ਨਵੀਂ ਦਿੱਲੀ, 2 ਸਤੰਬਰ: ਸੋਮਵਾਰ ਤੜਕਸਾਰ ED ਵੱਲੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਾਨਤੁੱਲਾ ਖ਼ਾਨ ਨੂੰ ਛਾਪੇਮਾਰੀ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਹੈ। ਸਵੇਰ ਕਰੀਬ 6 ਵਜੇਂ ਈਡੀ ਦੀ ਟੀਮ ਵੱਲੋਂ ਔਖਲਾ ਤੋਂ ਵਿਧਾਇਕ ਖ਼ਾਨ ਦੇ ਘਰ ਦਸਤਕ ਦਿੱਤੀ ਸੀ, ਜਿਸਦੀ ਜਾਣਕਾਰੀ ਬਕਾਇਦਾ ਖ਼ੁਦ ਵਿਧਾਇਕ ਵੱਲੋਂ ਆਪਣੇ ਸ਼ੋਸਲ ਮੀਡੀਆ ’ਤੇ ਦਿੱਤੀ ਸੀ। ਜਿਸਤੋਂ ਬਾਅਦ ਆਪ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਵੀ ਇੱਕ ਵੀਡੀਓ ਜਾਰੀ ਕੀਤੀ ਸੀ।
ਡੇਰਾ ਬਿਆਸ ਨੂੰ ਮਿਲਿਆ ਨਵਾਂ ਮੁਖੀ,ਬਾਬਾ ਗੁਰਿੰਦਰ ਸਿੰਘ ਢਿੱਲੋ ਨੇ ਛੱਡੀ ਗੱਦੀ
ਈਡੀ ਵੱਲੋਂ ਇੱਕ ਵਿਧਾਇਕ ਨੂੰ ਗ੍ਰਿਫਤਾਰ ਕਰਨ ਦੇ ਮਾਮਲੇ ਨੂੰ ਆਪ ਲਈ ਵੱਡਾ ਝਟਕਾ ਮੰਨਿਆ ਜਾ ਰਿਹਾ, ਕਿਉਂਕਿ ਇਸਤੋਂ ਪਹਿਲਾਂ ਆਪ ਸੁਪਰੀਮੋ ਅਰਵਿੰਦ ਕੇਜ਼ਰੀਵਾਲ ਸਹਿਤ ਕਈ ਆਗੂ ਜੇਲ੍ਹਾਂ ਵਿਚ ਬੰਦ ਹਨ ਤੇ ਕਈ ਆਗੂਆਂ ਨੂੰ ਹੁਣ ਜਮਾਨਤ ਮਿਲ ਚੁੱਕੀ ਹੈ। ਉਧਰ ਆਪ ਨੇ ਈਡੀ ਵੱਲੋਂ ਅੱਜ ਦੀ ਕੀਤੀ ਕਾਰਵਾਈ ਲਈ ਕੇਂਦਰ ਦੀ ਮੋਦੀ ਸਰਕਾਰ ਨੂੰ ਜਿੰਮੇਵਾਰ ਠਹਿਰਾਉਂਦਿਆਂ ਦੋਸ਼ ਲਗਾਇਆ ਕਿ ਤਾਨਾਸ਼ਾਹ ਦੇ ਹੁਕਮਾਂ ‘ਤੇ ਆਮ ਆਦਮੀ ਪਾਰਟੀ ਨੂੰ ਤੋੜਣ ਦੇ ਲਈ ਯਤਨ ਕੀਤੇ ਜਾ ਰਹੇ ਹਨ ਪ੍ਰੰਤੂ ਆਪ ਕਿਸੇ ਵੀ ਕੀਮਤ ’ਤੇ ਤਾਨਾਸ਼ਾਹ ਅੱਗੇ ਨਹੀਂ ਝੁਕੇਗੀ।
Share the post "AAP ਦੇ MLA ਨੂੰ ED ਨੇ ਕੀਤਾ ਗ੍ਰਿਫਤਾਰ, ਤੜਕਸਾਰ ਕੀਤੀ ਸੀ ਘਰ ’ਚ ਛਾਪੇਮਾਰੀ"