WhatsApp Image 2024-08-03 at 08.20.26
WhatsApp Image 2024-08-14 at 16.34.51-min
WhatsApp Image 2024-08-14 at 12.09.00-min
WhatsApp Image 2024-08-14 at 12.09.01-min
previous arrow
next arrow
Punjabi Khabarsaar
ਪੰਜਾਬ

ਐਲਨ ਮਸਕ ਤੇ ਰਾਹੁਲ ਗਾਂਧੀ ਤੋਂ ਬਾਅਦ ਸੁਖਬੀਰ ਬਾਦਲ ਨੇ ਵੀ ਈਵੀਐਮ ’ਤੇ ਚੁੱਕੇ ਸਵਾਲ

ਕਿਹਾ ਈਵੀਐਮ ਅੰਕੜਿਆਂ ਦੇ ਹੇਰ ਫੇਰ ਦਾ ਰਹੱਸ: ਮੰਗੀ ਨਿਰਪੱਖ ਜਾਂਚ
ਚੰਡੀਗੜ੍ਹ, 17 ਜੂਨ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਹਾਲ ਹੀ ਵਿਚ ਹੋਈਆਂ ਲੋਕ ਸਭਾ ਚੋਣਾਂ ਵਿਚ ਦੇਸ਼ ਭਰ ਵਿਚ ਅੰਕੜਿਆਂ ਵਿਚ ਹੇਰ ਫੇਰ ਅਤੇ ਈ ਵੀ ਐਮ ਹੈਕ ਕਰਕੇ ਲੋਕ ਫਤਵੇ ਨੂੰ ਆਪਣੇ ਹੱਕ ਵਿਚ ਕਰਨ ਦੇ ਦੋਸ਼ਾਂ ਦੀ ਸਰਵਉਚ ਨਿਆਂਇਕ ਪੱਧਰ ’ਤੇ ਆਜ਼ਾਦ ਤੇ ਪਾਰਦਰਸ਼ਤਾ ਨਾਲ ਜਾਂਚ ਮੰਗੀ ਹੈ। ਚੋਣ ਕਮਿਸ਼ਨ ਵੱਲੋਂ ਸਿਰਫ ਪੰਜਾਬ ਹੀ ਨਹੀਂ ਦੇਸ਼ ਭਰ ਵਿਚ ਮਤਦਾਨ ਦੇ ਜਾਰੀ ਕੀਤੇ ਗਏ ਅੰਕੜਿਆਂ ਵਿਚ ਭਾਰੀ ਫਰਕ ਹੋਣ ਦਾ ਹਵਾਲਾ ਅਕਾਲੀ ਦਲ ਦੇ ਪ੍ਰਧਾਨ ਜ਼ੋਰ ਦੇ ਕੇ ਕਿਹਾ ਕਿ ਉਹ ਸਿਰਫ ਪੰਜਾਬ ਵਿਚ ਹੀ ਬੇਮੇਲ ਰਹੱਸ ਦੀ ਗੱਲ ਨਹੀਂ ਕਰ ਰਹੇ। ਇਸ ਲਈ ਕਿਸੇ ਨੂੰ ਵੀ ਇਹ ਨਹੀਂ ਸੋਚਣਾ ਚਾਹੀਦਾ ਕਿ ਮੈਂ ਅਕਾਲੀ ਦਲ ਦੀ ਕਾਰਗੁਜ਼ਾਰੀ ਦਾ ਸਪਸ਼ਟੀਕਰਨ ਦੇ ਰਿਹਾ ਹਾਂ ਜਾਂ ਪੰਜਾਬ ਦੇ ਨਤੀਜਿਆਂ ਦੀ ਗੱਲ ਕਰ ਰਿਹਾ ਹਾਂ। ਮੈਂ ਸਾਰੇ ਦੇਸ਼ ਦੀ ਗੱਲ ਕਰ ਰਿਹਾ ਹਾਂ।

ਹਰਿਆਣਾ ਵਿਚ ਸਥਾਪਤ ਹੋਵੇਗੇ 800 ਮੈਗਾਵਾਟ ਦੀ ਅਲਟਰਾ ਸੁਪਰ ਕ੍ਰਿਟੀਕਲ ਥਰਮਲ ਪਾਵਰ ਯੂਨਿਟ: ਮੁੱਖ ਮੰਤਰੀ

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ: ਬਾਦਲ ਨੇ ਕਿਹਾ ਕਿ ਉਹ ਜਿਹੜੇ 542 ਹਲਕਿਆਂ ਵਿਚ ਚੋਣਾਂ ਹੋਈਆਂ, ਉਹਨਾਂ ਵਿਚੋਂ 539 ਹਲਕਿਆਂ ਵਿਚ ਈ ਵੀ ਐਮ ਦੇ ਅੰਕੜਿਆਂ ਵਿਚ ਭਾਰੀ ਫਰਕ ਹੋਣ ਦੀਆਂ ਰਿਪੋਰਟਾਂ ’ਤੇ ਹੈਰਾਨ ਹਨ। ਸਿਰਫ ਲਕਸ਼ਦੀਪ, ਦਮਨ ਅਤੇ ਦਿਓ ਤੇ ਅਮਰੇਲੀ (ਗੁਜਰਾਤ) ਹੀ ਅਜਿਹੇ ਹਲਕੇ ਹਨ ਜਿਥੇ ਇਹ ਫਰਕ ਸਾਹਮਣੇ ਨਹੀਂ ਆਇਆ। ਉਹਨਾਂ ਕਿਹਾ ਕਿ ਹੇਰ ਫੇਰ ਤੇ ਅੰਤਿਮ ਨਤੀਜਿਆਂ ਦੇ ਆਕਾਰ ਵਿਚ ਇਕ ਰਹੱਸਮਈ ਕੜੀ ਹੈ। ਚੋਣ ਕਮਿਸ਼ਨ ਵੱਲੋਂ ਜਾਰੀ ਕੀਤੇ ਅੰਕੜਿਆਂ ਮੁਤਾਬਕ ਪਹਿਲੇ ਤੇ ਅੰਤਿਮ ਅੰਕੜਿਆਂ ਵਿਚਲਾ ਫਰਕ 12 ਫੀਸਦੀ ਹੈ ਜੋ ਕਿ ਜੇਤੂ ਤੇ ਹਾਰਨ ਵਾਲੇ ਉਮੀਦਵਾਰਾਂ ਵਿਚ ਜਿੱਤ ਹਾਰ ਦੇ ਅੰਕੜਿਆਂ ਤੋਂ ਕਿਤੇ ਜ਼ਿਆਦਾ ਹੈ। ਉਹਨਾਂ ਕਿਹਾ ਕਿ ਜਿੰਨਾ ਜ਼ਿਆਦਾ ਫਰਕ ਰਿਹਾ, ਉਨੀਆਂ ਹੀ ਭਾਜਪਾ ਦੀਆਂ ਸੀਟਾਂ ਵੱਧ ਆਈਆਂ। ਉਹਨਾਂ ਕਿਹਾ ਕਿ ਉੜੀਸਾ ਵਿਚ ਪਹਿਲੇ ਅੰਤਿਮ ਅੰਕੜਿਆਂ ਵਿਚ ਫਰਕ 12.54 ਫੀਸਦੀ ਹੈ ਜਿਥੇ ਭਾਜਪਾ ਨੂੰ 21 ਵਿਚੋਂ 20 ਸੀਟਾਂ ਮਿਲੀਆਂ।

ਕਿਸਾਨਾਂ ਨੇ ਦੂਜੇ ਦਿਨ ਵੀ ਲਾਡੋਵਾਲ ਟੋਲ ਪਲਾਜ਼ਾ ਨੂੰ ਕੀਤਾ ‘ਫ਼ਰੀ’

ਇਸੇ ਤਰੀਕੇ ਆਂਧਰਾ ਪ੍ਰਦੇਸ਼ ਜਿਥੇ ਐਨ ਡੀ ਏ ਨੂੰ 25 ਵਿਚੋਂ 21 ਸੀਟਾਂ ਮਿਲੀਆਂ ਵਿਚ ਇਹ ਫਰਕ 12.54 ਫੀਸਦੀ ਹੈ। ਆਸਾਮ ਜਿਥੇ ਐਨ ਡੀ ਏ ਨੂੰ 14 ਵਿਚੋਂ 11 ਸੀਟਾਂ ਮਿਲੀਆਂ, ਉਥੇ ਫਰਕ 9.50 ਫੀਸਦੀ ਰਿਹਾ ਹੈ।ਪੰਜਾਬ ਦੀ ਗੱਲ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਚੋਣ ਕਮਿਸ਼ਨ ਵੱਲੋਂ ਪਹਿਲਾਂ ਜਾਰੀ ਕੀਤੇ ਤੇ ਫਿਰ ਜਾਰੀ ਕੀਤੇ ਅੰਤਿਮ ਅੰਕੜਿਆਂ ਵਿਚ 6.94 ਫੀਸਦੀ ਦਾ ਫਰਕ ਹੈ ਤੇ ਇਹ ਸਿਰਫ ਈ ਵੀ ਐਮ ਮਸ਼ੀਨਾਂ ਦੇ ਅੰਕੜਿਆਂ ਦੀ ਗੱਲ ਹੈ। ਉਹਨਾਂ ਕਿਹਾ ਕਿ ਕਮਾਲ ਇਹ ਹੈ ਕਿ ਸੂਬੇ ਵਿਚ ਭਾਜਪਾ ਦਾ ਵੋਟ ਸ਼ੇਅਰ ਵੱਧ ਕੇ 18.56 ਫੀਸਦੀ ਹੋ ਗਿਆ ਹੈ।ਇਥੇ ਦੱਸਣਯੋਗ ਹੈ ਕਿ ਅੰਕੜਿਆਂ ਦਾ ਇਹ ਹੇਰ ਫੇਰ ਸਿਰਫ ਈ ਵੀ ਐਮ ਵੋਟਾਂ ਦੀ ਗਿਣਤੀ ਦਾ ਹੈ ਤੇ ਪਹਿਲੀ ਵਾਰ ਦੱਸੇ ਗਏ ਤੇ ਅੰਤਿਮ ਅੰਕੜਿਆਂ ਵਿਚਲਾ ਫਰਕ ਹੈ ਤੇ ਇਸ ਵਿਚ ਬੈਲਟ ਵੋਟਾਂ ਸ਼ਾਮਲ ਨਹੀਂ ਹੈ। ਉਹਨਾਂ ਕਿਹਾ ਕਿ ਇਸ ਤੋਂ ਵੀ ਅਹਿਮ ਇਹ ਹੈ ਕਿ ਚੋਣ ਕਮਿਸ਼ਨ ਨੇ 25 ਮਈ ਨੂੰ ਸੁਪਰੀਮ ਕੋਰਟ ਵਿਚ ਕਿਹਾ ਸੀ ਕਿ ਈ ਵੀ ਐਮ ਦੀ ਗਿਣਤੀ ਵਿਚ ਕੋਈ ਫਰਕ ਨਹੀਂ ਆ ਸਕਦਾ ਕਿਉਂਕਿ ਮਸ਼ੀਨਾਂ ਵਿਚ ਕੋਈ ਗੜਬੜ ਨਹੀਂ ਹੋ ਸਕਦੀ।

ਹਿਮਾਚਲ ਘਟਨਾ: ਅੰਮ੍ਰਿਤਸਰ ’ਚ ਪਰਚਾ ਦਰਜ਼, ਚੰਨੀ ਨੇ ਕੀਤੀ ਮੁੱਖ ਮੰਤਰੀ ਨਾਲ ਗੱਲਬਾਤ

ਸ: ਬਾਦਲ ਨੇ ਸੁਪਰੀਮ ਕੋਰਟ ਵਿਚ ਚੋਣ ਕਮਿਸ਼ਨ ਵੱਲੋਂ ਕੀਤੇ ਦਾਅਵੇ ਨੂੰ ਹੈਰਾਨੀਜਨਕ ਤੇ ਨਾਮੰਨਣਯੋਗ ਕਰਾਰ ਦਿੱਤਾ ਕਿਉਂਕਿ ਚੋਣ ਕਮਿਸ਼ਨ ਨੇ ਵੋਟ ਪ੍ਰਤੀਸ਼ਤ ਤਾਂ ਜਾਰੀ ਕੀਤੀ ਪਰ ਕਿਹਾ ਕਿ ਇੰਨੇ ਘੱਟ ਸਮੇਂ ਵਿਚ ਅਸਲ ਗਿਣਤੀ ਨਹੀਂ ਦੱਸੀ ਜਾ ਸਕਦੀ। ਉਹਨਾਂ ਕਿਹਾ ਕਿ ਜਦੋਂ ਅਸਲ ਅੰਕੜੇ ਹੀ ਪਤਾ ਨਹੀਂ ਤਾਂ ਫਿਰ ਵੋਟ ਫੀਸਦੀ ਦੀ ਦਰ ਕੱਢਣੀ ਸੰਭਵ ਹੈ ? ਉਹਨਾਂ ਕਿਹਾ ਕਿ ਜਦੋਂ ਤੁਹਾਨੂੰ ਅੰਕੜੇ ਨਹੀਂ ਪਤਾ ਤਾਂ ਵੋਟ ਫੀਸਦੀ ਦਾ ਫੈਸਲਾ ਕਿਵੇਂ ਹੋਇਆ? ਕੀ ਇਹਨਾਂ ਨੇ ਨਵੇਂ ਗਣਿਤ ਦੀ ਖੋਜ ਕਰ ਲਈ ਹੈ ?ਉਹਨਾਂ ਕਿਹਾ ਕਿ ਇਸ ਚੋਣ ਘੁਟਾਲੇ ਦਾ ਪਰਦਾਫਾਸ਼ ਕਰਨ ਵਾਸਤੇ ਕਿਸੇ ਵਿਦੇਸ਼ੀ ਦੀ ਜ਼ਰੂਰਤ ਨਹੀਂ ਹੈ। ਉਹਨਾਂ ਕਿਹਾ ਕਿ ਚੋਣ ਕਮਿਸ਼ਨ ਦੇ ਅੰਕੜਿਆਂ ਵਿਚ ਫਰਕ ਤੇ ਸੁਪਰੀਮ ਕੋਰਟ ਵਿਚ ਚੋਣ ਕਮਿਸ਼ਨ ਦੇ ਦਾਅਵੇ ਕਿ ਅਸਲ ਅੰਕੜੇ ਪੰਜ ਤੋਂ ਛੇ ਦਿਨਾਂ ਤੋਂ ਪਹਿਲਾਂ ਨਹੀਂ ਦੱਸੇ ਜਾ ਸਕਦੇ, ਨਾਲ ਬਿੱਲੀ ਥੈਲੇ ਵਿਚੋਂ ਬਾਹਰ ਆ ਗਈ ਹੈ। ਉਹਨਾਂ ਕਿਹਾ ਕਿ ਜੇਕਰ ਚੋਣ ਕਮਿਸ਼ਨ ਨੂੰ ਸੱਚਮੁੱਲ ਅੰਤਿਮ ਅਕੜੇ ਦੱਸਣ ਵਿਚ ਇੰਨਾ ਸਮਾਂ ਲੱਗਦਾ ਹੈ ਤਾਂ ਫਿਰ ਉਹ ਵੋਟਾਂ ਖਤਮ ਹੋਣ ਦੇ 48 ਘੰਟਿਆਂ ਦੇ ਅੰਦਰ ਅੰਦਰ ਅੰਤਿਮ ਗਿਣਤੀ ਦੱਸ ਕੇ ਚੋਣ ਨਤੀਜੇ ਕਿਵੇਂ ਘੋਸ਼ਤ ਕਰ ਸਕਦਾ ਹੈ? ਉਹਨਾਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਕੁਝ ਨਾ ਕੁਝ ਤਾਂ ਗੜਬੜ ਜ਼ਰੂਰ ਹੈ।

 

Related posts

ਰਾਜਪਾਲ ਨੇ 15 ਕੈਬਨਿਟ ਮੰਤਰੀਆਂ ਨੂੰ ਅਹੁਦੇ ਅਤੇ ਭੇਤ ਗੁਪਤ ਰੱਖਣ ਦੀ ਸਹੁੰ ਚੁਕਾਈ

punjabusernewssite

ਆਪ ਸਰਕਾਰ ਬਹਿਬਲ ਕਲਾਂ ਤੇ ਕੋਟਕਪੁਰਾ ਫਾਇਰਿੰਗ ਕੇਸ ਵਿਚ ਰਾਜਨੀਤੀ ਖੇਡ ਰਹੀ ਹੈ : ਸੁਖਬੀਰ ਸਿੰਘ ਬਾਦਲ

punjabusernewssite

ਮੁੱਖ ਮੰਤਰੀ ਤੇ ਕਿਸਾਨ ਆਗੂਆਂ ਵਿਚਕਾਰ ਹੋਈ ਮੀਟਿੰਗ ਦੌਰਾਨ ਬਣੀ ਸਹਿਮਤੀ

punjabusernewssite