AAP ਦੀ ਦੂਜੀ ਲਿਸਟ ਵਿਚ ਮੌਜੂਦਾ 2 ਮੈਂਬਰ ਪਾਰਲੀਮੈਂਟ ਦੇ ਨਾਮ, 1 ਮੰਤਰੀ ਸਮੇਤ 7 ਵਿਧਾਇਕਾਂ ਦੀ ਟਿਕਟ ਕੱਟੀ

Date:

spot_img

Punjab News:ਆਮ ਆਦਮੀ ਪਾਰਟੀ ਵੱਲੋਂ ਅੱਜ ਪੰਜਾਬ ਵਿਧਾਨ ਸਭਾ ਲਈ ਜਾਰੀ ਉਮੀਦਵਾਰਾਂ ਦੀ ਦੂਜੀ ਲਿਸਟ ਵਿਚ 2 ਮੌਜੂਦਾ ਮੈਂਬਰ ਪਾਰਲੀਮੈਂਟ ਨੂੰ ਟਿਕਟ ਦਿੱਤੀ ਗਈ ਹੈ। ਵੱਡੀ ਗੱਲ ਇਹ ਹੈ ਕਿ ਹੁਸ਼ਿਆਰਪੁਰ ਤੋਂ ਲੋਕ ਸਭਾ ਮੈਂਬਰ ਰਾਜ ਕੁਮਾਰ ਚੱਬੇਵਾਲ ਦੇ ਪੁੱਤਰ ਤੇ ਮੌਜੂਦਾ ਵਿਧਾਇਕ ਡਾ ਇਸ਼ਾਨ ਚੱਬੇਵਾਲ ਨੂੰ ਇਸਤੋਂ ਪਹਿਲੀ ਲਿਸਟ ਵਿਚ ਪਾਰਟੀ ਵੱਲੋਂ ਪੁਰਾਣੇ ਹਲਕੇ ਚੱਬੇਵਾਲ ਤੋਂ ਉਮੀਦਵਾਰ ਬਣਾਇਆ ਹੈ ਜਦਕਿ ਚੱਬੇਵਾਲ ਨੂੰ ਫਗਵਾੜਾ ਹਲਕੇ ਤੋਂ ਉਮੀਦਵਾਰ ਬਣਾਇਆ ਗਿਆ। ਇਸੇ ਤਰ੍ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਜੱਦੀ ਹਲਕੇ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਬਣੇ ਸਾਬਕਾ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੂੰ ਵੀ ਉਨ੍ਹਾਂ ਦੇ ਪੁਰਾਣੇ ਹਲਕੇ ਬਰਨਾਲਾ ਤੋਂ ਟਿਕਟ ਦਿੱਤੀ ਗਈ ਹੈ। ਜੇਕਰ 2027 ਦੀਆਂ ਚੋਣਾਂ ਦੌਰਾਨ ਉਕਤ ਦੋਨੋਂ ਉਮੀਦਵਾਰ ਚੋਣ ਜਿੱਤਦੇ ਹਨ ਤਾਂ ਦੋਨਾਂ ਲੋਕ ਸਭਾਂ ਹਲਕਿਆਂ ਵਿਚ ਜਿਮਨੀ ਚੋਣ ਹੋਣੀ ਤੈਅ ਹੈ।

ਇਹ ਵੀ ਪੜ੍ਹੋ 👉AAP ਨੇ ਬਠਿੰਡਾ ਦਿਹਾਤੀ ਹਲਕੇ ਤੋਂ Gopal Singh Kotfatta ‘ਤੇ ਜਤਾਇਆ ਵਿਸ਼ਾਵਸ, ਐਲਾਨਿਆ ਉਮੀਦਵਾਰ

ਚਰਚਾ ਇਹ ਵੀ ਹੈ ਕਿ ਸ਼੍ਰੀ ਅਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਮਾਲਵਿੰਦਰ ਸਿੰਘ ਕੰਗ ਵੀ ਵਿਧਾਨ ਸਭਾ ਚੋਣ ਲੜਣ ਦੇ ਇੱਛੁਕ ਹਨ। ਇਸਤੋਂ ਇਲਾਵਾ ਪਾਰਟੀ ਦੀ 31 ਮੈਂਬਰੀ ਲਿਸਟ ਵਿਚੋਂ 1 ਮੌਜੂਦਾ ਮੰਤਰੀ ਗੁਰਮੀਤ ਸਿੰਘ ਖੁੱਡੀਆ ਦੀ ਥਾਂ ਲੰਬੀ ਹਲਕੇ ਤੋਂ ਉਨ੍ਹਾਂ ਦੇ ਭਤੀਜ਼ੇ ਰਣਧੀਰ ਸਿੰਘ ਖੁੱਡੀਆ ਨੂੰ ਉਮੀਦਵਾਰ ਬਣਾਇਆ ਗਿਆ। ਚਰਚਾ ਮੁਤਾਬਕ ਮੰਤਰੀ ਖੁੱਡੀਆ ਨੂੰ ਬਠਿੰਡਾ ਜ਼ਿਲ੍ਹੇ ਦੇ ਮੋੜ ਵਿਧਾਨ ਸਭਾ ਹਲਕੇ ਤੋਂ ਉਮੀਦਵਾਰ ਐਲਾਨਿਆ ਜਾਵੇਗਾ। ਬਾਕੀ ਆਪ ਨੇ ਜਿੰਨ੍ਹਾਂ ਮੌਜੂਦਾ ਵਿਧਾਇਕਾਂ ਦੀ ਟਿਕਟ ਕੱਟੀ ਹੈ, ਉਨ੍ਹਾਂ ਵਿਚ ਚਮਕੌਰ ਸਾਹਿਬ ਤੋਂ ਤਤਕਾਲੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਹਰਾਉਣ ਵਾਲੇ ਡਾ ਚਰਨਜੀਤ ਸਿੰਘ ਦਾ ਨਾਮ ਸ਼ਾਮਲ ਹੈ।

ਇਹ ਵੀ ਪੜ੍ਹੋ 👉Punjab Election; AAP ਵੱਲੋਂ 31 ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ, ਦੇਖੋ List

ਉਨ੍ਹਾਂ ਦੀ ਜਗ੍ਹਾਂ ਰਜਸਵੀਰ ਸਿੰਘ ਗੜ੍ਹੀ ਨੂੰ ਮੁੜ ਚੰਨੀ ਦੇ ਮੁਕਾਬਲੇ ਲਿਆਂਦਾ ਗਿਆ ਹੈ। ਖਰੜ੍ਹ ਤੋਂ ਵਿਧਾਇਕ ਤੇ ਸਾਬਕਾ ਕੈਬਨਿਟ ਮੰਤਰੀ ਰਹੇ ਅਨਮੋਲ ਗਗਨ ਮਾਨ ਦੀ ਥਾਂ ਯੂਥ ਆਗੂ ਪਰਮਿੰਦਰ ਸਿੰਘ ਗੋਲਡੀ, ਬਠਿੰਡਾ ਦਿਹਾਤੀ ਤੋਂ ਅਮਿਤ ਰਤਨ ਕੋਟਫੱਤਾ ਦੀ ਥਾਂ ਗੋਪਾਲ ਸਿੰਘ ਕੋਟਫੱਤਾ, ਸਾਬਕਾ ਮੰਤਰੀ ਲਾਲਜੀਤ ਸਿੰਘ ਭੁੱਲਰ ਦੀ ਥਾਂ ਜੋਬਨ ਰੰਧਾਵਾ, ਅੰਮ੍ਰਿਤਸਰ ਉੱਤਰੀ ਤੋਂ ਵਿਧਾਇਕ ਤੇ ਆਪ ਛੱਡ ਕੇ ਭਾਜਪਾ ਵਿਚ ਸ਼ਾਮਲ ਹੋਣ ਵਾਲੇ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਥਾਂ ਸਾਬਕਾ ਮੇਅਰ ਕਰਮਜੀਤ ਸਿੰਘ ਰਿੰਟੂ, ਜਲੰਧਰ ਸੈਟਰਲ ਤੋਂ ਰਮਨ ਅਰੋੜਾ ਦੀ ਥਾਂ ਨਿਤਿਨ ਕੋਹਲੀ ਅਤੇ ਸ਼ੁਤਰਾਣਾ ਤੋਂ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਦੀ ਥਾਂ ਸਾਬਕਾ ਅਕਾਲੀ ਵਿਧਾਇਕ ਵਨਿੰਦਰ ਕੌਰ ਲੂੰਬਾਂ ਨੂੰ ਟਿਕਟ ਦਿੱਤੀ ਗਈ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

spot_img
spot_img
spot_img

Share post:

Popular

More like this
Related

AAP ਨੇ ਬਠਿੰਡਾ ਦਿਹਾਤੀ ਹਲਕੇ ਤੋਂ Gopal Singh Kotfatta ‘ਤੇ ਜਤਾਇਆ ਵਿਸ਼ਾਵਸ, ਐਲਾਨਿਆ ਉਮੀਦਵਾਰ

Bathinda News: AAP; ਆਮ ਆਦਮੀ ਪਾਰਟੀ ਵੱਲੋਂ ਅੱਜ ਜਾਰੀ...

Punjab Election; AAP ਵੱਲੋਂ 31 ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ, ਦੇਖੋ List

Chandigarh News: Punjab Election; AAP ਆਮ ਆਦਮੀ ਪਾਰਟੀ ਨੇ...