ਲਗਾਇਆ ਦੋਸ਼, ਸੀਨੀਅਰ ਡਿਪਟੀ ਮੇਅਰ ਹੁੰਦਿਆਂ ਆਪਣੇ ਬੇਟੇ ਨੂੰ ਨਿਗਮ ’ਚ ਜੇ.ਈ ਦੇ ਅਹੁਦੇ ’ਤੇ ਕੀਤਾ ਭਰਤੀ
ਜਲੰਧਰ, 8 ਜੁਲਾਈ : ਆਮ ਆਦਮੀ ਪਾਰਟੀ ਨੇ ਜਲੰਧਰ ਪੱਛਮੀ ਵਿਧਾਨ ਸਭਾ ਜ਼ਿਮਨੀ ਚੋਣ ’ਚ ਕਾਂਗਰਸ ਪਾਰਟੀ ਦੀ ਉਮੀਦਵਾਰ ਸੁਰਿੰਦਰ ਕੌਰ ’ਤੇ ਜ਼ਮੀਨ ਘੁਟਾਲੇ ਤੋਂ ਬਾਅਦ ਇਕ ਵਾਰ ਫਿਰ ਵੱਡਾ ਖ਼ੁਲਾਸਾ ਕੀਤਾ ਹੈ। ਪਾਰਟੀ ਨੇ ਕਿਹਾ ਕਿ ਕਾਂਗਰਸੀ ਉਮੀਦਵਾਰ ਸੁਰਿੰਦਰ ਕੌਰ ਨੇ ਸੀਨੀਅਰ ਡਿਪਟੀ ਮੇਅਰ ਹੁੰਦਿਆਂ ਆਪਣੇ ਬੇਟੇ ਨੂੰ ਨਗਰ ਨਿਗਮ ਵਿੱਚ ਜੂਨੀਅਰ ਇੰਜੀਨੀਅਰ (ਜੇ.ਈ.) ਦੇ ਅਹੁਦੇ ’ਤੇ ਭਰਤੀ ਕਰਵਾਇਆ। ਇਸ ਸਬੰਧੀ ਸੋਮਵਾਰ ਨੂੰ ਪ੍ਰੈਸ ਕਾਨਫ਼ਰੰਸ ਦੌਰਾਨ ਖ਼ੁਲਾਸਾ ਕਰਦਿਆਂ ‘ਆਪ’ ਆਗੂ ਪਵਨ ਕੁਮਾਰ ਟੀਨੂੰ ਨੇ ਦੱਸਿਆ ਕਿ ਸੁਰਿੰਦਰ ਕੌਰ ਨੇ ਆਪਣੇ ਬੇਟਾ ਕਰਨ ਸੁਮਨ ਨੂੰ 9 ਜਨਵਰੀ 2019 ਨੂੰ ਗ੍ਰੀਟਿਸ਼ ਕੰਪਨੀ ਰਾਹੀਂ ਆਊਟਸੋਰਸਿੰਗ ਆਧਾਰ ’ਤੇ ਨਿਗਮ ਚ ਜੇ.ਈ ਵਜੋਂ ਭਰਤੀ ਕਰਵਾਇਆ ਸੀ।
ਪ੍ਰਧਾਨ ਦੇ ਸਰਗਰਮ ਸਿਆਸਤ ’ਚ ਕੁੱਦਣ ਤੋਂ ਬਾਅਦ ਆਂਗਨਵਾੜੀ ਮੁਲਾਜਮ ਯੂਨੀਅਨ ਦੋਫ਼ਾੜ ਹੋਣ ਕਿਨਾਰੇ!
ਉਨ੍ਹਾਂ ਕਿਹਾ ਕਿ ਜਲੰਧਰ ’ਚ ਹਜ਼ਾਰਾਂ ਦੀ ਗਿਣਤੀ ’ਚ ਇੰਜੀਨੀਅਰਿੰਗ ਦੀਆਂ ਡਿਗਰੀਆਂ ਵਾਲੇ ਨੌਜਵਾਨ ਬੇਰੁਜ਼ਗਾਰ ਬੈਠੇ ਹਨ ਪਰ ਕਾਂਗਰਸ ਦੇ ਸਾਬਕਾ ਸੀਨੀਅਰ ਡਿਪਟੀ ਮੇਅਰ ਨੇ ਉਨ੍ਹਾਂ ਦੀ ਥਾਂ ’ਤੇ ਆਪਣੇ ਬੇਟੇ ਨੂੰ ਨੌਕਰੀ ਦੇ ਦਿੱਤੀ । ਟੀਨੂੰ ਨੇ ਇਹ ਵੀ ਦੋਸ਼ ਲਗਾਇਆ ਕਿ ਉਨ੍ਹਾਂ ਦਾ ਬੇਟਾ ਜੇ.ਈ ਭਰਤੀ ਹੋਣ ਤੋਂ ਬਾਅਦ ਵੀ ਕਦੇ ਕੰਮ ’ਤੇ ਨਹੀਂ ਗਿਆ, ਬਸ ਤਨਖ਼ਾਹ ਲੈਂਦਾ ਰਿਹਾ। ਇਹ ਸਪੱਸ਼ਟ ਤੌਰ ’ਤੇ ਸਰਕਾਰੀ ਖ਼ਜ਼ਾਨੇ ਦੀ ਲੁੱਟ ਅਤੇ ਆਪਣੇ ਅਹੁਦੇ ਦਾ ਫ਼ਾਇਦਾ ਉਠਾਉਣਾ ਹੈ। ਟੀਨੂੰ ਨੇ ਗ੍ਰੀਟਿਸ਼ ਕੰਪਨੀ ਦੇ ਇਸ ਨਿਯੁਕਤੀ ਸਬੰਧੀ ਸੀਨੀਅਰ ਡਿਪਟੀ ਮੇਅਰ ਦਾ ਰੈਫ਼ਰੈਂਸ ਪੱਤਰ ਵੀ ਮੀਡੀਆ ਨੂੰ ਦਿਖਾਇਆ ਅਤੇ ਕਿਹਾ ਕਿ ਸੁਰਿੰਦਰ ਕੌਰ ਨੇ ਇਸ ਅਹੁਦੇ ਦੀ ਵਰਤੋਂ ਸਿਰਫ਼ ਆਪਣੇ ਪਰਿਵਾਰ ਨੂੰ ਫ਼ਾਇਦਾ ਪਹੁੰਚਾਉਣ ਲਈ ਕੀਤਾ ਹੈ।
ਆਪ ਉਮੀਦਵਾਰ ਦੇ ਹੱਕ ’ਚ ਚੋਣ ਰੈਲੀਆਂ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਭਖਾਇਆ ਜਲੰਧਰ ਪੱਛਮੀ ਹਲਕੇ ਦਾ ਚੋਣ ਮੈਦਾਨ
ਗੌਰਤਲਬ ਹੈ ਕਿ ਬੀਤੇ ਦਿਨੀਂ ਪਵਨ ਟੀਨੂੰ ਨੇ ਸੁਰਿੰਦਰ ਕੌਰ ਦੇ ਬੇਟੇ ’ਤੇ ਦਿਓਲ ਨਗਰ, ਜਲੰਧਰ ’ਚ ਕੋਕਾ ਕੋਲਾ ਕੰਪਨੀ ਦੀ 125 ਮਰਲੇ ਕਮਰਸ਼ੀਅਲ ਜ਼ਮੀਨ ਨੂੰ ਰਿਹਾਇਸ਼ੀ ਪਲਾਟ ਬਣਾ ਕੇ ਨਾਜਾਇਜ਼ ਤੌਰ ’ਤੇ ਵੇਚਣ ਦਾ ਦੋਸ਼ ਲਗਾਇਆ ਸੀ ਅਤੇ ਇਸ ਮਾਮਲੇ ਦੀ ਵਿਜੀਲੈਂਸ ਜਾਂਚ ਦੀ ਮੰਗ ਕੀਤੀ ਸੀ। ਪਵਨ ਟੀਨੂੰ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜਲੰਧਰ ਦਾ ਵਿਕਾਸ ਉਦੋਂ ਹੀ ਹੋ ਸਕਦਾ ਹੈ ਜਦੋਂ ਇਮਾਨਦਾਰ ਲੋਕ ਵਿਧਾਇਕ ਅਤੇ ਮੰਤਰੀ ਬਣਨ। ਇਸ ਲਈ ਭ੍ਰਿਸ਼ਟ ਆਗੂਆਂ ਨੂੰ ਵੋਟਾਂ ਰਾਹੀਂ ਜਵਾਬ ਦਿਓ ਅਤੇ ਮੋਹਿੰਦਰ ਭਗਤ ਵਰਗੇ ਇਮਾਨਦਾਰ ਵਿਅਕਤੀ ਨੂੰ ਆਪਣਾ ਨੁਮਾਇੰਦਾ ਚੁਣੋ।
Share the post "ਆਮ ਆਦਮੀ ਪਾਰਟੀ ਨੇ ਕਾਂਗਰਸੀ ਉਮੀਦਵਾਰ ਸੁਰਿੰਦਰ ਕੌਰ ਨੂੰ ਲੈ ਕੇ ਕੀਤਾ ਹੋਰ ਵੱਡਾ ਖ਼ੁਲਾਸਾ"