ ਦਾ ਮਾਣ ਹਾਸਲ ਕੀਤਾ ਹੈ। ਉਨ੍ਹਾਂ ਤੋਂ ਪਹਿਲਾਂ ਮਰਹੂਮ ਭਾਜਪਾ ਆਗੂ ਸ਼ੁਸਮਾ ਸਵਰਾਜ਼ ਅਤੇ ਕਾਂਗਰਸ ਵੱਲੋਂ ਸ਼ੀਲਾ ਦੀਕਸ਼ਤ ਦਿੱਲੀ ਦੀਆਂ ਮੁੱਖ ਮੰਤਰੀ ਰਹੀਆਂ ਹਨ। ਅੱਜ ਰਾਜ ਭਵਨ ਵਿਖੇ ਹੋਏ ਪ੍ਰਭਾਵਸ਼ਾਲੀ ਸਹੁੰ ਚੁੱਕ ਸਮਾਗਮ ਦੌਰਾਨ ਆਤਿਸ਼ੀ ਦੇ ਨਾਲ ਉਨ੍ਹਾਂ ਦੇ ਮੰਤਰੀ ਮੰਡਲ ਵਿਚ ਪੰਜ ਨਵੇਂ ਮੰਤਰੀਆਂ ਨੇ ਵੀ ਸਹੁੰ ਚੁੱਕੀ, ਜਿੰਨ੍ਹਾਂ ਵਿਚ ਗੋਪਾਲ ਰਾਏ, ਕੈਲਾਸ਼ ਗਹਿਲੋਤ, ਸੌਰਭ ਭਾਰਦਵਾਜ, ਮੁਕੇਸ਼ ਸਹਿਲਵਾਤ ਅਤੇ ਇਮਰਾਨ ਹੁਸੈਨ ਦੇ ਨਾਮ ਸ਼ਾਮਲ ਹਨ।
ਏਅਰ ਮਾਰਸ਼ਲ ਅਮਰਪ੍ਰੀਤ ਸਿੰਘ ਹੋਣਗੇ ਭਾਰਤੀ ਹਵਾਈ ਫ਼ੌਜ ਦੇ ਨਵੇਂ ਮੁਖ਼ੀ
ਆਪਣੀ ਥਾਂ ਨਵੀਂ ਬਣੀ ਮੁੱਖ ਮੰਤਰੀ ਆਤਿਸ਼ੀ ਅਤੇ ਬਾਕੀ ਮੰਤਰੀਆਂ ਨੂੰ ਆਪ ਸੁਪਰੀਮੋ ਅਰਵਿੰਦ ਕੇਜ਼ਰੀਵਾਲ ਨੇ ਅਸ਼ੀਰਵਾਦ ਦਿੱਤਾ। ਮੁੱਖ ਮੰਤਰੀ ਬਣਨ ਤੋਂ ਬਾਅਦ ਆਪਣੀ ਪਹਿਲੀ ਪ੍ਰੈਸ ਕਾਨਫਰੰਸ ਵਿਚ ਆਤਿਸ਼ੀ ਨੇ ਦਾਅਵਾ ਕੀਤਾ ਕਿ ਪਿਛਲੇ ਸਮੇਂ ਦੌਰਾਨ ਭਾਜਪਾ ਅਤੇ ਐਲਜੀ ਵੱਲੋਂ ਰੋਕੇ ਕੰਮਾਂ ਨੂੰ ਪਹਿਲ ਦੇ ਆਧਾਰ ’ਤੇ ਕੀਤਾ ਜਾਵੇਗਾ ਅਤੇ ਉਨ੍ਹਾਂ ਦਾ ਮੁੱਖ ਟੀਚਾ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਸ਼੍ਰੀ ਕੇਜ਼ਰੀਵਾਲ ਨੂੰ ਮੁੜ ਮੁੱਖ ਮੰਤਰੀ ਦੇ ਅਹੁੱਦੇ ਉਪਰ ਬਿਠਾਉਣਾ ਹੈ। ਦਸਣਾ ਬਣਦਾ ਹੈ ਕਿ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਫ਼ਰਵਰੀ 2025 ਵਿਚ ਹੋਣੀਆਂ ਤੈਅ ਹਨ, ਜਿਸਨੂੰ ਕੇਜ਼ਰੀਵਾਲ ਨੇ ਮਹਾਰਾਸ਼ਟਰ ਦੇ ਨਾਲ ਨਵੰਬਰ ਵਿਚ ਕਰਵਾਉਣ ਦੀ ਮੰਗ ਕੀਤੀ ਹੈ।