News Delhi: ਕਿਸੇ ਸਮੇਂ ਭਾਰਤ ਦੇ ਕੱਟੜ ਵਿਰੋਧੀ ਰਹੇ ਤਾਲਿਬਾਨ ਸਰਕਾਰ ਦੇ ਵਿਦੇਸ਼ ਮੰਤਰੀ ਅਮੀਰ ਖਾਨ ਮੁਤਕੀ ਬੀਤੇ ਕੱਲ 7 ਰੋਜ਼ਾਂ ਦੌਰੇ ਉਪਰ ਭਾਰਤ ਪੁੱਜ ਗਏ ਹਨ। ਇਹ ਅਫ਼ਗਾਨ ਸਰਕਾਰ ਵਿਚ ਸੱਤਾ ਪ੍ਰਵਰਤਨ ਤੋਂ ਬਾਅਦ ਕਿਸੇ ਮੰਤਰੀ ਦਾ ਪਹਿਲਾਂ ਦੌਰਾ ਹੈ। ਇਸ ਦੌਰਾਨ ਬੀਤੀ ਦੇਰ ਰਾਤ ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿਚ ਕਈ ਧਮਾਕੇ ਸੁਣਾਈ ਦਿੱਤੇ। ਅਬਦੁਲ ਹੱਕ ਸਕੁਏਅਰ ਦੇ ਨੇੜੇ ਹੋਏ ਧਮਾਕੇ ਵਿਚ ਇਕ ਲੈਂਡ ਕਰੂਜ਼ਰ ਗੱਡੀ ਨੂੰ ਨਿਸ਼ਾਨਾ ਬਣਾਇਆ ਗਿਆ ਸੀ।
ਇਹ ਵੀ ਪੜ੍ਹੋ ਬਾਡੀ ਬਿਲਡਰ ਵਰਿੰਦਰ ਘੁੰਮਣ ਦੀ ਮੌਤ ਦਾ ਮਾਮਲਾ ਗਰਮਾਇਆ; ਅੰਤਿਮ ਸੰਸਕਾਰ ਅੱਜ
ਹਾਲਾਂਕਿ ਇਸ ਧਮਾਕੇ ਕਾਰਨ ਕਿਸੇ ਜਾਨੀ ਨੂਕਸਾਨ ਹੋਣ ਦੀ ਖਬਰ ਨਹੀਂ ਪ੍ਰੰਤੂ ਟ੍ਰੈਫ਼ਿਕ ਜਾਮ ਹੋਣ ਤੋਂ ਇਲਾਵਾ ਲੋਕਾਂ ਵਿਚ ਡਰ ਦਾ ਮਾਹੌਲ ਜਰੂਰ ਬਣ ਗਿਆ। ਜਿਕਰਯੋਗ ਹੈ ਕਿ ਮੌਜੂਦਾ ਸਮੇਂ ਜਿੱਥੇ ਤਾਲਿਬਾਨ ਸਰਕਾਰ ਦੇ ਸਬੰਧ ਆਪਣੇ ਗੁਆਂਢੀ ਪਾਕਿਸਤਾਨ ਨਾਲ ਕੱਟੜ ਦੁਸ਼ਮਣ ਵਾਲੇ ਬਣੇ ਹੋਏ ਹਨ, ਉਥੇ ਭਾਰਤ ਨਾਲ ਦੋਸਤਾਨਾਂ ਸਬੰਧ ਬਣਦੇ ਨਜ਼ਰ ਆ ਰਹੇ ਹਨ। ਬੇਸ਼ੱਕ ਹਾਲੇ ਤੱਕ ਭਾਰਤ ਵੱਲੋਂ ਤਾਲਿਬਾਨ ਸਰਕਾਰ ਨੂੰ ਕੌਮਾਂਤਰੀ ਪੱਧਰ ‘ਤੇ ਮਾਨਤਾ ਨਹੀਂ ਦਿੱਤੀ ਗਈ ਹੈ।
ਇਹ ਵੀ ਪੜ੍ਹੋ Singer Rajveer Jawanda ਦੇ ਫੁੱਲ ਚੁਗੇ, ਕਨਵਰ ਗਰੇਵਾਲ ਤੇ ਕੁਲਵਿੰਦਰ ਬਿੱਲਾ ਵੀ ਪੁੱਜੇ
ਪ੍ਰੰਤੂ ਭਾਰਤ ਨੇ ਕਾਬੁਲ ਵਿਚ ਆਪਣਾ ਦੂਤਾਵਾਸ ਮੁੜ ਤੋਂ ਚਾਲੂ ਕਰ ਦਿੱਤਾ ਹੈ। ਉਧਰ, ਦੇਸ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਟਵਿੱਟਰ ’ਤੇ ਮੁਤਕੀ ਦੇ ਭਾਰਤ ਦੌਰੇ ਦੇ ਸੰਦਰਭ ਵਿਚ ਲਿਖਿਆ ਹੈ ਕਿ ਉਨ੍ਹਾਂ ਤੋਂ ਭਾਰਤ ਅਤੇ ਅਫ਼ਗਾਨਿਸਤਾਨ ਵਿਚਕਾਰ ਦੁਵੱਲੇ ਸੰਬੰਧਾਂ ਅਤੇ ਖ਼ੇਤਰੀ ਮੁੱਦਿਆਂ ’ਤੇ ਚਰਚਾ ਕਰਨ ਦੀ ਉਮੀਦ ਹੈ। ਚਰਚਾ ਮੁਤਾਬਕ ਦੋਨੋਂ ਦੇਸ ਆਪਣੇ ਸੰਬੰਧਾਂ ਨੂੰ ਵਧਾਉਣ ਅਤੇ ਖੇਤਰੀ ਸਹਿਯੋਗ ਦੇ ਵੱਖ-ਵੱਖ ਪਹਿਲੂਆਂ ’ਤੇ ਚਰਚਾ ਕਰਨਗੇ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।









