ਮੋਗਾ , 15 ਅਪ੍ਰੈਲ : ਮਾਲਵੇ ਦੇ ਸ਼ਹਿਰ ਮੋਗਾ ਵਿਚ ਇੱਕ ਕਾਰੀਗਰ ਵੱਲੋਂ ਸੁਨਿਆਰਿਆਂ ਦੇ ਲੱਖਾਂ ਰੁਪਏ ਦੇ ਗਹਿਣੇ ਬਣਾਂਉਣ ਲਈ ਦਿੱਤਾ ਸੋਨਾ ਲੈ ਕੇ ਫ਼ਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧ ਵਿਚ ਥਾਣਾ ਸਿਟੀ ਮੋਗਾ ਦੀ ਪੁਲਿਸ ਨੇ ਪੀੜਤ ਸੁਨਿਆਰਿਆਂ ਦੀ ਸਿਕਾਇਤ ’ਤੇ ਕਥਿਤ ਮੁਜਰਮ ਅਬਦੁਲ ਆਜਿਮ ਦੇ ਵਿਰੁਧ ਮਾਮਲਾ ਦਰਜ ਕਰਕੇ ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧ ਵਿਚ ਮਾਮਲੇ ਦੀ ਜਾਂਚ ਕਰ ਰਹੇ ਥਾਣੇਦਾਰ ਲਖਵੀਰ ਸਿੰਘ ਨੇ ਦੱਸਿਆ ਕਿ ਤੋਂ ਆਬ ਹਲਦਰ ਵਾਸੀ ਪੇ੍ਰਮ ਨਗਰ ਮੋਗਾ ਵੱਲੋਂ ਸ਼ਹਿਰ ਦੇ ਸੁਨਿਆਰਿਆਂ ਦੇ ਗਹਿਣੇ ਬਣਾਏ ਜਾਂਦੇ ਹਨ ਤੇ ਇਸ ਕੰਮ ਲਈ ਉਸਦੇ ਵੱਲੋਂ ਅੱਗੇ ਹੋਰ ਸਾਥੀ ਕਾਰੀਗਰ ਵੀ ਰੱਖੇ ਹੋਏ ਹਨ। ਜਿੰਨ੍ਹਾਂ ਦੇ ਵਿਚ ਅਬਦੁਲ ਆਜਿਮ ਮਲਿਕ ਵਾਸੀ ਪਿੰਡ ਰੁਦਰਾਣੀ ਜਿਲ੍ਹਾ ਹੁਗਲੀ ਥਾਣਾ ਧਨੀਆਂਖਾਲੀ ਪੱਛਮੀ ਬੰਗਾਲ ਹਾਲ ਅਬਾਦ ਮੋਗਾ ਵੀ ਸ਼ਾਮਲ ਹੈ।
ਬਰਨਾਲਾ ਪੁਲਿਸ ਦੀ ਵੱਡੀ ਪ੍ਰਾਪਤੀ, 21 ਕੁਇੰਟਲ ਭੁੱਕੀ ਬਰਾਮਦ
ਸਿਕਾਇਤਕਰਤਾ ਨੇ ਅਬਦੁਲ ਨੂੰ ਸੋਨੇ ਦੇ ਗਹਿਣੇ ਬਣਾਉਣ ਲਈ ਕੁੱਲ 73 ਤੋਲੇ 4 ਗ੍ਰਾਮ ਸੋਨਾ ਦਿੱਤਾ ਹੋਇਆ ਸੀ। ਪਰੰਤੂ ਅਬਦੁਲ ਆਜਿਮ ਮਲਿਕ ਉਸਦਾ ਅਤੇ ਦੂਜੇ ਦੁਕਾਨਦਾਰਾਂ ਵੱਲੋਂ ਉਸਨੂੰ ਗਹਿਣੇ ਬਣਾਉਣ ਲਈ ਦਿੱਤਾ ਹੋਇਆ ਸੋਨਾ ਲੈਕੇ ਫਰਾਰ ਹੋ ਗਿਆ, ਜਿਸਦੀ ਕੀਮਤ ਕਰੀਬ 50 ਲੱਖ ਰੁਪਏ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਦਸਣਾ ਬਣਦਾ ਹੈ ਕਿ ਕੁੱਝ ਮਹੀਨੇ ਪਹਿਲਾਂ ਅਜਿਹਾ ਹੀ ਇੱਕ ਮਾਮਲਾ ਬਠਿੰਡਾ ਸ਼ਹਿਰ ਵਿਚ ਸਾਹਮਣੇ ਆਇਆ ਸੀ, ਜਿੱਥੇ ਇੱਕ ਕਾਰੀਗਰ ਸ਼ਹਿਰ ਦੇ ਸੁਨਿਆਰਿਆਂ ਦਾ ਲੱਖਾਂ ਰੁਪਇਆ ਦਾ ਸੋਨਾਂ ਲੈ ਕੇ ਫ਼ਰਾਰ ਹੋ ਗਿਆ ਸੀ।
Share the post "ਬਠਿੰਡਾ ਤੋਂ ਬਾਅਦ ਮੋਗਾ ’ਚ ਕਾਰੀਗਰ ਲੱਖਾਂ ਰੁਪਏ ਦਾ ਸੋਨਾ ਲੈ ਕੇ ਹੋਇਆ ਫ਼ੁਰਰ"