ਬਠਿੰਡਾ ਦੇ ਆਦਰਸ਼ ਸਕੂਲ ਚਾਉਕੇ ਨੂੰ ਮਾਪਿਆਂ ਨੇ ਮਾਰਿਆ ਜਿੰਦਰਾ,ਪਿਛਲੇ ਕਈ ਦਿਨਾਂ ਤੋਂ ਚੱਲ ਰਿਹਾ ਸੰਘਰਸ਼

0
94
+1

Bathinda News:ਪਿੰਡ ਚਾਉਕੇ ਵਿਖੇ ਪਿਛਲੇ ਲੰਮੇ ਸਮੇਂ ਤੋਂ ਵਿਵਾਦਾਂ ਵਿਚ ਚੱਲ ਰਹੇ ਆਦਰਸ਼ ਸਕੂਲ ਨੂੰ ਸੋਮਵਾਰ ਦੁਖੀ ਮਾਪਿਆਂ ਤੇ ਜਥੇਬੰਦੀਆਂ ਨੇ ਤਾਲਾ ਜੜ ਦਿੱਤਾ। ਮਾਪਿਆਂ ਅਤੇ ਅਧਿਆਪਕਾਂ ਨੇ 31 ਜਨਵਰੀ ਨੂੰ ਡੀ.ਸੀ. ਕੋਲ ਸਕੂਲ ਮੈਨੇਜਮੈਂਟ ਦੀਆਂ ਬੇਅਨਿਯਮੀਆਂ ਬਾਰੇ ਸ਼ਿਕਾਇਤ ਦਰਜ ਕਰਵਾਈ ਸੀ। ਮੀਟਿੰਗ ਦੌਰਾਨ ਤਿੰਨ ਗੰਭੀਰ ਮੁੱਦੇ ਚੁੱਕੇ ਸਨ, ਜਿੰਨ੍ਹਾਂ ਵਿਚ ਬੀਤੇ 3 ਵਰਿਆਂ ਤੋਂ ਵਿਦਿਆਰਥੀਆਂ ਨੂੰ ਵਰਦੀਆਂ ਨਾ ਮਿਲਣ, ਪਰਾਣੀਆਂ ਅਤੇ ਅਧੂਰੀਆਂ ਕਿਤਾਬਾਂ ਦੇਣ ਅਤੇ ਕੈਸ਼ ਬੁੱਕ ਸਹਿਤ ਹੋਰ ਵਿੱਤੀ ਘਪਲਿਆਂ ਦਾ ਮਾਮਲਾ ਸ਼ਾਮਲ ਸੀ।

ਇਹ ਵੀ ਪੜ੍ਹੋ  ਬਠਿੰਡਾ ’ਚ ਪਿਸਤੌਲ ਦੀ ਨੌਕ ’ਤੇ ਐਨ. ਆਰ ਆਈ ਪਰਵਾਰ ਨੂੰ ਕਾਰ ਸਵਾਰਾਂ ਨੇ ਲੁੱਟਿਆ,ਪੁਲਿਸ ਵੱਲੋਂ ਜਾਂਚ ਸ਼ੁਰੂ

ਇੰਨ੍ਹਾਂ ਮੁੱਦਿਆਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਵੱਲੋਂ 15 ਦਿਨਾਂ ’ਚ ਜਾਂਚ ਦਾ ਭਰੋਸਾ ਦਿੱਤਾ ਗਿਆ ਸੀ ਪ੍ਰੰਤੂ ਹਾਲੇ ਤੱਕ ਮਸਲਾ ਹੱਲ ਨਾ ਹੋਣ ਦੇ ਚੱਲਦੇ ਹੁਣ ਇਹ ਕਾਰਵਾਈ ਕੀਤੀ ਗਈ ਹੈ। ਇਸ ਮੁੱਦੇ ਨੂੰ ਲੈ ਕੇ ਉਗਰਾਹਾਂ ਯੂਨੀਅਨ, ਡਕੌਂਦਾ ਯੂਨੀਅਨ, ਕ੍ਰਾਂਤੀਕਾਰੀ ਯੂਨੀਅਨ, ਡੀ.ਟੀ.ਐਫ., ਮੁਕਤੀ ਮੋਰਚਾ ਸਮੇਤ ਸੈਂਕੜੇ ਮਾਪੇ ਅਤੇ ਕਰਮਚਾਰੀਆਂ ਵੱਲੋਂ ਇੱਥੇ ਧਰਨਾ ਲਗਾਇਆ ਹੋਇਆ ਹੈ। ਇਸ ਦੌਰਾਨ ਮੈਨੇਜਮੈਂਟ ਨੇ 15 ਦਿਨ ਪਹਿਲਾਂ ਹੀ ਵਿਦਿਆਰਥੀਆਂ ਦੇ ਪੇਪਰ ਰੱਖ ਦਿੱਤੇ, ਜਿਸ ’ਤੇ ਅਧਿਆਪਕਾਂ ਨੇ ਇਤਰਾਜ਼ ਜਤਾਇਆ ਕਿ ਬੱਚਿਆਂ ਨੂੰ ਦੁਹਰਾਈ ਲਈ ਸਮਾਂ ਨਹੀਂ ਦਿੱਤਾ ਗਿਆ, ਤਾਂ ਕਿ ਮਾੜੇ ਨਤੀਜੇ ਦਿਖਾ ਕੇ ਅਧਿਆਪਕਾਂ ਨੂੰ ਕੱਢਣ ਲਈ ਬਦਨਾਮ ਕੀਤਾ ਜਾ ਸਕੇ।

ਇਹ ਵੀ ਪੜ੍ਹੋ  ਬਠਿੰਡਾ ਕਤਲ ਕਾਂਡ:ਪੰਜਾਬ ਪੁਲਿਸ ਵੱਲੋਂ ਮ੍ਰਿਤਕ ਅਪਰਾਧੀ ਓਵਰਸੀਅਰ ਸਿੰਘ ਦੇ ਦੋ ਸਾਥੀ ਗ੍ਰਿਫ਼ਤਾਰ; ਦੋ ਪਿਸਤੌਲ ਬਰਾਮਦ

ਵਿਰੋਧ ਪ੍ਰਦਰਸ਼ਨ ਦੌਰਾਨ ਮਾਪਿਆਂ ਅਤੇ ਪੁਲਿਸ ਵਿਚਕਾਰ ਤਿੱਖੀ ਝੜਪ ਹੋਈ। ਇਸ ਮੌਕੇ ਤਹਿਸੀਲਦਾਰ, ਡੀ.ਈ.ਓ. ਅਤੇ ਏ.ਡੀ.ਸੀ. ਬਠਿੰਡਾ ਮੌਜੂਦ ਰਹੇ। ਉਨ੍ਹਾਂ ਮਾਪਿਆਂ ਨੂੰ ਭਰੋਸਾ ਦਵਾਇਆ ਕਿ ਬੱਚਿਆਂ ਦੇ ਪੇਪਰ ਮਾਰਚ ’ਚ ਹੋਣਗੇ। ਮਨੇਜਮੈਂਟ ਦੀ ਜਾਂਚ ਰਿਪੋਰਟ ਤਿੰਨ ਦਿਨਾਂ ਵਿੱਚ ਪੇਸ਼ ਕੀਤੀ ਜਾਵੇਗੀ। ਇਸ ਮੌਕੇ ਮਾਪਿਆਂ ਅਤੇ ਅਧਿਆਪਕ ਜਥੇਬੰਦੀਆਂ ਨੇ ਸਪੱਸ਼ਟ ਕੀਤਾ ਕਿ ਜੇਕਰ ਜਾਂਚ ਰਿਪੋਰਟ ਨਿਰਪੱਖ ਨਾ ਹੋਈ, ਤਾਂ ਹੋਰ ਵੱਡਾ ਐਕਸ਼ਨ ਲਿਆ ਜਾਵੇਗਾ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

+1

LEAVE A REPLY

Please enter your comment!
Please enter your name here