ਫ਼ਾਜਲਿਕਾ, 11 ਸਤੰਬਰ: ਆਪਣੇ ਹੀ ਸਕੂਲ ਦੀਆਂ ਵਿਦਿਆਰਥਣਾਂ ਨਾਲ ਛੇੜਛਾੜ ਦੇ ਇਲਾਜਮਾਂ ਹੇਠ ਜਿਲ੍ਹੇ ਦੇ ਪਿੰਡ ਕਟੈਹੜਾ ਦੇ ਸਰਕਾਰੀ ਸਕੂਲ ਦੇ ਅਧਿਆਪਕ ਵਿਰੁਧ ਪਿੰਡ ਵਾਸੀਆਂ ਦਾ ਗੁੱਸਾ ਵਧਣ ਲੱਗਿਆ ਹੈ। ਅਧਿਆਪਕ ਦੀਆਂ ਕਥਿਤ ਹਰਕਤਾਂ ਤੋਂ ਤੰਗ ਆਏ ਪਿੰਡ ਵਾਸੀਆਂ ਨੇ ਅੱਜ ਸਕੂਲ ਅੱਗੇ ਧਰਨਾ ਲਗਾਉਂਦਿਆਂ ਰੋਸ਼ ਪ੍ਰਦਰਸ਼ਨ ਕੀਤਾ। ਮਾਮਲਾ ਭਖਦਾ ਸਕੂਲ ’ਚ ਪੁਲਿਸ ਵੀ ਪੁੱਜ ਗਈ। ਸੂਚਨਾ ਮੁਤਾਬਕ ਖੇਡਾਂ ਨਾਲ ਸਬੰਧਤ ਇਸ ਅਧਿਆਪਕ ਉਪਰ ਇਕੱਲੇ ਛੇੜਛਾੜ ਦੇ ਹੀ ਨਹੀਂ, ਬਲਕਿ ਗਾਲੀ ਗਲੌਚ ਦੇ ਵੀ ਦੋਸ਼ ਲੱਗੇ ਹਨ। ਮਾਮਲਾ ਵਧਦਾ ਦੇਖ ਪ੍ਰਸ਼ਾਸਨ ਹਰਕਤ ਵਿਚ ਆ ਗਿਆ ਹੈ।
ਡਾਕਟਰਾਂ ਤੇ ਮੈਡੀਕਲ ਕਰਮਚਾਰੀਆਂ ਖ਼ਿਲਾਫ਼ ਵੱਧ ਰਹੀ ਹਿੰਸਾ ਦੇ ਮੱਦੇਨਜ਼ਰ ਜ਼ਿਲ੍ਹਾ ਸਿਹਤ ਬੋਰਡ ਦਾ ਗਠਨ
ਜ਼ਿਲ੍ਹਾ ਸਿੱਖਿਆ ਅਫਸਰ ਬ੍ਰਿਜ ਮੋਹਨ ਬੇਦੀ ਨੇ ਦੱਸਿਆ ਕਿ ਉਕਤ ਮਾਮਲੇ ਵਿੱਚ ਜਾਂਚ ਲਈ ਦੋ ਪ੍ਰਿੰਸੀਪਲਾਂ ’ਤੇ ਆਧਾਰਿਤ ਇੱਕ ਜਾਂਚ ਕਮੇਟੀ ਗਠਤ ਕੀਤੀ ਗਈ ਹੈ ਜੋ ਕਿ ਦੋ ਦਿਨਾਂ ਵਿੱਚ ਆਪਣੀ ਜਾਂਚ ਮੁਕੰਮਲ ਕਰਕੇ ਰਿਪੋਰਟ ਦੇਵੇਗੀ। ਉਨ੍ਹਾਂ ਕਿਹਾ ਕਿ ਜੇਕਰ ਜਾਂਚ ਰਿਪੋਰਟ ਅਨੁਸਾਰ ਕੋਈ ਦੋਸ਼ੀ ਪਾਇਆ ਜਾਵੇਗਾ ਤਾਂ ਵਿਭਾਗੀ ਨਿਯਮਾਂ ਅਨੁਸਾਰ ਸਖਤ ਕਾਰਵਾਈ ਕੀਤੀ ਜਾਵੇਗੀ। ਜਿਕਰਯੋਗ ਹੈ ਕਿ ਉਕਤ ਪਿੰਡ ਦੇ ਵਾਸੀਆਂ ਰੋਸ਼ ਪ੍ਰਦਰਸ਼ਨ ਕਰਦਿਆਂ ਦੋਸ਼ ਲਗਾਏ ਸਨ ਕਿ ਸਕੂਲ ਦਾ ਇੱਕ ਡੀਪੀਈ ਅਧਿਆਪਕ ਵਿਦਿਆਰਥਣਾਂ ਨੂੰ ਅੱਪਸ਼ਬਦ ਬੋਲਦਾ ਹੈ ਤੇ ਗਲਤ ਹਰਕਤ ਵੀ ਕਰਦਾ ਹੈ। ਪਤਾ ਲੱਗਿਆ ਹੈ ਕਿ ਇਸ ਅਧਿਆਪਕ ਵਿਰੁਧ ਪਹਿਲਾਂ ਵੀ ਲੋਕਾਂ ਵਿਚ ਗੁੱਸਾ ਸੀ, ਜਿਹੜਾ ਹੁਣ ਲਾਵਾ ਬਣ ਕੇ ਫੁੱਟਿਆ ਹੈ।
Share the post "‘ਮਾਸਟਰ’ ਉੱਤੇ ਸਕੂਲ ਵਿਦਿਆਰਥਣਾਂ ਨਾਲ ਛੇੜਛਾੜ ਦੇ ਦੋਸ਼: ਪਿੰਡ ਨੇ ਸਕੂਲ ਅੱਗੇ ਲਗਾਇਆ ਧਰਨਾ"