Abohar News: ਬੀਤੇ ਕੱਲ ਅਬੋਹਰ ਦੇ ਸੰਤ ਨਗਰ ਵਿਖੇ ਵਾਪਰਰੀ ਗੋਲੀਬਾਰੀ ਦੀ ਘਟਨਾ ਦੇ ਮਾਮਲੇ ਵਿਚ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਇੱਕ ਸੰਖੇਪ ਮੁਕਾਬਲੇ ਤੋਂ ਇੱਕ ਮੁਲਜ਼ਮ ਨੂੰ ਕਾਬੂ ਕਰ ਲਿਆ ਹੈ ਜਦਕਿ ਦੋ ਦੀ ਭਾਲ ਜਾਰੀ ਹੈ। ਕਾਬੂ ਕੀਤਾ ਗਿਆ ਮੁਲਜ਼ਮ ਪੁਲਿਸ ਦੀ ਗੋਲੀਬਾਰੀ ਕਾਰਨ ਜਖ਼ਮੀ ਹੋ ਗਿਆ। ਦਸਣਾ ਬਣਦਾ ਹੈ ਕਿ ਮੁਲਜ਼ਮਾਂ ਵੱਲੋਂ ਕੀਤੀ ਗੋਲੀਬਾਰੀ ਦੌਰਾਨ ਅਜੈ ਕੁਮਾਰ ਪੁੱਤਰ ਰਾਜ ਕੁਮਾਰ ਵਾਸੀ ਸੰਤ ਨਗਰ ਗੋਲੀ ਲੱਗਣ ਕਾਰਨ ਜਖਮੀਂ ਹੋ ਗਿਆ ਸੀ, ਜਿਸਨੂੰ ਇਲਾਜ਼ ਲਈ ਸਿਵਲ ਹਸਪਤਾਲ ਅਬੋਹਰ ਦਾਖਲ ਕਰਾਇਆ ਗਿਆ। ਹਾਲਾਤ ਗੰਭੀਰ ਹੋਣ ਕਾਰਨ ਉਸਨੂੰ ਡਾਕਟਰ ਵੱਲੋਂ ਰੈਫਰ ਕਰ ਦਿੱਤਾ ਗਿਆ ਅਤੇ ਹੁਣ ਉਹ ਸ੍ਰੀ ਗੰਗਾਨਗਰ ਵਿਖੇ ਜੇਰੇ ਇਲਾਜ ਹੈ। ਇਸ ਘਟਨਾ ਸਬੰਧੀ ਪੁਲਿਸ ਵੱਲੋਂ ਮੁੱਕਦਮਾ ਨੰਬਰ 307 ਮਿਤੀ 27.09.2026 ਅਧੀਨ ਧਾਰਾ 109, 61(2) BNS ਅਤੇ 25, 27/54/59-A, Arms Act ਥਾਣਾ ਸਿਟੀ ਅਬੋਹਰ ਵਿਚ ਦਰਜ਼ ਕੀਤਾ ਜਾ ਚੁੱਕਿਆ। ਅੱਜ ਇਸ ਮਾਮਲੇ ਦੀ ਜਾਣਕਾਰੀ ਇੱਕ ਪ੍ਰੈਸ ਕਾਨਫਰੰਸ ਰਾਹੀਂ ਦਿੰਦਿਆਂ ਐਸਐਸਪੀ ਗਗਨਅਜੀਤ ਸਿੰਘ ਨੇ ਦਸਿਆ ਕਿ ਦੌਰਾਨੇ ਤਫਤੀਸ਼ ਮਾਮਲੇ ਵਿੱਚ ਸਾਗਰ ਨੇਪਾਲੀ ਪੁੱਤਰ ਭਾਰਤ ਬਹਾਦਰ ਵਾਸੀ ਪਟੇਲ ਨਗਰ ਅਬੋਹਰ, ਵਿਸ਼ਾਲ ਪਚਾਰ ਉਰਫ ਬੌਕਸਰ ਪੁੱਤਰ ਨਾਮਾਲੂਮ ਵਾਸੀ ਅਬੋਹਰ, ਗੌਤਮ ਧਾਤਰਵਾਲ ਪੁੱਤਰ ਸ਼ੰਕਰ ਕੁਮਾਰ ਵਾਸੀ ਗਨੇਸ਼ਗੜ੍ਹ (ਲਾਲਗੜ੍ਹ) ਸ੍ਰੀ ਗੰਗਾਨਗਰ ਅਤੇ ਹੋਰ ਅਣਪਛਾਤੇ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ।ਮਾਮਲਾ ਦਰਜ ਹੋਣ ਉਪਰੰਤ ਕਪਤਾਨ ਪੁਲਿਸ ਇੰਨਵੈਸਟੀਗੇਸ਼ਨ ਫਾਜ਼ਿਲਕਾ ਸਤਿੰਦਰ ਕੁਮਾਰ ਅਤੇ ਉਪ ਕਪਤਾਨ ਪੁਲਿਸ ਸਬ ਡਵੀਜ਼ਨ ਅਬੋਹਰ ਹਰੀਸ਼ ਕੁਮਾਰ ਦੀ ਨਿਗਰਾਨੀ ਹੇਠ ਇੰਸਪੈਕਟਰ ਸੁਨੀਲ ਕੁਮਾਰ ਇੰਚਾਰਜ ਸੀ.ਆਈ.ਏ ਫਾਜਿਲਕਾ, ਇੰਸਪੈਕਟਰ ਮਨਿੰਦਰ ਸਿੰਘ ਮੁੱਖ ਅਫਸਰ ਥਾਣਾ ਸਿਟੀ ।
ਇਹ ਵੀ ਪੜ੍ਹੋ Bathinda ਦੇ ਬੱਸ ਅੱਡੇ ‘ਚ ਪ੍ਰਾਈਵੇਟ ਬੱਸ ਹੇਠਾਂ ਆਉਣ ਕਾਰਨ ਨੌਜਵਾਨ ਲੜਕੀ ਦੀ ਹੋਈ ਮੌ/ਤ
ਅਬੋਹਰ, ਐਸ.ਆਈ ਬਲਵੀਰ ਸਿੰਘ ਇੰਚਾਰਜ ਸੀ.ਆਈ.ਏ-2 ਫਾਲਿਜਕਾ ਦੀ ਅਗਵਾਈ ਹੇਠ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਵੱਖ-ਵੱਖ ਪੁਲਿਸ ਪਾਰਟੀਆਂ ਦਾ ਗਠਨ ਕਰਕੇ ਇਲਾਕੇ ਵਿੱਚ ਤਲਾਸ਼ੀ, ਰੇਡ, ਨਾਕਾਬੰਦੀ ਅਤੇ ਗਸ਼ਤ ਦੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ। ਇਸੇ ਮੁਹਿੰਮ ਦੌਰਾਨ ਸੀ.ਆਈ.ਏ ਫਾਜ਼ਿਲਕਾ ਦੀ ਟੀਮ ਨੇ ਕਿੱਲਿਆਂਵਾਲੀ ਚੌਂਕ ਨੇੜੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਪੁਲਿਸ ਪਾਰਟੀ ਨੂੰ ਮੋਟਰਸਾਈਕਲ ‘ਤੇ ਸਵਾਰ ਹੋ ਕੇ ਤਿੰਨ ਨੌਜਵਾਨ ਆਉਂਦੇ ਦਿਖਾਈ ਦਿੱਤੇ। ਜਿਹਨਾਂ ਨੂੰ ਚੈਕਿੰਗ ਲਈ ਰੁਕਣ ਦਾ ਇਸ਼ਾਰਾ ਕੀਤਾ ਤਾਂ ਚਾਲਕ ਨੇ ਮੋਟਰਸਾਈਕਲ ਨੂੰ ਫਾਜਿਲਕਾ ਦੀ ਤਰਫ ਭਜਾ ਲਿਆ। ਪੁਲਿਸ ਪਾਰਟੀ ਨੇ ਮੋਟਰਸਾਈਕਲ ਦਾ ਪਿੱਛਾ ਕੀਤਾ ਤਾਂ ਮੋਟਰਸਾਈਕਲ ਓਵਰ ਸਪੀਡ ਹੋਣ ਕਾਰਨ ਡਿੱਗ ਪਿਆ ਅਤੇ ਮੋਟਰਸਾਈਕਲ ਸਵਾਰਾਂ ਨੇ ਪੁਲਿਸ ਪਾਰਟੀ ‘ਤੇ ਫਾਇਰ ਕਰਨੇ ਸ਼ੁਰੂ ਕਰ ਦਿੱਤੇ। ਪੁਲਿਸ ਪਾਰਟੀ ਨੇ ਬਚਾਅ ਲਈ ਕਰਾਸ ਫਾਇਰ ਕੀਤਾ ਤਾਂ ਤਿੰਨਾਂ ਨੌਜਵਾਨਾਂ ਵਿੱਚੋਂ ਇੱਕ ਦੀ ਸੱਜੀ ਲੱਤ ‘ਤੇ ਗੋਲੀ ਲੱਗੀ। ਜਿਸ ਕਾਰਨ ਉਹ ਜਮੀਨ ‘ਤੇ ਡਿੱਗ ਪਿਆ, ਜਦਕਿ ਉਸਦੇ ਸਾਥੀ ਹਨੇਰੇ ਦਾ ਫਾਇਦਾ ਉਠਾ ਕੇ ਭੱਜਣ ਵਿੱਚ ਕਾਮਯਾਬ ਹੋ ਗਏ। ਗੋਲੀ ਲੱਗਣ ਵਾਲੇ ਨੌਜਵਾਨ ਨੂੰ ਪੁਲਿਸ ਪਾਰਟੀ ਨੇ ਕਾਬੂ ਕਰ ਲਿਆ। ਜਿਸਦੀ ਪਹਿਚਾਣ ਗੌਤਮ ਧਾਤਰਵਾਲ ਪੁੱਤਰ ਸ਼ੰਕਰ ਕੁਮਾਰ ਵਾਸੀ ਗਨੇਸ਼ਗੜ੍ਹ (ਲਾਲਗੜ੍ਹ) ਸ੍ਰੀ ਗੰਗਾਨਗਰ ਵਜੋਂ ਹੋਈ। ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਅਬੋਹਰ ਪਹੁੰਚਾਇਆ ਗਿਆ, ਜੋ ਹੁਣ GGS ਮੈਡੀਕਲ ਕਾਲਜ ਫਰੀਦਕੋਟ ਵਿਖੇ ਜੇਰੇ ਇਲਾਜ ਹੈ। ਗੌਤਮ ਧਾਤਰਵਾਲ ਅਤੇ ਉਸਦੇ ਸਾਥੀ ਸਾਗਰ ਨੇਪਾਲੀ ਅਤੇ ਇੱਕ ਹੋਰ ਨਾਮਾਲੂਮ ਵਿਅਕਤੀਆਂ ਵੱਲੋਂ ਪੁਲਿਸ ਪਾਰਟੀ ਤੇ ਫਾਇਰ ਕਰਨ ਕਰਕੇ ਮੁਕੱਦਮਾ ਦਰਜ਼ ਕੀਤਾ ਗਿਆ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।



