ਅੰਮ੍ਰਿਤਸਰ ਤੋਂ ਬਾਅਦ ਜਲੰਧਰ ’ਚ ਇੱਕ ਯੂਟਿਊਰ ਦੇ ਘਰ ’ਤੇ ਗ੍ਰਨੇਡ ਹਮਲਾ

0
21
+1

👉ਪਾਕਿਸਤਾਨੀ ਡਾਨ ਸ਼ਹਿਜਾਦ ਭੱਟੀ ਨੇ ਲਈ ਜਿੰਮੇਵਾਰੀ
Jalandhar News: ਪੰਜਾਬ ਦੇ ਵਿਚ ਪਿਛਲੇ ਕੁੱਝ ਸਮੇਂ ਤੋਂ ਸ਼ੁਰੂ ਹੋਏ ਗ੍ਰਨੇਡ ਹਮਲੇ ਰੁਕਣ ਦਾ ਨਾਮ ਲੈ ਰਿਹਾ। ਬੀਤੇ ਕੱਲ ਅੰਮ੍ਰਿਤਸਰ ਦੇ ਵਿਚ ਇੱਕ ਮੰਦਿਰ ਨਜਦੀਕ ਸੁੱਟੇ ਗ੍ਰਨੇਡ ਹਮਲੇ ਦੀਆਂ ਖ਼ਬਰਾਂ ਮੁੱਕੀਆਂ ਨਹੀਂ ਸਨ ਕਿ ਹੁਣ ਅੱਜ ਐਤਵਾਰ ਦੀ ਤੜਕਸਾਰ ਜਲੰਧਰ ਦੇ ਵਿਚ ਇੱਕ ਯੂਟਿਊਬਰ ਦੇ ਘਰ ਗ੍ਰਨੇਡ ਹਮਲਾ ਹੋਣ ਦੀ ਸੂਚਨਾ ਸਾਹਮਣੇ ਆ ਗਈ ਹੈ। ਰਾਏਪੁਰ ਰਸੂਲਪੁਰ ’ਚ ਰਹਿਣ ਵਾਲੇ ਇਸ ਯੂਟਿਊਬਰ ਦੇ ਪ੍ਰਵਾਰ ਦੀ ਇਹ ਖ਼ੁਸਕਿਸਮਤੀ ਰਹੀ ਕਿ ਹਮਲੇ ਦੇ ਬਾਵਜੂਦ ਗ੍ਰਨੇਡ ਫਟਿਆ ਨਹੀਂ, ਜਿਸ ਕਾਰਨ ਜਾਨੀ ਤੇ ਮਾਲੀ ਨੁਕਸਾਨ ਹੋਣ ਤੋਂ ਬਚਾਅ ਰਿਹਾ।

ਇਹ ਵੀ ਪੜ੍ਹੋ Amritsar ਦਿਹਾਤੀ ਪੁਲਿਸ ਵੱਲੋਂ ਹਵਾਲਾ ਨੈਟਵਰਕ ਦਾ ਪਰਦਾਫਾਸ਼, ਲੱਖਾਂ ਦੀ ਰਾਸ਼ੀ ਸਹਿਤ ਦੋ ਅਪਰੇਟਰਾਂ ਕਾਬੂ 

ਘਟਨਾ ਦਾ ਪਤਾ ਲੱਗਦੇ ਹੀ ਜਲੰਧਰ ਦਿਹਾਤੀ ਦੇ ਐਸਐਸਪੀ ਗੁਰਮੀਤ ਸਿੰਘ ਤੇ ਹੋਰ ਪੁਲਿਸ ਅਧਿਕਾਰੀਆਂ ਵੱਲੋਂ ਮੌਕੇ ’ਤੇ ਪੁੱਜ ਕੇ ਜਾਇਜ਼ਾ ਲਿਆ ਗਿਆ। ਖਬਰਾਂ ਮੁਤਾਬਕ ਇਸ ਹਮਲੇ ਦੇ ਕੁੱਝ ਸੀਸੀਟੀਵੀ ਫੁਟੈਜ ਵੀ ਪੁਲਿਸ ਦੇ ਹੱਥ ਲੱਗੇ ਹਨ। ਦੂਜੇ ਪਾਸੇ ਇਸ ਹਮਲੇ ਦੀ ਜਿੰਮੇਵਾਰੀ ਇੱਕ ਵੀਡੀਓ ਪਾ ਕੇ ਪਾਕਿਸਤਾਨੀ ਡਾਨ ਸ਼ਹਿਜ਼ਾਦ ਭੱਟੀ ਨੇ ਲਈ ਹੈ। ਉਸਨੇ ਦਾਅਵਾ ਕੀਤਾ ਹੈ ਕਿ ਇਸ ਕੰਮ ਵਿਚ ਉਸਦਾ ਸਾਥ ਹੈਪੀ ਪਸ਼ੀਆ ਅਤੇ ਜੀਸ਼ਾਨ ਉਰਫ਼ ਜੈਸੀ ਪੁਰੇਵਾਲ ਨੇ ਕੀਤੀ ਹੈ। ਜੈ

ਇਹ ਵੀ ਪੜ੍ਹੋ  NIA ਦਾ Most Wanted ਅੱਤਵਾਦੀ ਦਾ ਪਾਕਿਸਤਾਨ ‘ਚ ਹੋਇਆ ਕਤ+ਲ

ਸੀ ਪੁਰੇਵਾਲਾ ਮੁੰਬਈ ਦੇ ਸਾਬਕਾ ਵਿਧਾਇਕ ਬਾਬਾ ਸਿਦੀਕੀ ਕਤਲ ਕਾਂਡ ਦਾ ਮੁਲਜਮ ਹੈ, ਜਿਸਦੇ ਬਾਰੇ ਕੁੱਝ ਦਿਨ ਪਹਿਲਾਂ ਸ਼ਹਿਜਾਦ ਭੱਟੀ ਦੀ ਮੱਦਦ ਨਾਲ ਵਿਦੇਸ਼ ਭੱਜਣ ਦੀਆਂ ਖ਼ਬਰਾਂ ਆਈਆਂ ਸਨ ਜਦੋਕਿ ਹੈਪੀ ਪਸ਼ੀਆ ਵੀ ਵਿਦੇਸ਼ ਵਿਚ ਬੈਠਾ ਇੱਕ ਗੈਂਗਸਟਰ ਹੈ, ਜਿਸਦਾ ਨਾਂ ਪਹਿਲਾਂ ਵੀ ਕਈ ਗ੍ਰਨੇਡ ਹਮਲਿਆਂ ਵਿਚ ਆਉਂਦਾ ਰਿਹਾ ਹੈ। ਪਾਕਿਸਤਾਨੀ ਗੈਗਸਟਰ ਨੇ ਦਾਅਵਾ ਕੀਤਾ ਹੈ ਕਿ ਇਹ ਹਮਲਾ ਉਕਤ ਵਿਅਕਤੀ ਵੱਲੋਂ ਕਥਿਤ ਤੌਰ ’ਤੇ ਇੱਕ ਧਰਮ ਦੇ ਬਾਰੇ ਗਲਤ ਬੋਲਣ ਕਾਰਨ ਕੀਤਾ ਗਿਆ। ਫ਼ਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਪੜਤਾਲ ਕੀਤੀ ਜਾ ਰਹੀ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

 

+1

LEAVE A REPLY

Please enter your comment!
Please enter your name here