ਪੰਜਾਬ ਸਰਕਾਰ ਨੇ ਪੰਜਾਬ ਵਿੱਚ ਸਿੱਖਿਆ ਕ੍ਰਾਂਤੀ ਲਈ ਅਹਿਮ ਕਦਮ ਚੱਕੇ-ਵਿਧਾਇਕ ਵਿਜੈ ਸਿੰਗਲਾ
ਜ਼ਿਲ੍ਹਾ ਮਾਨਸਾ ਦੇ ਸਰਕਾਰੀ ਸਕੂਲ ਪੂਰੇ ਪੰਜਾਬ ਲਈ ਉਦਾਹਰਨ-ਡਿਪਟੀ ਕਮਿਸ਼ਨਰ
Mansa News:ਸਿੱਖਿਆ ਵਿਭਾਗ ਪੰਜਾਬ ਦੇ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਮਾਨਸਾ ਦੀ ਦਾਖਲਾ ਮੁਹਿੰਮ ਦਾ ਆਗਾਜ਼ ਜ਼ਿਲ੍ਹਾ ਸਿੱਖਿਆ ਅਫਸਰ ਭੁਪਿੰਦਰ ਕੌਰ ਦੀ ਯੋਗ ਅਗਵਾਈ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਅਤਲਾ ਕਲਾਂ ਤੋਂ ਕੀਤਾ ਗਿਆ । ਇਸ ਮੁਹਿੰਮ ਦੀ ਸ਼ੁਰੂਆਤ ਲਈ ਰੱਖੇ ਗਏ ਸੱਭਿਆਚਾਰਕ ਪ੍ਰੋਗਰਾਮ ਅਤੇ ਦਾਖਲਾ ਵੈਨ ਰਵਾਨਗੀ ਪ੍ਰੋਗਰਾਮ ਵਿੱਚ ਬਤੌਰ ਮੁੱਖ ਮਹਿਮਾਨ ਵਿਧਾਇਕ ਮਾਨਸਾ ਡਾ. ਵਿਜੈ ਸਿੰਗਲਾ, ਅਤੇ ਡਿਪਟੀ ਕਮਿਸ਼ਨਰ ਸ੍ਰ.ਕੁਲਵੰਤ ਸਿੰਘ ਨੇ ਸ਼ਿਰਕਤ ਕੀਤੀ ।ਇਸ ਮੌਕੇ ਵਿਧਾਇਕ ਡਾ. ਵਿਜੈ ਸਿੰਗਲਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਪੰਜਾਬ ਵਿੱਚ ਸਿੱਖਿਆ ਕ੍ਰਾਂਤੀ ਲਈ ਅਹਿਮ ਕਦਮ ਚੱਕੇ ਹਨ । ਹੁਣ ਪੰਜਾਬ ਦੇ ਸਕੂਲ ਮਿਆਰੀ ਸਿੱਖਿਆ ਪ੍ਰਦਾਨ ਕਰਨ ਵਿੱਚ ਦੇਸ਼ ਵਿੱਚੋਂ ਮੋਹਰੀ ਹਨ ।ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਕਿਹਾ ਕਿ ਸਰਕਾਰੀ ਸਕੂਲਾਂ ਦੇ ਅਧਿਆਪਕ ਵਧੀਆ ਸਿੱਖਿਅਤ ਅਤੇ ਕਾਬਲੀਅਤ ਵਾਲੇ ਹਨ । ਵਧੇਰੇ ਸਰਕਾਰੀ ਨੌਕਰੀਆਂ ਵੀ ਸਰਕਾਰੀ ਸਕੂਲਾਂ ਵਿੱਚ ਪੜ੍ਹੇ ਵਿਦਿਆਰਥੀਆਂ ਨੂੰ ਮਿਲਦੀਆਂ ਹਨ ।
ਇਹ ਵੀ ਪੜ੍ਹੋ ਵਿਜੀਲੈਂਸ ਬਿਊਰੋ ਨੇ PSPCL ਦੇ ਜੇਈ ਨੂੰ 10000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ
ਜ਼ਿਲ੍ਹਾ ਮਾਨਸਾ ਦੇ ਸਮੂਹ ਸਕੂਲ ਹੁਣ ਹਰ ਸਹੂਲਤ ਨਾਲ ਭਰਪੂਰ ਹਨ ਅਤੇ ਸਿੱਖਿਆ ਦੇ ਖੇਤਰ ਵਿੱਚ ਮੱਲਾਂ ਮਾਰ ਰਹੇ ਹਨ ।ਭੁਪਿੰਦਰ ਕੌਰ ਜ਼ਿਲ੍ਹਾ ਸਿੱਖਿਆ ਅਫਸਰ ਨੇ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਾਨਸਾ ਜ਼ਿਲ੍ਹਾ ਦੇ ਸਮੂਹ ਅਧਿਆਪਕ ਬਹੁਤ ਮਿਹਨਤੀ ਹਨ । ਸਕੂਲ ਆਫ ਐਮੀਨੈਂਸ, ਸਕੂਲ ਆਫ ਹੈਪੀਨੈੱਸ, ਸਕੂਲ ਆਫ ਬਰਿਲੀਐਂਸ ਵਰਗੇ ਸਕੂਲ ਹੁਣ ਨਵੀਆਂ ਪੈੜਾਂ ਪਾਉਣ ਵੱਲ ਵਧ ਰਹੇ ਹਨ । ਵਿੱਦਿਅਕ ਪੱਖੋਂ ਜ਼ਿਲ੍ਹਾ ਮਾਨਸਾ ਪੰਜਾਬ ਦੀ ਅਗਵਾਈ ਕਰਦਾ ਨਜ਼ਰ ਆਉਂਦਾ ਹੈ। ਸੋ ਮਾਪਿਆਂ ਨੂੰ ਆਪਣੇ ਬੱਚਿਆਂ ਦੇ ਸੁਨਿਹਰੀ ਭਵਿੱਖ ਲਈ ਸਰਕਾਰੀ ਸਕੂਲਾਂ ਦੀ ਚੋਣ ਕਰਨੀ ਚਾਹੀਦੀ ਹੈ।ਇਸ ਪ੍ਰੋਗਰਾਮ ਨੂੰ ਡਾ. ਪਰਮਜੀਤ ਸਿੰਘ ਭੋਗਲ ਉੱਪ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ , ਮਦਨ ਲਾਲ ਕਟਾਰੀਆ ਉੱਪ ਜ਼ਿਲ੍ਹਾ ਸਿੱਖਿਆ ਅਫਸਰ ਪ੍ਰਾਇਮਰੀ , ਬਲਾਕ ਨੋਡਲ ਅਫਸਰ ਅਵਤਾਰ ਸਿੰਘ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸੱਤਪਾਲ ਸਿੰਘ ਨੇ ਵੀ ਸੰਬੋਧਨ ਕੀਤਾ।ਇਸ ਦੌਰਾਨ ਵਿੱਦਿਆਰਥੀਆਂ ਨੇ ਸੱਭਿਆਚਾਰਕ ਪ੍ਰੋਗਰਾਮ ਦੀ ਪੇਸ਼ਕਾਰੀ ਕੀਤੀ । ਅਧਿਆਪਕਾਂ ਦੁਆਰਾ ਤਿਆਰ ਕੀਤੀ ਸਹਾਇਕ ਸਿੱਖਿਆ ਸਮੱਗਰੀ ਦੀ ਪੇਸ਼ਕਾਰੀ ਇਸ ਪ੍ਰੋਗਰਾਮ ਦੇ ਆਕਰਸ਼ਨ ਦਾ ਕੇਂਦਰ ਰਹੀ।
ਇਹ ਵੀ ਪੜ੍ਹੋ CIA ਸਟਾਫ ਮੋਗਾ ਵੱਲੋ 09 ਨਜਾਇਜ ਦੇਸੀ ਪਿਸਟਲ 32 ਬੋਰ ਸਮੇਤ ਮੈਗਜੀਨ ਅਤੇ 20 ਜਿੰਦਾ ਰੋਂਦ 32 ਬੋਰ ਸਮੇਤ 04 ਕਾਬੂ
ਮੁੱਖ ਮਹਿਮਾਨ ਵਿਧਾਇਕ ਡਾ. ਵਿਜੈ ਸਿੰਗਲਾ, ਡਿਪਟੀ ਕਮਿਸ਼ਨਰ ਸ੍ਰ. ਕੁਲਵੰਤ ਸਿੰਘ, ਭੁਪਿੰਦਰ ਕੌਰ ਜ਼ਿਲ੍ਹਾ ਸਿੱਖਿਆ ਅਫ਼ਸਰ , ਮਦਨ ਲਾਲ ਕਟਾਰੀਆ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਦੁਆਰਾ ਦਾਖਲਾ ਮੁਹਿੰਮ ਵੈਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ ਜ਼ਿਲ੍ਹਾ ਰਿਸੋਰਸ ਕੋਆਰਡੀਨੇਟਰ ਨਵਨੀਤ ਕੱਕੜ ਅਤੇ ਹਰਪ੍ਰੀਤ ਸਿੰਘ ਡੀ.ਐਸ.ਐਮ. ਦੁਆਰਾ ਦੱਸਿਆ ਗਿਆ ਕਿ ਇਹ ਵੈਨ ਲਗਾਤਾਰ ਤਿੰਨ ਦਿਨ ਸਮੁੱਚੇ ਜ਼ਿਲ੍ਹਾ ਮਾਨਸਾ ਵਿੱਚ ਸਰਕਾਰੀ ਸਕੂਲਾਂ ਵਿੱਚ ਦਾਖਲੇ ਦਾ ਪ੍ਰਚਾਰ ਕਰੇਗੀ।ਇਸ ਪ੍ਰੋਗਰਾਮ ਦੇ ਸਫਲ ਅਯੋਜਨ ਵਿੱਚ ਸੀ.ਐਚ.ਟੀ. ਸੁਖਵੀਰ ਕੌਰ, ਸੀ.ਐਚ.ਟੀ. ਪਰਵਿੰਦਰ ਸਿੰਘ ਅਤੇ ਹੈੱਡ ਟੀਚਰ ਬਲਜਿੰਦਰ ਸਿੰਘ ਦੀ ਵਿਸ਼ੇਸ਼ ਭੂਮਿਕਾ ਰਹੀ । ਪ੍ਰੋਗਰਾਮ ਵਿੱਚ ਜ਼ਿਲ੍ਹਾ ਰਿਸੋਰਸ ਕੋਆਰਡੀਨੇਟਰ ਨਵਨੀਤ ਕੱਕੜ ਅਤੇ ਅਮ੍ਰਿਤਵੀਰ ਸਿੰਘ, ਬੀ.ਆਰ.ਸੀ. ਗਗਨ ਸ਼ਰਮਾ , ਸੋਨੀ ਸਿੰਗਲਾ, ਰਜਿੰਦਰ ਸਿੰਘ ਨੇ ਪ੍ਰੋਗਰਾਮ ਪ੍ਰਬੰਧਨ ਵਿੱਚ ਅਹਿਮ ਭੂਮਿਕਾ ਨਿਭਾਈ । ਸਮੁੱਚੇ ਬਲਾਕ ਮਾਨਸਾ ਦੇ ਪ੍ਰਾੲਮਰੀ ਅਤੇ ਅੱਪਰ ਪ੍ਰਾਇਮਰੀ ਸਕੂਲ ਮੁਖੀਆਂ ਅਤੇ ਮਾਪਿਆਂ ਨੇ ਵਿਸ਼ੇਸ਼ ਰੂਪ ਵਿੱਚ ਇਸ ਪ੍ਰੋਗਰਾਮ ਦਾ ਹਿੱਸਾ ਬਣ ਕੇ ਪ੍ਰੋਗਰਾਮ ਨੂੰ ਸਫਲ ਬਣਾਇਆ ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।