ਚੰਡੀਗੜ੍ਹ, 19 ਜਨਵਰੀ: ਪੰਜਾਬ ਸਰਕਾਰ ਨੇ ਅੱਜ ਇੱਕ ਵੱਡਾ ਫੈਸਲਾ ਲੈਂਦਿਆਂ ਐਡਵੋਕੇਟ ਇੰਦਰਪਾਲ ਸਿੰਘ ਧੰਨਾ ਨੂੰ ਪੰਜਾਬ ਦਾ ਮੁੱਖ ਸੂਚਨਾ ਕਮਿਸ਼ਨਰ ਨਿਯੁਕਤ ਕੀਤਾ ਹੈ। ਇਹ ਪੋਸਟ ਲੰਬੇ ਸਮੇਂ ਤੋਂ ਸਾਬਕਾ ਡੀਜੀਪੀ ਸੁਰੇਸ਼ ਅਰੋੜਾ ਦੀ ਸੇਵਾ ਮੁਕਤੀ ਤੋਂ ਬਾਅਦ ਖਾਲੀ ਪਈ ਹੋਈ ਸੀ।
6 ਭੈਣਾਂ ਦਾ ਇਕਲੌਤਾ ਭਰਾ ‘ਅਗਨੀਵੀਰ’ ਹੋਇਆ ਸ਼ਹੀਦ ਅਜੈ ਸਿੰਘ
ਇਸ ਪੋਸਟ ਨੂੰ ਲੈ ਕੇ ਕਾਫੀ ਸਾਰੇ ਦਾਵੇਦਾਰਾਂ ਵੱਲੋਂ ਦਾਅਵੇਦਾਰੀ ਜਤਾਈ ਜਾ ਰਹੀ ਸੀ ਪ੍ਰੰਤੂ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੇ ਐਡਵੋਕੇਟ ਇੰਦਰਪਾਲ ਸਿੰਘ ਧੰਨਾ ਉੱਪਰ ਵਿਸ਼ਵਾਸ਼ ਪ੍ਰਗਟਾਇਆ ਹੈ। ਦੱਸਣਾ ਬਣਦਾ ਹੈ ਕਿ ਐਡਵੋਕੇਟ ਧੰਨਾ ਮੌਜੂਦਾ ਸਮੇਂ ਪੰਜਾਬ ਦੇ ਸੀਨੀਅਰ ਐਡੀਸ਼ਨਲ ਐਡਵੋਕੇਟ ਜਨਰਲ ਵਜੋਂ ਸੇਵਾਵਾਂ ਦੇ ਰਹੇ ਸਨ, ਜਿਨਾਂ ਦੀ ਹੁਣ ਨਿਯੁਕਤੀ ਕੀਤੀ ਗਈ ਹੈ।