DSP ਨੂੰ ਸਿੱਧਾ ‘ਫ਼ੋਨ’ ਕਰਨ ਤੋਂ ਬਾਅਦ Gangster Goldy Brar ਮੁੜ ਚਰਚਾ ’ਚ, ਸੁਣੋਂ ਆਡੀਓ

0
582

ਮੁਹਾਲੀ, 31 ਦਸੰਬਰ: ਮਹਰੂਮ ਪੰਜਾਬੀ ਗਾਇਕ ਸਿੱਧੂ ਮੂੁਸੇਵਾਲਾ ਦੇ ਕਤਲ ਦਾ ਮੁੱਖ ਮਾਸਟਰਮਾਈਡ ਮੰਨੇ ਜਾਂਦੇ Gangster Goldy Brar ਡੇਰਾਬੱਸੀ ਵਿਖੇ ਤਾਇਨਾਤ ਡੀ.ਐਸ.ਪੀ. ਬਿਕਰਮਜੀਤ ਸਿੰਘ ਬਰਾੜ ਨੂੰ ਸਿੱਧਾ ਫ਼ੋਨ ਕਰਨ ਤੋਂ ਬਾਅਦ ਮੁੜ ਸੁਰਖੀਆਂ ਦੇ ਵਿਚ ਹੈ। ਗੈਂਗਸਟਰ ਅਤੇ ਡੀਐਸਪੀ ਵਿਚਕਾਰ ਹੋਈ ਕਰੀਬ 10 ਮਿੰਟ ਦੀ ਗੱਲਬਾਤ ਦੀ ਆਡੀਓ ਸੋਸਲ ਮੀਡੀਆ ਉਪਰ ਲਗਾਤਾਰ ਵਾਈਰਲ ਹੋ ਰਹੀ ਹੈ। (ਅਦਾਰਾ ਪੰਜਾਬੀ ਖ਼ਬਰਸਾਰ ਇਸ ਆਡੀਓ ਦੀ ਸਹੀ ਹੋਣ ਦੀ ਪੁਸ਼ਟੀ ਨਹੀਂ ਕਰਦਾ ਹੈ) ਇਸ ਗੱਲਬਾਤ ਦੀ ਆਡੀਓ ਵਿਚ ਗੋਲਡੀ ਬਰਾੜ ਸਪੱਸਟ ਤੋਰ ’ਤੇ ਪੁਲਿਸ ਅਧਿਕਾਰੀ ਉਪਰ ਗੰਭੀਰ ਇਲਜਾਮ ਲਗਾਉਂਦਾ ਨਜ਼ਰ ਆ ਰਿਹਾ ਤੇ ਨਾਲ ਹੀ ਉਸਦੇ ਵੱਲੋਂ ਬਣਾਏ ਜਾ ਰਹੇ ਮੁਖ਼ਬਰਾਂ ਨੂੰ ਮਾਰਨ ਦੀਆਂ ਵੀ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।

ਇਹ ਵੀ ਪੜ੍ਹੋ SGPC ਦੀ ਅੰਤ੍ਰਿਗ ਕਮੇਟੀ ਦੀ ਅਹਿਮ ਮੀਟਿੰਗ ਅੱਜ, ਵੱਡਾ ਫੈਸਲਾ ਲੈਣ ਦੀ ਚਰਚਾ

ਗੌਰਤਲਬ ਹੈ ਕਿ ਡੀਐਸਪੀ ਵਿਕਰਮ ਬਰਾੜ ਐਨਕਾਊਂਟਰ ਸਪੈਸ਼ਲਿਸਟ ਮੰਨੇ ਜਾਂਦੇ ਹਨ। ਵਿਕਰਮ ਬਰਾੜ ਨੈ ਹੀ ਗੈਂਗਸਟਰ ਮਸ਼ਹੂਰ ਗੈਂਗਸਟਰ ਵਿੱਕੀ ਗੋਂਡਰ ਸਹਿਤ ਦਰਜ਼ਨਾਂ ਗੈਂਗਸਟਰਾਂ ਦਾ ਐਨਕਾਊਂਟਰ ਕਰ ਚੁੱਕਿਆ ਹੈ। ਗੱਲਬਾਤ ਤੋਂ ਸਾਫ਼ ਝਲਕਦਾ ਹੈ ਕਿ ਗੈਂਗਸਟਰ ਗੋਲਡੀ ਬਰਾੜ ਨੂੰ ਲੱਗਦਾ ਹੈ ਕਿ ਉਕਤ ਪੁਲਿਸ ਅਧਿਕਾਰੀ ਦੂਜੇ ਗਰੁੱਪ ਨੂੰ ਸ਼ਹਿ ਦੇ ਕੇ ਉਨ੍ਹਾਂ ਦੇ ਗਰੂੱਪ ਦਾ ਸਫ਼ਾਇਆ ਕਰ ਰਿਹਾ ਹੈ, ਜਿਸ ਕਾਰਨ ਉਹ ਧਮਕੀਆਂ ਦਿੰਦਾ ਨਜ਼ਰ ਆ ਰਿਹਾ।

ਇਹ ਵੀ ਪੜ੍ਹੋ ਬਰਨਾਲਾ ’ਚ ਗੀਜ਼ਰ ਫ਼ਟਣ ਕਾਰਨ ਤਿੰਨ ਮੰਜਿਲਾਂ ਮਕਾਨ ਨੂੰ ਲੱਗੀ ਅੱਗ

ਗੱਲਬਾਤ ਵਿਚ ਗੋਲਡੀ ਡੀਐਸਪੀ ਨੂੰ ਉਨ੍ਹਾਂ ਦੇ ਕਥਿਤ ਮੁਖਬਰ ਬਣੇ ਗੈਂਗਸਟਰ ਅਜੇ ਰਾਣਾ ਦੇ ਕਤਲ ਦੀ ਜਿੰਮੇਵਾਰੀ ਚੁੱਕਦਾ ਹੋਇਆ ਹੋਰਨਾਂ ਮੁਖ਼ਬਰਾਂ ਦਾ ਵੀ ਇਹੀ ਹਾਲ ਕਰਨ ਦੀ ਧਮਕੀ ਦੇ ਰਿਹਾ। ਹਾਲਾਂਕਿ ਜਵਾਬੀ ਗੱਲਬਾਤ ਵਿਚ ਡੀ. ਐਸ. ਪੀ. ਬਿਕਰਮਜੀਤ ਸਿੰਘ ਬਰਾੜ ਉਸਨੂੰ ਸਪੱਸ਼ਟ ਲਫ਼ਜਾਂ ਵਿਚ ਕਾਨੂੰਨ ਤੋੜਨ ਵਾਲਿਆਂ ਨਾਲ ਸਖ਼ਤੀ ਨਾਲ ਪੇਸ਼ ਹੋਣ ਦੀ ਚੇਤਾਵਨੀ ਦੇ ਰਹੇ ਹਨ। ਇਹ ਆਡੀਓ ਰਿਕਾਰਡਿੰਗ ਪੂਰੀ ਤਰ੍ਹਾਂ ਵਾਈਰਲ ਹੋਈ ਵੀ ਹੈ ਪ੍ਰੰਤੂ ਇਹ ਕਦ ਦੀ ਹੈ ਅਤੇ ਇਸਨੂੰ ਕਿਸਨੇ ਵਾਇਰਲ ਕੀਤਾ ਹੈ, ਇਸਦੇ ਬਾਰੇ ਸਪੱਸ਼ਟ ਨਹੀਂ ਹੋ ਸਕਿਆ ਹੈ।

 

ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ

https://chat.whatsapp.com/EK1btmLAghfLjBaUyZMcLK

 

LEAVE A REPLY

Please enter your comment!
Please enter your name here