spot_img
spot_img

ਮੈਗਾ ਰੋਜਗਾਰ ਮੇਲਾ ਸਫਲਤਾਪੂਰਵਕ ਸਮਾਪਤ

Date:

spot_img

Bathinda News:ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੋਜਵਾਨਾਂ ਨੂੰ ਰੋਜਗਾਰ ਤੇ ਉਨ੍ਹਾਂ ਨੂੰ ਸਵੈ ਰੋਜਗਾਰ ਦੇ ਕਾਬਿਲ ਬਣਾਉਣ ਲਈ ਹਰ ਤਰ੍ਹਾਂ ਦੇ ਉਪਰਾਲੇ ਤੇ ਕ੍ਰਾਂਤੀਕਾਰੀ ਪਹਿਲਕਦਮੀਆਂ ਕਰ ਰਹੀ ਹੈ। ਇਸੇ ਲੜੀ ਤਹਿਤ ਪੰਜਾਬ ਸਰਕਾਰ ਦੇ ਰੋਜਗਾਰ ਉਤਪੱਤੀ ਤੇ ਟ੍ਰੇਨਿੰਗ ਵਿਭਾਗ ਦੇ ਅਦਾਰੇ ਸੀ-ਪਾਈਟ ਕੈਂਪ ਪਿੰਡ ਕਾਲਝਰਾਣੀ ਵਿਖੇ ਮੈਗਾ ਰੋਜਗਾਰ ਮੇਲਾ-2025 ਸਫਲਤਾਪੂਰਵਕ ਲਗਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਮੇਜਰ ਜਨਰਲ ਰਾਮਬੀਰ ਸਿੰਘ ਮਾਨ (ਵੀ.ਐੱਸ.ਐੱਮ) ਡਾਇਰੈਕਟਰ ਜਨਰਲ, ਸੀ-ਪਾਈਟ, ਪੰਜਾਬ ਤੇ ਵਿਧਾਇਕ ਬਠਿੰਡਾ (ਦਿਹਾਤੀ)ਅਮਿਤ ਰਤਨ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।ਇਸ ਮੌਕੇ ਮੁੱਖ ਮਹਿਮਾਨ ਦੇ ਤੌਰ ’ਤੇ ਪਹੁੰਚੇ ਮੇਜਰ ਜਨਰਲ ਰਾਮਬੀਰ ਸਿੰਘ ਮਾਨ ਨੇ ਕੈਂਪ ਵਿੱਚ ਪੰਜਾਬ ਪੁਲਿਸ ਦੀ ਟ੍ਰੇਨਿੰਗ ਪ੍ਰਾਪਤ ਕਰ ਰਹੀਆਂ ਲੜਕੀਆਂ ਦੀ ਸ਼ਲਾਘਾ ਕਰਦਿਆਂ ਆਪਣੇ ਵਡਮੁੱਲੇ ਵਿਚਾਰ ਸਾਂਝੇ ਕੀਤੇ।ਇਸ ਤੋਂ ਇਲਾਵਾ ਉਨ੍ਹਾਂ ਇਹ ਵੀ ਕਿਹਾ ਕਿ ਕਪੂਰਥਲਾ ਵਿਖੇ ਪੂਰੇ ਪੰਜਾਬ ਦੀਆਂ ਸਿਰਫ ਲੜਕੀਆਂ ਦਾ ਸੀ-ਪਾਈਟ ਕੈਂਪ ਬਣਾਇਆ ਜਾਵੇਗਾ।

ਇਹ ਵੀ ਪੜ੍ਹੋ  ਬਠਿੰਡਾ ’ਚ ਪਤੀ ਨੇ ਕੀਤੀ ਆਤਮਹੱਤਿਆ; ਪ੍ਰੋਫੈਸਰ ਪਤਨੀ ਸਹਿਤ ਸਹੁਰੇ ਪ੍ਰਵਾਰ ਵਿਰੁਧ ਕੇਸ ਦਰਜ਼

ਇਸ ਦੌਰਾਨ ਵਿਧਾਇਕ ਅਮਿਤ ਰਤਨ ਨੇ ਕਿਹਾ ਕਿ ਸੂਬਾ ਸਰਕਾਰ ਨੋਜਵਾਨਾਂ ਨੂੰ ਰੋਜਗਾਰ ਤੇ ਉਨ੍ਹਾਂ ਨੂੰ ਸਵੈ ਰੋਜਗਾਰ ਦੇ ਕਾਬਿਲ ਬਣਾਉਣ ਲਈ ਹਰ ਤਰ੍ਹਾਂ ਦੇ ਸੰਭਵ ਉਪਰਾਲੇ ਕਰ ਰਹੀ ਹੈ। ਇਸ ਮੌਕੇ ਉਨ੍ਹਾਂ ਨੋਜਵਾਨਾਂ ਨਾਲ ਆਪਣੇ ਤਜਰਬੇ ਸਾਂਝੇ ਕੀਤੇ ਅਤੇ ਉਨ੍ਹਾਂ ਨੌਕਰੀ ਪ੍ਰਾਪਤ ਕਰਨ ਵਾਲੇ ਨੌਜਵਾਨਾਂ ਨੂੰ ਵਧਾਈ ਦਿੰਦਿਆਂ ਅੱਗੇ ਹੋਰ ਸਖਤ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ।ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸੀ-ਪਾਈਟ ਕੈਂਪ ਦੇ ਟ੍ਰੇਨਿੰਗ ਅਫਸਰ ਕੈਪਟਨ ਲਖਵਿੰਦਰ ਸਿੰਘ ਨੇ ਦੱਸਿਆ ਕਿ ਇਸ ਮੈਗਾ ਮੇਲੇ ਦੌਰਾਨ ਨੈਸ਼ਨਲ ਅਤੇ ਇੰਟਰਨੈਸ਼ਨਲ ਲੈਵਲ ਦੀਆਂ ਕੰਪਨੀਆਂ ਇਲਾਕੇ ਦੇ ਬੇਰੁਜਗਾਰ ਯੋਗ ਯੁਵਕਾਂ ਨੂੰ ਨੌਕਰੀ ਦੇਣ ਵਾਸਤੇ ਪਹੁੰਚੀਆਂ। ਇਸ ਮੌਕੇ ਸਕਿਉਰਟੀ ਕੰਪਨੀ ਜੀ 4 ਐੱਸ, ਬੀ ਵੀ ਜੀ, ਸੀ ਐੱਸ ਸੀ, ਸ਼ੇਰੇ-ਏ-ਪੰਜਾਬ, ਚੈੱਕਮੇਟ ਅਤੇ ਗੋਲਡਨ ਟਰੈਂਗਲ ਆਦਿ ਪਹੁੰਚੀਆ, ਜਿਨ੍ਹਾਂ ਦੁਆਰਾ ਸੀ-ਪਾਈਟ ਕੈਂਪ, ਕਾਲਝਰਾਣੀ (ਬਠਿੰਡਾ) ਅਤੇ ਸੀ-ਪਾਈਟ ਕੈਂਪ, ਹਕੂਮਤ ਸਿੰਘ ਵਾਲਾ (ਫਿਰੋਜਪੁਰ) ਦੇ ਪਰੋਟਾਟੈਕ ਇੰਡੀਆਂ ਸੋਲਊਸ਼ਨ ਪ੍ਰਾਈਵੇਟ ਲਿਮਟਡ ਵੱਲੋਂ ਟਰੇਂਡ ਕੀਤੇ 120 ਨੋਜਵਾਨਾਂ ਨੂੰ ਸਕਿਉਰਟੀ ਗਾਰਡ ਦੀ ਨੌਕਰੀ ਲਈ ਆਫਰ ਲੈਟਰ ਦਿੱਤੇ ਗਏ।

ਇਹ ਵੀ ਪੜ੍ਹੋ  ਮੁੱਖ ਸਕੱਤਰ ਤੇ ਪ੍ਰਿੰਸੀਪਲ ਸਕੱਤਰ ਤੋਂ ਬਾਅਦ ਗ੍ਰਹਿ ਵਿਭਾਗ ਨੂੰ ਮਿਲਿਆ ਨਵਾਂ ਸਕੱਤਰ

ਇਨ੍ਹਾਂ ਕੰਪਨੀਆਂ ਵੱਲੋਂ ਨੋਜਵਾਨਾਂ ਨੂੰ ਪੰਜਾਬ ਭਰ ਦੇ ਵੱਖ-ਵੱਖ ਜ਼ਿਲ੍ਹਿਆਂ ’ਚ ਨੌਕਰੀ ਲਈ ਚੋਣ ਕੀਤੀ ਗਈ।ਇਸ ਮੌਕੇ ਕੈਪਟਨ ਲਖਵਿੰਦਰ ਸਿੰਘ ਨੇ ਨੋਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਸੀ-ਪਾਈਟ ਕੈਪਾਂ ਵਿੱਚ ਚੱਲ ਰਹੀ ਟ੍ਰੇਨਿੰਗ ਅਤੇ ਕੋਰਸਾ ਦਾ ਵੱਧ ਤੋਂ ਵੱਧ ਫਾਇਦਾ ਲੈਣ ਅਤੇ ਨੌਕਰੀ ਦੇ ਮੌਕੇ ਪ੍ਰਾਪਤ ਕਰਨ।ਇਸ ਮੌਕੇ ਕੈਪਟਨ ਗੁਰਦਰਸ਼ਨ ਸਿੰਘ, ਹਕੂਮਤ ਸਿੰਘ,ਵਿਨੀਤ,ਅਮਰਇੰਦਰ ਸਿੰਘ,ਰਜੇਸ਼ ਪੂਨੀਆ, ਅਮਿਤ ਤ੍ਰਿਪਾਠੀ, ਕਰਨਲ (ਰਿਟਾ) ਸੁਧੀਰ ਚੌਹਾਂਨ, ਸੈਨਾ ਮੈਡਲ, ਚੈੱਕਮੇਟ ਸਕਿਉਰਟੀ ਸਰਵਿਸ, ਮੋਹਾਲੀ, ਸ੍ਰੀ ਗੁਰਪ੍ਰੀਤ ਸਿੰਘ ਸੇਖੋਂ, ਡਾ ਮਨਦੀਪ ਸਿੰਘ,ਬਲਤੇਜ ਸਿੰਘ,ਵਿਕਰਮ ਆਦੀਵਾਲ, ਬਲਜੀਤ ਸਿੰਘ ਢਿੱਲੋਂ, ਸਰਪੰਚ ਸਤਵੀਰ ਕੌਰ ਸਿੱਧੂ ਤੋਂ ਇਲਾਵਾ ਗ੍ਰਾਮ ਪੰਚਾਇਤ ਅਤੇ ਸਕਿਉਰਟੀ ਕੰਪਨੀ ਦੇ ਨੁਮਾਇੰਦੇ ਆਦਿ ਹਾਜ਼ਰ ਸਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

AAP ਵੱਲੋਂ ਨਵੇਂ ਹਲਕਾ ਇੰਚਾਰਜਾਂ ਦਾ ਐਲਾਨ, ਦੇਖੋ ਲਿਸਟ

Punjab News: ਆਮ ਆਦਮੀ ਪਾਰਟੀ ਪੰਜਾਬ ਵੱਲੋਂ ਜਗਰੂਪ ਸਿੰਘ...

GKU ਦੀ ਖਿਡਾਰਣ ਗਿਆਨੇਸ਼ਵਰੀ ਯਾਦਵ ਨੇ ਕਾਮਨਵੈਲਥ ਖੇਡਾਂ ਵਿੱਚ ਕਰਵਾਈ ਬੱਲੇ-ਬੱਲੇ

👉ਕੁੱਲ 199 ਕਿਲੋਗ੍ਰਾਮ ਭਾਰ ਚੁੱਕ ਕੇ ਜਿੱਤਿਆ ਚਾਂਦੀ ਦਾ...

Bathinda ‘ਚ AAP ਨੂੰ ਮਿਲਿਆ ਵੱਡਾ ਸਮਰਥਨ, ਦਰਜਨਾਂ ਨੇ ਚੁੱਕਿਆ ਝਾੜੂ

Bathinda News; ਨਗਰ ਨਿਗਮ ਦੇ ਵਾਰਡ ਨੰਬਰ 30, 32...