ਵਧੀਕ ਡਿਪਟੀ ਕਮਿਸ਼ਨਰ ਨੇ ਵੱਖ-ਵੱਖ ਅਧਿਕਾਰੀਆਂ ਨਾਲ ਡਰੇਨਜ਼ ਦੇ ਬਕਾਇਆ ਰਹਿੰਦੇ ਇੰਤਕਾਲ ਸਬੰਧੀ ਮੀਟਿੰਗ ਕੀਤੀ

0
38
+1

Muktsar News:ਵਧੀਕ ਡਿਪਟੀ ਕਮਿਸ਼ਨਰ (ਜ) ਗੁਰਪ੍ਰੀਤ ਸਿੰਘ ਥਿੰਦ ਨੇ ਅੱਜ ਡਰੇਨਜ਼ ਵਿਭਾਗ, ਕਾਨੂੰਗੋ ਅਤੇ ਪਟਵਾਰੀਆਂ ਨਾਲ ਬਕਾਇਆ ਰਹਿੰਦੇ ਡਰੇਨਜ਼ ਦੇ ਇੰਤਕਾਲ ਕਰਨ ਸਬੰਧੀ ਮੀਟਿੰਗ ਕੀਤੀ। ਇਸ ਸਬੰਧੀ ਡਰੇਨਜ਼ ਵਿਭਾਗ ਦੇ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਵਿਭਾਗ ਦੇ ਨਾਮ ਲਗਭਗ 50 ਪਿੰਡਾਂ ਦੇ ਇੰਤਕਾਲ ਬਕਾਇਆ ਹਨ । ਉਨ੍ਹਾਂ ਅਧਿਕਾਰੀਆਂ ਨੂੰ ਬਕਾਇਆ ਰਹਿੰਦੇ ਡਰੇਨਜ਼ ਦੇ ਇੰਤਕਾਲ ਕਰਨ ਦੀ ਹਦਾਇਤ ਕੀਤੀ।

ਇਹ ਵੀ ਪੜ੍ਹੋ  ਪਾਰਕਿੰਗ ਵਿਵਾਦ ਦੌਰਾਨ ‘ਵਿਗਿਆਨੀ’ ਦੀ ਹੋਈ ਮੌ+ਤ, ਗੁਆਂਢੀ ’ਤੇ ਪਰਚਾ ਦਰਜ਼

ਉਨਾਂ ਨੇ ਡਰੇਨਜ਼ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਡੀ.ਜੀ.ਪੀ.ਐੱਸ ਮਸ਼ੀਨ ਰਾਹੀਂ ਮੌਕੇ ਤੇ ਡਰੇਨ ਦੀ ਕਿੱਲਾ ਵਾਇਜ਼ ਲੰਬਾਈ ਅਤੇ ਚੌੜਾਈ ਲਿਖਤੀ ਤੌਰ ਤੇ ਦੇਣਗੇ, ਜਿਸ ਤੇ ਮਾਲ ਵਿਭਾਗ ਦੇ ਪਟਵਾਰੀ ਉਸ ਦੀ ਫੀਲਡ ਬੂੱਕ ਤਿਆਰ ਕਰਕੇ ਡਰੇਨਜ਼ ਵਿਭਾਗ ਦੇ ਨਾਮ ਇੰਤਕਾਲ ਦਰਜ ਕਰਨਗੇ। ਇਸ ਤੋਂ ਇਲਾਵਾ ਉਨਾਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਆਪਸ ਵਿੱਚ ਤਾਲਮੇਲ ਕਰਕੇ ਇਸ ਕੰਮ ਨੂੰ ਜਲਦ ਸ਼ੁਰੂ ਕੀਤਾ ਜਾਵੇ ਤਾਂ ਜੋ ਇੰਤਕਾਲ ਸਮੇਂ ਸਿਰ ਹੋ ਸਕਣ।ਇਸ ਮੌਕੇ ਸੰਦੀਪ ਕੁਮਾਰ ਡੀ.ਆਰ.ਓ, ਰੁਸਤਾਨ ਕੁਮਾਰ ਸਦਰ ਕਾਨੂੰਗੋ ਤੋਂ ਇਲਾਵਾ ਸਬੰਧਤ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

+1

LEAVE A REPLY

Please enter your comment!
Please enter your name here