ਅੰਮ੍ਰਿਤਸਰ ਪੁਲਿਸ ਕਮਿਸ਼ਨਰ ਨੇ ਲਿਆ ਵੱਡਾ ਫੈਸਲਾ
ਸ਼੍ਰੀ ਅੰਮ੍ਰਿਤਸਰ ਸਾਹਿਬ, 25 ਜੂਨ: ਬੱਚਿਆਂ ਤੋਂ ਲੈ ਕੇ ਬੁੱਢਿਆਂ ਤੱਕ ਮੋਬਾਇਲ ਦੇਖਣ ਦਾ ਵਧ ਰਿਹਾ ਚਸਕਾ ਹੁਣ ਸਰਕਾਰੀ ਮੁਲਾਜਮਾਂ ਨੂੰ ਵੀ ਲੱਗਦਾ ਜਾ ਰਿਹਾ, ਜਿਸਦੇ ਚੱਲਦੇ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਨੂੰ ਵੱਡਾ ਫੈਸਲਾ ਲੈਣਾ ਪਿਆ ਹੈ। ਸਾਹਮਣੇ ਆਈਆਂ ਸੂਚਨਾਵਾਂ ਮੁਤਾਬਕ ਕਮਿਸ਼ਨਰ ਵੱਲੋਂ ਜਾਰੀ ਨਵੀਆਂ ਹਿਦਾਇਤਾਂ ਮੁਤਾਬਕ ਕਮਿਸ਼ਨਰੇਟ ਮੁਲਾਜਮਾਂ ਨੂੰ ਡਿਊਟੀ ਦੌਰਾਨ ਸ਼ੋਸਲ ਮੀਡੀਆ ਤੋਂ ਦੁੂਰ ਰਹਿਣ ਦੀ ਸਲਾਹ ਦਿੱਤੀ ਗਈ ਹੈ। ਪੁਲਿਸ ਸੂਤਰਾਂ ਮੁਤਾਬਕ ਇੰਨ੍ਹਾਂ ਹਿਦਾਇਤਾਂ ਮੁਤਾਬਕ ਸਪੱਸ਼ਟ ਕੀਤਾ ਗਿਆ ਹੈ ਕਿ ਡਿਊਟੀ ਦੌਰਾਨ ਮੁਲਾਜਮ ਸੋਸਲ ਮੀਡੀਆ ਦੀ ਵਰਤੋਂ ਨਾ ਕਰਨ ਤੇ ਜੇਕਰ ਕਿਸੇ ਮੁਲਾਜਮ ਨੂੰ ਡਿਊਟੀ ਦੌਰਾਨ ਰੀਲਾਂ ਜਾਂ ਹੋਰ ਕੁੱਝ ਦੇਖਦੇ ਪਾਇਆ ਗਿਆ ਤਾਂ ਉਨ੍ਹਾਂ ਦੇ ਵਿਰੁਧ ਸਖ਼ਤ ਵਿਭਾਗੀ ਕਾਰਵਾਈ ਕੀਤੀ ਜਾਵੇਗੀ।
ਅਕਾਲੀ ਦਲ ’ਚ ਸਿਆਸੀ ਸੰਕਟ ਵਧਿਆ: ਸੁਖਬੀਰ ਬਾਦਲ ਅਤੇ ਵਿਰੋਧੀ ਧੜੇ ਨੇ ਅੱਜ ਬਰਾਬਰ ਸੱਦੀਆਂ ਮੀਟਿੰਗਾਂ
ਗੌਰਤਲਬ ਹੈ ਕਿ ਇਕੱਲੇ ਅੰਮ੍ਰਿਤਸਰ ਪੁਲਿਸ ਹੀ ਨਹੀਂ, ਬਲਕਿ ਪੂਰੇ ਪੰਜਾਬ ਦੇ ਵਿਚ ਵੀ ਇਹ ਪ੍ਰਚਲਨ ਲਗਾਤਾਰ ਵਧਦਾ ਜਾ ਰਿਹਾ ਤੇ ਡਿਊਟੀ ਉਪਰ ਖੜੇ ਜਾਂ ਬੈਠੇ ਮੁਲਾਜਮਾਂ ਦੇ ਹੱਥਾਂ ਵਿਚ ਅਕਸਰ ਹੀ ਸਮਰਾਟ ਫ਼ੋਨਾਂ ਉਪਰ ਰੀਲਾਂ ਚੱਲਦੀਆਂ ਦੇਖੀਆਂ ਜਾ ਸਕਦੀਆਂ ਹਨ। ਇੱਥੇ ਇਹ ਵੀ ਦਸਣਾ ਬਣਦਾ ਹੈ ਕਿ ਪਿਛਲੇ ਸਮੇ ਦੌਰਾਨ ਪੁਲਿਸ ਮੁਲਾਜਮਾਂ (ਜਿੰਨ੍ਹਾਂ ਵਿਚ ਮਹਿਲਾ ਪੁਲਿਸ ਕਰਚਮਾਰਨਾਂ ਵੀ ਸ਼ਾਮਲ ਸਨ) ਵੱਲੋਂ ਵਰਦੀ ਪਾ ਕੇ ਖ਼ੁਦ ਰੀਲਾਂ ਬਣਾਉਣ ਦੇ ਵਧਦੇ ਰੁਝਾਨ ਨੂੰ ਠੱਲ ਪਾੳਣ ਦੇ ਲਈਡੀਜੀਪੀ ਵੱਲੋਂ ਸਖ਼ਤ ਹੁਕਮ ਜਾਰੀ ਕਰਦਿਆਂ ਅਜਿਹੇ ਮੁਲਾਜਮਾਂ ਨੂੰ ਤੁਰੰਤ ਅਪਣੇ ਸੋਸਲ ਮੀਡੀਆ ਅਕਾਉਂਟ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਗਏ ਸਨ।
ਪੰਜਾਬ ਦੇ ਐਮ.ਪੀ ਅੱਜ ਚੁੱਕਣਗੇ ਸਹੁੰ, ਅੰਮ੍ਰਿਤਪਾਲ ਸਿੰਘ ਬਾਰੇ ਸਸਪੈਂਸ ਬਰਕਰਾਰ
ਉਧਰ ਇੰਨ੍ਹਾਂ ਹੁਕਮਾਂ ਨੂੰ ਜਾਰੀ ਕਰਨ ਬਾਰੇ ਗੱਲਬਾਤ ਕਰਦਿਆਂ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਰਣਜੀਤ ਸਿੰਘ ਢਿੱਲੋਂ ਨੇ ਦਸਿਆ ਕਿ ‘‘ ਸੋਸਲ ਮੀਡੀਆ ’ਤੇ ਨਿਰਭਰਤਾ ਘਟਾਉਣ ਅਤੇ ਡਿਊਟੀ ’ਤੇ ਤੈਨਾਤ ਮੁਲਾਜਮਾਂ ਤੇ ਅਫ਼ਸਰਾਂ ਨੂੰ ਸੂਚੇਤ ਕਰਨ ਦੇ ਲਈ ਇਹ ਹੁਕਮ ਜਾਰੀ ਕੀਤੇ ਗਏ ਹਨ। ’’ ਸ: ਢਿੱਲੋਂ ਨੇ ਕਿਹਾ ਕਿ ਇੰਨ੍ਹਾਂ ਹੁਕਮਾਂ ਵਿਚ ਮੁਲਾਜਮਾਂ ਨੂੰ ਡਿਊਟੀ ਦੌਰਾਨ ਸਿਰਫ਼ ਜਰੂਰੀ ਫ਼ੋਨ ਸੁਣਨ ਅਤੇ ਕਰਨ ਦੀ ਹੀ ਛੋਟ ਦਿੱਤੀ ਗਈ ਹੈ। ਪੁਲਿਸ ਕਮਿਸ਼ਨਰ ਨੇ ਅੱਗੇ ਦਸਿਆ ਕਿ ‘‘ ਅਕਸਰ ਹੀ ਇਹ ਦੇਖਣ ਵਿਚ ਆਉਂਦਾ ਹੈ ਕਿ ਬਹੁਤ ਸਾਰੇ ਪੁਲਿਸ ਮੁਲਾਜਮ ਸੋਸਲ ਮੀਡੀਆ ’ਤੇ ਇੰਨੇਂ ਰੁੱਝੇ ਹੁੰਦੇ ਹਨ ਕਿ ਉਨ੍ਹਾਂ ਨੂੰ ਆਪਣੇ ਆਸਪਾਸ ਬਾਰੇ ਵੀ ਕੁੱਝ ਪਤਾ ਨਹੀਂ ਹੁੰਦਾ, ਜਿਸ ਕਾਰਨ ਇਸ ਰੁਝਾਨ ਨੂੰ ਠੱਲ ਪਾਉਣ ਦੀ ਜਰੂਰਤ ਹੈ। ’’ ਉਨ੍ਹਾਂ ਅੱਗੇ ਕਿਹਾ ਕਿ ਇੰਨ੍ਹਾਂ ਹੁਕਮਾਂ ਦੇ ਵਿਚ ਸਪੱਸ਼ਟ ਕਿਹਾ ਗਿਆ ਹੈ ਕਿ ਜੇਕਰ ਕੋਈ ਮੁਲਾਜਮ ਅੱਗੇ ਤੋਂ ਅਜਿਹਾ ਕਰਦਿਆਂ ਪਾਇਆ ਗਿਆ ਤਾਂ ਉਸਦੇ ਵਿਰੁਧ ਸਖ਼ਤ ਵਿਭਾਗੀ ਕਾਰਵਾਈ ਹੋਵੇਗੀ।
Share the post "ਡਿਊਟੀ ਦੌਰਾਨ ਰੀਲਾਂ ਦੇਖਣ ਵਾਲੇ ਪੁਲਿਸ ਮੁਲਾਜਮਾਂ ਦੀ ਹੁਣ ਖ਼ੈਰ ਨਹੀਂ, ਹੋਵੇਗੀ ਕਾਰਵਾਈ"