ਕੇਜਰੀਵਾਲ ਦੀ ਗ੍ਰਿਫਤਾਰੀ ਵਿਰੁੱਧ ਆਪ ਸੰਸਦ ਮੈਂਬਰਾਂ ਨੇ ਰਾਸ਼ਟਰਪਤੀ ਦੇ ਭਾਸ਼ਣ ਦਾ ਕੀਤਾ ਬਾਈਕਾਟ

Date:

spot_img

ਨਵੀਂ ਦਿੱਲੀ, 27 ਜੂਨ: ਬੀਤੇ ਕੱਲ ਕੇਂਦਰੀ ਜਾਂਚ ਏਜੰਸੀ ਸੀਬੀਆਈ ਵੱਲੋਂ ਕਥਿਤ ਸ਼ਰਾਬ ਘੁਟਾਲੇ ਦੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਗਿਰਫਤਾਰ ਕਰਨ ਦੇ ਵਿਰੋਧ ਦੇ ਵਿੱਚ ਅੱਜ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰਾਂ ਵੱਲੋਂ ਰਾਸ਼ਟਰਪਤੀ ਦੇ ਭਾਸ਼ਣ ਦਾ ਬਾਈਕਾਟ ਕੀਤਾ ਗਿਆ। ਇਸ ਦੌਰਾਨ ਪੰਜਾਬ ਤੋਂ ਚੁਣੇ ਗਏ ਤਿੰਨ ਲੋਕ ਸਭਾ ਮੈਂਬਰਾਂ ਮੀਤ ਹੇਅਰ, ਮਲਵਿੰਦਰ ਕੰਗ ਤੇ ਡਾ ਰਾਜ ਕੁਮਾਰ ਸਹਿਤ ਪਾਰਟੀ ਦੇ ਰਾਜ ਸਭਾ ਮੈਂਬਰਾਂ ਨੇ ਸੰਸਦ ਭਵਨ ਦੇ ਬਾਹਰ ਇਕੱਠੇ ਹੋ ਕੇ ਰੋਸ ਪ੍ਰਦਰਸ਼ਨ ਵੀ ਕੀਤਾ। ਹੱਥ ਵਿੱਚ ਤਖਤੀਆਂ ਫੜੀ ਆਪ ਸੰਸਦ ਮੈਂਬਰਾਂ ਨੇ ਦੋਸ਼ ਲਾਇਆ ਕਿ ਕੇਂਦਰ ਦੀ ਮੋਦੀ ਸਰਕਾਰ ਦਿੱਲੀ ਦੀ ਸਰਕਾਰ ਨੂੰ ਤੋੜਨ ਅਤੇ ਆਮ ਆਦਮੀ ਪਾਰਟੀ ਨੂੰ ਖਤਮ ਕਰਨ ਦੇ ਲਈ ਅਜਿਹੀਆਂ ਚਾਲਾਂ ਚੱਲ ਰਹੀ ਹੈ।

ਜਲੰਧਰ ਉਪ ਚੋਣ:ਅਕਾਲੀ ਦਲ ਦੀ ਸਥਿਤੀ ‘ਸੱਪ ਦੇ ਮੂੰਹ ’ਚ ਕੋਹੜ ਕਿਰਲੀ ਵਾਲੀ ਹੋਈ’

ਸੰਸਦ ਮੈਂਬਰਾਂ ਨੇ ਇਹ ਵੀ ਦਾਅਵਾ ਕੀਤਾ ਕਿ ਜਦ ਸੁਪਰੀਮ ਕੋਰਟ ਦੇ ਵਿੱਚੋਂ ਈਡੀ ਵੱਲੋਂ ਦਰਜ ਕੇਸ ਦੇ ਵਿੱਚ ਅਰਵਿੰਦ ਕੇਜਰੀਵਾਲ ਦੀ ਲਗਭਗ ਜਮਾਨਤ ਮਿਲਣੀ ਤੈਅ ਸੀ ਤਾਂ ਕੇਂਦਰ ਸਰਕਾਰ ਦੇ ਇਸ਼ਾਰੇ ’ਤੇ ਸੀਬੀਆਈ ਵੱਲੋਂ ਉਹਨਾਂ ਨੂੰ ਰਾਤੋ ਰਾਤ ਗਿਰਫਤਾਰ ਕਰ ਲਿਆ। ਆਪ ਸੰਸਦ ਮੈਂਬਰਾਂ ਨੇ ਦਾਅਵਾ ਕੀਤਾ ਕਿ ਭਾਜਪਾ ਸਰਕਾਰ ਬੇਸ਼ੱਕ ਜਿੰਨਾ ਮਰਜ਼ੀ ਜ਼ੋਰ ਲਾਵੇ ਲਾ ਲਵੇ ਪਰੰਤੂ ਨਾ ਤਾਂ ਆਮ ਆਦਮੀ ਪਾਰਟੀ ਖਤਮ ਹੋਵੇਗੀ ਅਤੇ ਨਾ ਹੀ ਦਿੱਲੀ ਦੀ ਕੇਜਰੀਵਾਲ ਸਰਕਾਰ ਨੂੰ ਤੋੜਿਆ ਜਾ ਸਕਦਾ ਹੈ। ਉਧਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਸੀਬੀਆਈ ਦੀ ਕਾਰਵਾਈ ਨੂੰ ਤਾਨਾਸ਼ਾਹੀ ਕਰਾਰ ਦਿੰਦਿਆਂ ਕਿਹਾ ਕਿ ਕੇਜਰੀਵਾਲ ਨਾ ਹੀ ਕਦੇ ਝੁਕਣਗੇ ਅਤੇ ਨਾ ਹੀ ਟੁੱਟਣਗੇ । ਅਰਵਿੰਦ ਕੇਜਰੀਵਾਲ ਦੀ ਧਰਮ ਪਤਨੀ ਸੁਨੀਤਾ ਕੇਜਰੀਵਾਲ ਨੇ ਵੀ ਸੀਬੀਆਈ ਦੀ ਇਸ ਕਾਰਵਾਈ ਦੀ ਨਿੰਦਾ ਕੀਤੀ ਹੈ।

 

spot_img
spot_img

Share post:

Popular

More like this
Related

ਪੰਜਾਬ ਦੀਆਂ ਸਾਫ਼ ਹਵਾ ਸਬੰਧੀ ਪਹਿਲਕਦਮੀਆਂ ਰਾਸ਼ਟਰੀ ਸਰਵੋਤਮ ਅਭਿਆਸਾਂ ਦੀ ਸੂਚੀ ਵਿੱਚ ਸ਼ਾਮਲ

 👉ਮਿਸ਼ਨ ਕਲੀਨ ਪਟਿਆਲਾ, ਰਵਾਇਤੀ ਸ਼ਮਸ਼ਾਨ ਘਾਟ ਵਿੱਚ ਏਅਰ ਪਾਲਿਊਸ਼ਨ...

ਮਾਰੀਚ ਦੇ ਛਲ ਵਿੱਚ ਫਸੀ ਸੀਤਾ, ਰਾਵਣ ਨੇ ਕੀਤਾ ਹਰਨ; ਰਾਮਲੀਲਾ ਦੇ ਮੰਚਨ ਨੇ ਬੰਨ੍ਹਿਆ ਸਮਾਂ

👉ਸੋਨੇ ਦੇ ਹਿਰਨ ਦੀ ਮਾਇਆ ਤੋਂ ਜਟਾਯੂ ਦੇ ਸੰਘਰਸ਼...

ਬਠਿੰਡਾ ਦਿਹਾਤੀ ਹਲਕੇ ਵਿੱਚ ਅਕਾਲੀ ਦਲ ਨੇ 2027 ਦੀਆਂ ਚੋਣਾਂ ਲਈ ਸਰਗਰਮੀਆਂ ਕੀਤੀਆਂ ਤੇਜ਼

👉ਨਵੇਂ ਹਲਕਾ ਇੰਚਾਰਜ ਜਸਕਰਨ ਸਿੰਘ ਗਹਿਰੀ ਬੁੱਟਰ ਦੀ ਨਿਯੁਕਤੀ...