ਬਠਿੰਡਾ, 29 ਜਨਵਰੀ: ਬੀਤੇ ਕੱਲ ਸ੍ਰੀ ਮੁਕਤਸਰ ਸਾਹਿਬ ਰੋਡ ’ਤੇ ਸਥਿਤ ਦਿਉਣ ਪਿੰਡ ਵਿੱਚ ਬਾਬਾ ਫਰੀਦ ਕਾਲਜ ਦੇ ਵਿੱਚ ਕਾਲਜ਼ ਪ੍ਰਬੰਧਕਾਂ ਵਲੋਂ ਕਰਵਾਏ ਬੱਬੂ ਮਾਨ ਦੇ ਸ਼ੋਅ ਤੋਂ ਬਾਅਦ ਤਿੰਨ ਦਰਜ਼ਨ ਦੇ ਕਰੀਬ ਨੌਜਵਾਨਾਂ ਦੁਆਰਾ ਅਪਣੇ ਪ੍ਰਵਾਰ ਸਹਿਤ ਆਏ ਦੋ ਨੌਜਵਾਨਾਂ ਨੂੰ ਤੇਜਧਾਰ ਹਥਿਆਰਾਂ ਨਾਲ ਹਮਲਾ ਕਰਕੇ ਗੰਭੀਰ ਜਖਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਵੱਡੀ ਗੱਲ ਇਹ ਵੀ ਪਤਾ ਲੱਗੀ ਹੈ ਕਿ ਘਟਨਾ ਤੋਂ ਬਾਅਦ ਕਈ ਘੰਟੇ ਬਠਿੰਡਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਰਹੇ ਇੰਨ੍ਹਾਂ ਨੌਜਵਾਨਾਂ ਦੇ ਮਾਮਲੇ ਵਿਚ ਹਾਲੇ ਤੱਕ ਕੋਈ ਕਾਰਵਾਈ ਵੀ ਨਹੀਂ ਹੋਈ ਹੈ।
ਜਤਿੰਦਰ ਔਲਖ ਨੇ ਚੇਅਰਮੈਨ ਪੀਪੀਐਸਸੀ ਅਤੇ ਇੰਦਰਪਾਲ ਸਿੰਘ ਨੇ ਮੁੱਖ ਸੂਚਨਾ ਕਮਿਸ਼ਨਰ ਦੇ ਅਹੁਦੇ ਲਈ ਚੁੱਕੀ ਸਹੁੰ
ਜਦੋਂਕਿ ਹਸਪਤਾਲ ਵਿਚ ਦਾਖ਼ਲ ਹਰਪ੍ਰੀਤ ਸਿੰਘ ਨਾਂ ਦੇ ਨੌਜਵਾਨ ਦਾ ਬਿਆਨ ਵੀ ਕੁੱਝ ਮੀਡੀਆ ’ਤੇ ਸਾਹਮਣੇ ਦਿੱਤਾ ਗਿਆ, ਜਿਸ ਵਿਚ ਉਸਨੇ ਦਸਿਆ ਸੀ ਕਿ ਉਹ ਆਪਣੀ ਪਤਨੀ , ਬੱਚਿਆਂ ਤੇ ਸਾਲੀ ਨਾਲ ਬੱਬੂ ਮਾਨ ਦਾ ਸ਼ੋਅ ਵੇਖਣ ਗਏ ਸਨ ਪ੍ਰੰਤੂ ਇਸ ਦੌਰਾਨ ਕੁੱਝ ਨੌਜਵਾਨਾਂ ਨੇ ਹੁੱਲੜਬਾਜ਼ੀ ਕਰਦਿਆਂ ਉਸਦੀ ਪਤਨੀ ਤੇ ਸਾਲੀ ਨੂੰ ਗਲਤ ਸਬਦ ਵਰਤੇ, ਜਿਸਤੇ ਉਸਨੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਉਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਜਖਮੀ ਕਰ ਦਿੱਤਾ।
ਬਰਨਾਲਾ ’ਚ ਸ਼ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ
ਉਸ ਨੌਜਵਾਨ ਨੈ ਇਹ ਵੀ ਦਸਿਆ ਕਿ ਇੰਨਾਂ ਵੱਡਾ ਪ੍ਰੋਗਰਾਮ ਕਰਵਾਉਣ ਦੇ ਬਾਵਜੂਦ ਸੁਰੱਖਿਆ ਦੇ ਕੋਈ ਪੁਖ਼ਤਾ ਇੰਤਜਾਮ ਨਹੀਂ ਸੀ। ਉਧਰ ਬਾਬਾ ਫ਼ਰੀਦ ਗਰੁੱਪ ਦੇ ਪੀਆਰਓ ਹਰਵਿੰਦਰ ਸਿੰਘ ਨੇ ਦਾਅਵਾ ਕੀਤਾ ਕਿ ਉਸਨੂੰ ਵੀ ਇਸ ਘਟਨਾ ਬਾਰੇ ਘਰ ਆ ਕੇ ਹੀ ਪਤਾ ਚੱਲਿਆ ਹੈ ਤੇ ਇਹ ਵਿਵਾਦ ਕਾਲਜ਼ ਦੇ ਅੰਦਰ ਨਹੀਂ, ਬਾਹਰ ਹੋਇਆ ਹੈ। ਗੌਰਤਲਬ ਹੈ ਕਿ ਉਕਤ ਕਾਲਜ਼ ਵਲੋਂ ਇਸ ਤਰ੍ਹਾਂ ਦੇ ਸੱਭਿਆਚਾਰ ਪ੍ਰੋਗਰਾ ਕਰਵਾਏ ਜਾਂਦੇ ਹਨ ਤੇ ਜਿਸ ਵਿਚ ਵਿਦਿਆਰਥੀਆਂ ਨੂੰ ਆਕਰਸ਼ਤ ਕਰਨ ਲਈ ਆਪਣੇ ਕਾਲਜ਼ ਤੋਂ ਇਲਾਵਾ ਹੋਰਨਾਂ ਨੂੰ ਵੀ ਖੁੱਲਾ ਸੱਦਾ ਦਿੱਤਾ ਜਾਦਾ ਹੈ।
Share the post "ਬਾਬਾ ਫਰੀਦ ਕਾਲਜ ’ਚ ਹੋਏ ਬੱਬੂ ਮਾਨ ਦੇ ਖੁੱਲੇ ਸ਼ੋਅ ਤੋਂ ਬਾਅਦ ਚੱਲੀਆਂ ਕਿਰਪਾਨਾਂ, ਦੋ ਜਖਮੀ"