Punjabi Khabarsaar
ਬਠਿੰਡਾ

ADC ਨੇ “ਹੈਂਡ ਬੁੱਕ ਪਟਵਾਰ ਟਰੇਨਿੰਗ” ਕਿਤਾਬਚਾ ਕੀਤਾ ਰੀਲੀਜ

ਬਠਿੰਡਾ, 9 ਜੂਨ : ਸਥਾਨਕ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਇੱਕ ਸਾਦੇ ਕਿਤਾਬ ਰਿਲੀਜ਼ ਸਮਾਰੋਹ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਟਰੇਨੀ ਪਟਵਾਰੀਆਂ ਦੇ ਸਿਲੇਬਸ ਨਾਲ ਸਬੰਧਤ ਇੱਕ ਕਿਤਾਬ ਰਿਲੀਜ਼ ਕੀਤੀ ਗਈ, ਜਿਸ ਦਾ ਟਾਈਟਲ “ਹੈਂਡ ਬੁੱਕ ਪਟਵਾਰ ਟਰੇਨਿੰਗ” ਹੈ। ਇਹ ਕਿਤਾਬ ਸ਼੍ਰੀ ਦਰਸ਼ਨ ਕੁਮਾਰ ਬਾਂਸਲ, ਤਹਿਸੀਲਦਾਰ ਰਿਟਾਇਰਡ ਅਤੇ ਸ਼੍ਰੀ ਨਿਰਮਲ ਸਿੰਘ ਜੰਗੀਰਾਣਾ ਕਾਨੂੰਗੋ ਵੱਲੋਂ ਸਾਂਝੇ ਤੌਰ ਤੇ ਲਿਖੀ ਗਈ ਜਿਸ ਨੂੰ ਕਿ ਸ਼੍ਰੀ ਲਤੀਫ਼ ਮੁਹੰਮਦ ਵਧੀਕ ਡਿਪਟੀ ਕਮਿਸ਼ਨਰ (ਜ) ਬਠਿੰਡਾ ਵਲੋਂ ਰਿਲੀਜ਼ ਕੀਤਾ ਗਿਆ।

ਮੁੱਖ ਮੰਤਰੀ ਭਗਵੰਤ ਮਾਨ ਦੇ ਹੱਥਾਂ ‘ਚ ਦਲਿਤ ਵਿਦਿਆਰਥੀਆਂ ਦੇ ਅਧਿਕਾਰ ਪੂਰੀ ਤਰਾਂ ਸੁਰੱਖਿਅਤ – ਹਰਪਾਲ ਚੀਮਾ

ਇਸ ਮੌਕੇ ਸ਼੍ਰੀ ਵਿਨੋਦ ਕੁਮਾਰ ਬਾਂਸਲ, ਰਿਟਾਇਰਡ ਪੀ.ਸੀ.ਐਸ., ਸ਼੍ਰੀ ਗੁਰਮੇਲ ਸਿੰਘ ਰਿਟਾਇਰਡ ਤਹਿਸੀਲਦਾਰ (ਹਾਲ ਪ੍ਰਿੰਸੀਪਲ ਪਟਵਾਰੀ ਟਰੇਨਿੰਗ ਸਕੂਲ ਬਠਿੰਡਾ) ਤੋਂ ਇਲਾਵਾ ਕਿਤਾਬ ਦੇ ਦੋਵੇਂ ਲੇਖਕ ਅਤੇ ਪਟਵਾਰ ਟਰੇਨਿੰਗ ਸਕੂਲ ਬਠਿੰਡਾ ਦੇ ਸਿਖਿਆਰਥੀ ਵੀ ਸ਼ਾਮਲ ਹੋਏ। ਸ਼੍ਰੀ ਵਿਨੋਦ ਕੁਮਾਰ ਬਾਂਸਲ ਨੇ ਆਪਣੇ ਸੰਬੋਧਨ ਵਿੱਚ ਦੱਸਿਆ ਕਿ ਇਹ ਕਿਤਾਬ ਲੇਖਕਾਂ ਵੱਲੋਂ ਕਾਫ਼ੀ ਮਿਹਨਤ ਨਾਲ ਤਿਆਰ ਕੀਤੀ ਗਈ ਹੈ,

ਬਠਿੰਡਾ ’ਚ ਪ੍ਰੇਮ ਸਬੰਧਾਂ ਨੇ ਦੋ ਘਰ ਪੱਟੇ: ਪ੍ਰੇਮੀ ਵੱਲੋਂ ਵਿਆਹੀ ਪ੍ਰੇਮਿਕਾ ਦੇ ਕ+ਤਲ ਤੋਂ ਬਾਅਦ ਖ਼ੁਦ+ਕਸ਼ੀ

ਜਿਸ ਵਿੱਚ ਪਟਵਾਰ ਸਬੰਧੀ ਨਿਯਮਾਂ ਤੋਂ ਇਲਾਵਾ, ਮਾਲ ਵਿਭਾਗ ਨਾਲ ਸਬੰਧਤ ਕਾਫ਼ੀ ਜਾਣਕਾਰੀ ਦਿੱਤੀ ਗਈ ਹੈ।ਪੰਜਾਬ ਸਰਕਾਰ ਵਲੋਂ ਜਾਰੀ ਮਾਲ ਵਿਭਾਗ ਨਾਲ ਸਬੰਧਤ ਹਦਾਇਤਾਂ ਅਤੇ ਹਿੰਦੂ ਵਿਰਾਸਤ ਐਕਟ ਦਾ ਪੰਜਾਬੀ ਅਨੁਵਾਦ ਇਸ ਕਿਤਾਬ ਵਿੱਚ ਸ਼ਾਮਲ ਕੀਤਾ ਗਿਆ ਹੈ। ਟਰੇਨੀ ਪਟਵਾਰੀਆਂ ਤੋਂ ਇਲਾਵਾ ਵਰਕਿੰਗ ਪਟਵਾਰੀਆਂ, ਵਕੀਲਾਂ ਅਤੇ ਆਮ ਜਨਤਾ ਲਈ ਵੀ ਇਹ ਕਿਤਾਬ ਕਾਫ਼ੀ ਲਾਹੇਵੰਦ ਸਾਬਿਤ ਹੋਵੇਗੀ।

 

Related posts

ਜਿਲ੍ਹਾ ਕਾਂਗਰਸ ਕਮੇਟੀ ਦੀ ਮੀਟਿੰਗ ’ਚ 11 ਫਰਵਰੀ ਸਮਰਾਲਾ ਰੈਲੀ ਲਈ ਲਾਈਆਂ ਡਿਊਟੀਆਂ

punjabusernewssite

ਬੱਚਿਆਂ ਦੀ ਭਲਾਈ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕੀਤੇ ਜਾ ਰਹੇ ਹਨ ਅਹਿਮ ਉਪਰਾਲੇ : ਰਾਹੁਲ

punjabusernewssite

ਬਠਿੰਡਾ ’ਚ ਹੁੱਲੜਬਾਜ਼ਾਂ ਤੋਂ ਤੰਗ ਆ ਕੇ ਸ਼ਹਿਰੀਆਂ ਨੇ ਰਾਤ ਨੂੰ ਲਾਇਆ ਸੜਕ ’ਤੇ ਧਰਨਾ

punjabusernewssite