ਪਵਨ ਫ਼ੌਜੀ ਨੇ ਰਾਜ ਸਭਾ ਮੈਂਬਰ ਰਾਘਵ ਚੱਢਾ ਦੀ ਮੌਜੂਦਗੀ ਵਿੱਚ ਉਚਾਨਾ ਤੋਂ ਕੀਤੀ ਨਾਮਜ਼ਦਗੀ ਦਾਖਲ
ਕਲਾਇਤ ਤੋਂ ਮਨੀਸ਼ ਸੁਸੋਦੀਆ ਨੇ ਅਨੁਰਾਗ ਢਾਡਾ ਦੇ ਕਰਵਾਏ ਕਾਜ਼ ਦਾਖ਼ਲ
ਚੰਡੀਗੜ, 11 ਸਤੰਬਰ: ਹਰਿਆਣਾ ਦੇ ਵਿਚ ਆਗਾਮੀ 5 ਅਕਤੂਬਰ ਨੂੰ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਨੇ ਪੂਰੀ ਤਾਕਤ ਝੋਕ ਦਿੱਤੀ ਹੈ। ਕਾਂਗਰਸ ਨਾਲ ਗਠਜੋੜ ਦੀਆਂ ਚਰਚਾਵਾਂ ਦੌਰਾਨ ਇਕੱਲੀ ਚੋਣ ਮੈਦਾਨ ਵਿਚ ਉਤਰੀ ਆਪ ਨੇ ਹੁਣ ਤੱਕ ਚਾਰ ਸੂਚੀਆਂ ਜਾਰੀ ਕਰਦੇ ਹੋਏ 61 ਉਮੀਦਵਾਰਾਂ ਦਾ ਐਲਾਨ ਕੀਤਾ ਹੈ। ਇਸਤੋਂ ਇਲਾਵਾ ਆਪ ਹਰਿਆਣਾ ਦੇ ਗੁਆਂਢੀ ਸੂਬੇ ਪੰਜਾਬ ਤੇ ਦਿੱਲੀ ਵਿਚ ਆਪਣੀ ਸਰਕਾਰ ਹੋਣ ਦਾ ਪੂਰਾ ਲਾਹਾ ਲੈਣ ਦੀ ਤਾਕ ਵਿਚ ਹੈ, ਜਿਸਦੇ ਚੱਲਦੇ ਉਕਤ ਦੋਨਾਂ ਸੂਬਿਆਂ ਦੀ ਪੂਰੀ ਲੀਡਰਸ਼ਿਪ ਇੱਥੇ ਡਟੀ ਹੋਈ ਹੈ। ਅੱਜ ਵੱਖ ਵੱਖ ਥਾਵਾਂ ’ਤੇ ਪਾਰਟੀ ਉਮੀਦਵਾਰਾਂ ਦੇ ਨਾਮਜਦਗੀ ਕਾਗਜ਼ ਦਾਖ਼ਲ ਕਰਵਾਉਣ ਸਮੇਂ ਵੀ ਦੋਨਾਂ ਸੂਬਿਆਂ ਦੀਆਂ ਸਰਕਾਰਾਂ ਦੇ ਮੰਤਰੀ, ਵਿਧਾਇਕ ਤੇ ਹੋਰ ਸੀਨੀਅਰ ਆਗੂ ਹਾਜ਼ਰ ਰਹੇ।
ਰਿਸ਼ਵਤ ਦੀ ਰਾਸੀ ਲੈਣ ’ਚ ਹੁਣ ਤੱਕ ਦਾ ਰਿਕਾਰਡ ਤੋੜਣ ਵਾਲਾ ਪਟਵਾਰੀ ਵਿਜੀਲੈਂਸ ਵੱਲੋਂ ਕਾਬੂ
ਕਲਾਇਤ ਤੋਂ ਪਾਰਟੀ ਉਮੀਦਵਾਰ ਅਨੁਰਾਗ ਢਾਡਾ ਦੇ ਨਾਮਜਦਗੀ ਦਾਖ਼ਲ ਕਰਵਾਉਣ ਸਮੇਂ ਦਿੱਲੀ ਤੋਂ ਸਾਬਕਾ ਉਪ ਮੁੱਖ ਮੰਤਰੀ ਮੁਨੀਸ਼ ਸੁਸੋਦੀਆਂ ਪੁੱਜੇ। ਇਸੇ ਤਰ੍ਹਾਂ ਉਚਾਨਾ ਵਿਧਾਨ ਸਭਾ ਤੋਂ ਉਮੀਦਵਾਰ ਪਵਨ ਫ਼ੌਜੀ ਨੇ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਦੀ ਮੌਜੂਦਗੀ ਵਿੱਚ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ। ਇਸ ਤੋਂ ਪਹਿਲਾਂ ਪਾਰਟੀ ਦਫ਼ਤਰ ਵਿਖੇ ਵਰਕਰਾਂ ਨੂੰ ਸੰਬੋਧਨ ਕੀਤਾ ਅਤੇ ਸ਼ਹਿਰ ਵਿੱਚ ਰੋਡ ਸ਼ੋਅ ਕੱਢਿਆ। ਰੋਡ ਸ਼ੋਅ ਦੌਰਾਨ ਆਮ ਆਦਮੀ ਪਾਰਟੀ ਦੇ ਵਰਕਰਾਂ ਅਤੇ ਲੋਕਾਂ ਨੇ ਫੁੱਲਾਂ ਦੀ ਵਰਖਾ ਕੀਤੀ। ਲੋਕ ਸਭਾ ਮੈਂਬਰ ਰਾਘਵ ਚੱਢਾ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਤੋਂ ਬਾਅਦ ਜੇਜੇਪੀ ਪਾਰਟੀ ਜ਼ਮਾਨਤ ਜ਼ਬਤ ਪਾਰਟੀ ਵਜੋਂ ਜਾਣੀ ਜਾਵੇਗੀ।
ਬਠਿੰਡਾ ’ਚ ਖੇਤੀ ਵਿਕਾਸ ਬੈਂਕ ਦੇ ਡਾਇਰੈਕਟਰਾਂ ਦੀ ਚੋਣ ’ਚ ਆਪ ਨੇ ਮਾਰੀ ਬਾਜੀ
ਇੱਕ ਪਾਸੇ ਭਾਜਪਾ ਹੈ, ਜੇਜੇਪੀ ਹੈ ਅਤੇ ਦੂਜੇ ਪਾਸੇ ਕਾਂਗਰਸ ਹੈ। ਤੁਸੀਂ ਲੋਕਾਂ ਨੇ ਸਾਰੀਆਂ ਪਾਰਟੀਆਂ ਦੇਖੀਆਂ ਹਨ। ਕਦੇ ਭਾਜਪਾ ਨੂੰ ਵੋਟ ਪਾਈ, ਕਦੇ ਜੇਜੇਪੀ ਨੂੰ ਵੋਟ ਪਾਈ। ਕਦੇ ਕਾਂਗਰਸ ਨੂੰ ਵੋਟ ਪਾਉਣ ਦਾ ਕੰਮ ਕੀਤਾ। ਇਸ ਵਾਰ ਤੁਹਾਡੇ ਆਪਣੇ ਪਵਨ ਫ਼ੌਜੀ ਤੁਹਾਡੀ ਸੇਵਾ ਲਈ ਕੰਮ ਕਰਨਗੇ। ਹਰਿਆਣਾ ਵਿੱਚ ਅਗਲੀ ਸਰਕਾਰ ਆਮ ਆਦਮੀ ਪਾਰਟੀ ਦੇ ਸਮਰਥਨ ਨਾਲ ਹੀ ਬਣੇਗੀ। ਉਨ੍ਹਾਂ ਕਿਹਾ ਕਿ ਭਾਜਪਾ ਨੂੰ ਇਸ ਚੋਣ ਵਿੱਚ 20 ਸੀਟਾਂ ਵੀ ਨਹੀਂ ਮਿਲ ਰਹੀਆਂ ਹਨ। ਇਸ ਵਾਰ ਹਰਿਆਣਾ ਵਿੱਚ ਜੋ ਵੀ ਸਰਕਾਰ ਬਣੇਗੀ, ਉਹ ਤੁਹਾਡੀਆਂ ਵੋਟਾਂ ਅਤੇ ਆਮ ਆਦਮੀ ਪਾਰਟੀ ਦੇ ਸਮਰਥਨ ਨਾਲ ਹੀ ਬਣੇਗੀ। ਪੰਜਾਬ ਅਤੇ ਦਿੱਲੀ ਦੇ ਲੋਕ ਪਹਿਲਾਂ ਕਾਂਗਰਸ ਅਤੇ ਭਾਜਪਾ ਨੂੰ ਵੋਟ ਦਿੰਦੇ ਸਨ, ਪਰ ਇੱਕ ਵਾਰ ਆਮ ਆਦਮੀ ਪਾਰਟੀ ਨੂੰ ਵੋਟ ਦਿੱਤਾ, ਉਸ ਤੋਂ ਬਾਅਦ ਜਨਤਾ ਕਾਂਗਰਸ ਅਤੇ ਭਾਜਪਾ ਦਾ ਬਟਨ ਦਬਾਉਣਾ ਭੁੱਲ ਗਈ।
Share the post "ਆਪ ਨੇ ਹਰਿਆਣਾ ’ਚ ਝੋਕੀ ਪੂਰੀ ਤਾਕਤ, 61 ਉਮੀਦਵਾਰਾਂ ਦੀ ਸੂਚੀ ਜਾਰੀ, ਦਿੱਲੀ ਤੇ ਪੰਜਾਬ ਦੀ ਲੀਡਰਸ਼ਿਪ ਹਰਿਆਣਾ ’ਚ ਡਟੀ"