Saturday, May 2, 2026
spot_img
spot_img

ਬਠਿੰਡਾ ’ਚ ਪ੍ਰੇਮ ਸਬੰਧਾਂ ਨੇ ਦੋ ਘਰ ਪੱਟੇ: ਪ੍ਰੇਮੀ ਵੱਲੋਂ ਵਿਆਹੀ ਪ੍ਰੇਮਿਕਾ ਦੇ ਕ+ਤਲ ਤੋਂ ਬਾਅਦ ਖ਼ੁਦ+ਕਸ਼ੀ

Date:

spot_img

ਬਠਿੰਡਾ, 9 ਜੂਨ: ਬੀਤੇ ਕੱਲ ਮੁਹਾਲੀ ਦੇ ਵਿਚ ਇੱਕ ਸਿਰਫ਼ਿਰੇ ਨੌਜਵਾਨ ਵੱਲੋਂ ਵਿਆਹ ਕਰਵਾਉਣ ਤੋਂ ਇੰਨਕਾਰੀ ਇੱਕ ਲੜਕੀ ਦਾ ਬੇਰਹਿਮੀ ਨਾਲ ਕਤਲ ਕਰਨ ਦਾ ਮਾਮਲਾ ਹਾਲੇ ਸੁਰਖੀਆਂ ਵਿਚ ਬਣਿਆ ਹੋਇਆ ਹੈ, ਉਥੇ ਬਠਿੰਡਾ ਜ਼ਿਲ੍ਹੇ ਦੇ ਗੋਨਿਆਣਾ ਇਲਾਕੇ ਵਿਚ ਪ੍ਰੇਮ ਸਬੰਧਾਂ ਨੇ ਅੱਜ ਦੋ ਘਰਾਂ ਨੂੰ ਤਬਾਹ ਕਰ ਦਿੱਤਾ। ਇੱਥੇ ਵੀ ਇੱਕ ਸਿਰਫ਼ਿਰੇ ਨੌਜਵਾਨ ਨੇ ਆਪਣੀ ਸ਼ਾਦੀ-ਸ਼ੁਦਾ ਪ੍ਰੇਮ੍ਰਿਕਾ ਦਾ ਗਲਾ ਘੁੱਟ ਕੇ ਕਤਲ ਕਰਨ ਤੋਂ ਬਾਅਦ ਖ਼ੁਦ ਫ਼ਾਹਾ ਲੈ ਕੇ ਆਤਮਹੱਤਿਆ ਕਰ ਲਈ। ਇਸ ਘਟਨਾ ਵਿਚ ਪੁਲਿਸ ਨੇ ਦੋਨਾਂ ਲਾਸ਼ਾਂ ਨੂੰ ਸਮਾਜ ਸੇਵੀ ਸੰਸਥਾ ਨੌਜਵਾਨ ਵੈਲਫ਼ੇਅਰ ਸੁਸਾਇਟੀ ਦੇ ਵਲੰਟੀਅਰਾਂ ਦੀ ਮੱਦਦ ਨਾਲ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿਚ ਪਹੁੰਚਾਇਆ ਹੈ।

2022 ਚਰਚ ਬੇਅਦਬੀ ਮਾਮਲਾ:ਪੰਜਾਬ ਪੁਲਿਸ ਵੱਲੋਂ ਦੋਸ਼ੀ ਜਸਵਿੰਦਰ ਮੁਨਸ਼ੀ ਪਿਸਤੌਲ ਸਹਿਤ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ

ਮ੍ਰਿਤਕ ਨੌਜਵਾਨ ਹਾਲੇ ਤੱਕ ਅਣਵਿਆਹਿਆ ਸੀ ਜਦੋਂਕਿ ਮ੍ਰਿਤਕ ਔਰਤ ਦੇ ਇੱਕ ਛੋਟੀ ਬੱਚੀ ਵੀ ਹੈ। ਮ੍ਰਿਤਕ ਔਰਤ ਦੀ ਪਹਿਚਾਣ ਮਨਪ੍ਰੀਤ ਕੌਰ (37 ਸਾਲ) ਪਤਨੀ ਦਰਸ਼ਨ ਸਿੰਘ ਵਾਸੀ ਪਿੰਡ ਸਿਵੀਆਂ ਵਜੋਂ ਹੋਈ ਹੈ। ਮ੍ਰਿਤਕ ਔਰਤ ਦਾ ਪਤੀ ਲੱਕੜ ਮਕੈਨਿਕ ਹੈ। ਜਦੋਂਕਿ ਇਸ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਪਿੰਡ ਨੇਹੀਆਂਵਾਲਾ ਦੇ ਸਰਕਾਰੀ ਸਕੂਲ ਵਿੱਚ ਦਰੱਖਤ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲੈਣ ਵਾਲੇ ਨੌਜਵਾਨ ਦੀ ਪਹਿਚਾਣ ਸਤਨਾਮ ਸਿੰਘ (24 ਸਾਲ) ਪੁੱਤਰ ਸੁਖਮੰਦਰ ਸਿੰਘ ਵਾਸੀ ਪਿੰਡ ਬਲਾਹੜ ਮਹਿਮਾ ਵਜੋਂ ਹੋਈ ਹੈ। ਮ੍ਰਿਤਕ ਨੌਜਵਾਨ ਵੀ ਮਿਸਤਰੀ ਦਾ ਕੰਮ ਕਰਦਾ ਸੀ। ਮੁਢਲੀ ਸੂਚਨਾ ਮੁਤਾਬਕ ਸਤਨਾਮ ਸਿੰਘ ਦਾ ਮਨਪ੍ਰੀਤ ਕੌਰ ਨਾਲ ਕੁੱਝ ਸਾਲ ਪਹਿਲਾਂ ਸੰਪਰਕ ਹੋਇਆ ਸੀ ਤੇ ਬਾਅਦ ਵਿਚ ਦੋਨਾਂ ਦੇ ਵਿਚਕਾਰ ਪ੍ਰੇਮ ਸਬੰਧ ਬਣ ਗਏ। ਇਸ ਸਬੰਧਾਂ ਨੂੰ ਲੈ ਕੇ ਕਈ ਵਾਰ ਵਿਵਾਦ ਵੀ ਹੋਇਆ ਸੀ।

 

 

ਇਕ ਰਨਵੇਂ ‘ਤੇ ਦੋ ਫਲਾਈਟਾਂ, ਵੱਡਾ ਹਾਦਸਾ ਟੱਲਿਆ

ਥਾਣਾ ਥਰਮਲ ਦੀ ਮੁਖੀ ਸਬ ਇੰਸਪੈਕਟਰ ਦੀਪਇੰਦਰ ਕੌਰ ਨੇ ਦਸਿਆ ਕਿ ਮੁਢਲੀ ਜਾਣਕਾਰੀ ਮੁਤਾਬਕ ਮਨਪ੍ਰੀਤ ਕੌਰ ਬੀਤੇ ਕੱਲ ਆਪਣੇ ਘਰੋਂ ਐਕਟਿਵਾ ਲੈ ਕੇ ਸ਼ਹਿਰ ਨੂੰ ਨਿਕਲੀ ਸੀ ਤੇ ਇਸ ਦੌਰਾਨ ਉਸਦਾ ਮਿਲਾਮ ਸਤਨਾਮ ਨਾਲ ਹੋ ਗਿਆ। ਪੁਲਿਸ ਅਧਿਕਾਰੀਆਂ ਮੁਤਾਬਕ ਇਹ ਸ਼ੱਕ ਕੀਤਾ ਜਾ ਰਿਹਾ ਕਿ ਦੋਨਾਂ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਵਿਵਾਦ ਹੋ ਗਿਆ ਤੇ ਸਤਨਾਮ ਨੇ ਉਸਦਾ ਚੁੰਨੀ ਨਾਲ ਗਲਾ ਘੁੱਟ ਦਿੱਤਾ, ਜਿਸ ਕਾਰਨ ਉਸਦੀ ਮੌਤ ਹੋ ਗਈ। ਮਨਪ੍ਰੀਤ ਦੀ ਲਾਸ ਸਮੇਤ ਐਕਟਿਵਾ ਸਵੇਰੇ 6 ਵਜੇ ਦੇ ਕਰੀਬ ਪਿੰਡ ਗਿਲਪੱਤੀ ਨੇੜੇ ਨਹੀਆਂਵਾਲਾ ਰੋਡ ’ਤੇ ਕੱਸੀ ਕੋਲੋ ਮਿਲੀ ਸੀ। ਥਾਣਾ ਮੁਖੀ ਮੁਤਾਬਕ ਮ੍ਰਿਤਕ ਸਤਨਾਮ ਸਿੰਘ ਵਿਰੁਧ ਕਤਲ ਦਾ ਕੇਸ ਦਰਜ਼ ਕੀਤਾ ਗਿਆ ਹੈ।

 

Share post:

spot_img

Popular

More like this
Related