Bathinda News:ਸੋਮਵਾਰ ਨੁੰ ਜ਼ਿਲ੍ਹਾ ਬਾਰ ਐਸੋਸੀਏਸ਼ਨ ਬਠਿੰਡਾ ਵਿਖੇ ਆਮ ਆਦਮੀ ਪਾਰਟੀ ਲੀਗਲ ਸੈੱਲ ਦੇ ਪੰਜਾਬ ਪ੍ਰਧਾਨ ਸ. ਗਿਆਨ ਸਿੰਘ ਮੁੰਗੋਂ ਨੇ ਸ਼ਿਰਕਤ ਕੀਤੀ। ਇਸ ਮੌਕੇ ਬਠਿੰਡਾ ਬਾਰ ਵਿੱਚ ਪਹੁੰਚਣ ‘ਤੇ ਸ਼੍ਰੀ ਰਾਕੇਸ਼ ਕੁਮਾਰ ਗੁਪਤਾ ਪ੍ਰਧਾਨ ਬਾਰ ਐਸੋਸੀਏਸ਼ਨ ਬਠਿੰਡਾ ਅਤੇ ਉਹਨਾਂ ਦੀ ਟੀਮ ਨੇ ਸ. ਮੁੰਗੋਂ ਨੂੰ ਜੀ ਆਇਆ ਆਖਿਆ। ਸ਼੍ਰੀ ਰਾਕੇਸ਼ ਕੁਮਾਰ ਗੁਪਤਾ ਨੇ ਸ. ਮੁੰਗੋਂ ਨੂੰ ਨਵੇਂ ਵਕੀਲ ਸਾਹਿਬਾਨ ਲਈ ਨਵੇਂ ਚੈਬਰਾਂ ਦੀ ਮੰਗ, ਵਕੀਲ ਸਾਹਿਬਾਨ ਲਈ ਪਾਰਕਿੰਗ ਦੀ ਮੰਗ ਨੂੰ ਮੁੱਖ ਤੌਰ ਤੇ ਰੱਖਿਆ।
ਇਸ ਤੋਂ ਬਾਅਦ ਸ. ਗਿਆਨ ਸਿੰਘ ਮੁੰਗੋਂ ਨੇ ਕਿਹਾ ਕੇ ਪੰਜਾਬ ਸਰਕਾਰ ਵੱਲੋਂ ਪਹਿਲਾਂ ਹੀ ਚੈਬਰਾਂ ਵਿੱਚ ਮੀਟਰ ਕੰਨੇਕਸ਼ਨ ਨੂੰ ਵਪਾਰਿਕ ਸ਼੍ਰੇਣੀ ਵਿੱਚੋਂ ਕੱਢ ਕੇ ਘਰੇਲੂ ਸ਼੍ਰੇਣੀ ਵਿਚ ਸ਼ਾਮਿਲ ਕਰਕੇ ਵਕੀਲ ਸਾਹਿਬਾਨ ਨੂੰ ਬਹੁਤ ਵੱਡੀ ਰਾਹਤ ਦਿੱਤੀ ਹੈ ਅਤੇ ਇਹ ਮੰਗਾਂ ਵੀ ਪੂਰੀਆਂ ਕਰਨ ਵਿੱਚ ਉਹ ਪੂਰਾ ਸਹਿਯੋਗ ਦੇਣ ਗੇ। ਇਸ ਤੋਂ ਬਾਦ ਐਡਵੋਕੇਟ ਗੁਰਪ੍ਰੀਤ ਸਿੰਘ ਸਿੱਧੂ ਇੰਚਾਰਜ ਮਾਲਵਾ ਜ਼ੋਨ ਵੈਸਟ ਨੇ ਮੁੰਗੋਂ ਸਾਬ ਅਤੇ ਸਮੂਹ ਮੈਂਬਰ ਸਾਹਿਬਾਨ ਦਾ ਪਹੁੰਚਣ ਤੇ ਧੰਨਵਾਦ ਕੀਤਾ ਦਾ ਧੰਨਵਾਦ ਕੀਤਾ। ਇਸਤੋਂ ਇਲਾਵਾ ਆਮ ਆਦਮੀ ਪਾਰਟੀ ਲੀਗਲ ਸੈੱਲ ਬਠਿੰਡਾ ਦੇ ਪ੍ਰਧਾਨ ਐਡਵੋਕੇਟ ਸੁਰਿੰਦਰ ਪਾਲ ਸਿੰਘ ਭਾਗੀਰਥ ਅਤੇ ਸੈਕਟਰੀ ਐਡਵੋਕੇਟ ਬਾਬੂ ਸਿੰਘ ਮਾਨ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।



