ਮੋਗਾ, 3 ਜਨਵਰੀ: ਪਿਛਲੇ ਸਾਲ ਭਾਈ ਅੰਮ੍ਰਿਤਪਾਲ ਸਿੰਘ ਦੇ ਨਾਲ ਗ੍ਰਿਫਤਾਰ ਕਰਕੇ ਆਸਾਮ ਦੀ ਡਿਬਰੂਗੜ੍ਹ ਜੇਲ੍ਹ ’ਚ ਭੇਜੇ ਗਏ ਭਾਈ ਕੁਲਵੰਤ ਸਿੰਘ ਰਾਓਕੇ ਨੂੰ ਅਪਣੇ ਚਾਚਾ ਕੁਲਵੰਤ ਸਿੰਘ ਦੀ ਮੌਤ ’ਤੇ ਇੱਕ ਹਫ਼ਤੇ ਦੀ ਪੈਰੋਲ ਮਿਲੀ ਹੋਈ ਹੈ। ਹਾਲਾਂਕਿ ਉਹ 1 ਜਨਵਰੀ ਨੂੰ ਆਸਾਮ ਤੋਂ ਪੰਜਾਬ ਪੁੱਜ ਗਏ ਸਨ ਪ੍ਰੰਤੂ ਬੀਤੇ ਕੱਲ ਉਹ ਉਨ੍ਹਾਂ ਦੇ ਅੰਤਿਮ ਸੰਸਕਾਰ ਵਿਚ ਸ਼ਾਮਲ ਨਹੀਂ ਹੋ ਸਕੇ। ਜਦੋ ਕਿ ਅੱਜ ਪੁਲਿਸ ਭਾਰੀ ਸੁਰੱਖਿਆ ਪ੍ਰਬੰਧਾਂ ਹੇਠ ਉਨ੍ਹਾਂ ਨੂੰ ਪਿੰਡ ਚਾਚੇ ਦੇ ਫੁੱਲ ਚੁਗਣ ਦੀ ਰਸਮ ਮੌਕੇ ਲੈ ਕੇ ਗਈ। ਜਿੱਥੋਂ ਕੁੱਝ ਘੰਟਿਆਂ ਬਾਅਦ ਵਾਪਸ ਲਿਆ ਕੇ ਜ਼ਿਲ੍ਹੇ ਦੇ ਥਾਣਾ ਮਹਿਣਾ ਵਿਚ ਰੱਖਿਆ ਗਿਆ। ਸੂਚਨਾ ਮੁਤਾਬਕ ਹੁਣ ਉਨ੍ਹਾਂ ਨੂੰ ਭੋਗ ਸਮਾਗਮ ਮੌਕੇ ਹੀ ਲਿਜਾਇਆ ਜਾਵੇਗਾ।
ਨਵਜੋਤ ਸਿੱਧੂ ਦੀ ਰੈਲੀ ਤੋਂ ਪਹਿਲਾਂ ਕਾਂਗਰਸ ’ਚ ਪਿਆ ਖਿਲਾਰਾ, ਜ਼ਿਲ੍ਹਾ ਪ੍ਰਧਾਨ ਨੇ ਕਾਂਗਰਸੀ ਵਰਕਰਾਂ ਨੂੰ ਰੈਲੀ ਤੋਂ ਦੂਰੀ ਬਣਾਉਣ ਦੀ ਨਸੀਹਤ
ਪ੍ਰਵਾਰ ਵਾਲਿਆਂ ਮੁਤਾਬਕ ਪਲਿਸ ਅਧਿਕਾਰੀਆਂ ਵਲੋਂ ਪ੍ਰਵਾਰਕ ਮੈਂਬਰਾਂ ਨੂੰ ਥਾਣੇ ਵਿਚ ਹੀ ਮਿਲਣ ਲਈ ਕਿਹਾ ਗਿਆ ਹੈ। ਉਧਰ ਪਤਾ ਲੱਗਿਆ ਹੈ ਕਿ ਭਾਈ ਰਾਓਕੇ ਨੂੰ ਮਿਲਣ ਲਈ ਅੱਜ ਐਮ.ਪੀ ਤੇ ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਵੀ ਥਾਣੇ ਪੁੱਜੇ ਪ੍ਰੰਤੂ ਉਨ੍ਹਾਂ ਨੂੰ ਮਿਲਣ ਨਹੀਂ ਦਿੱਤਾ ਗਿਆ। ਯੂਨਾਇਟਡ ਅਕਾਲੀ ਦਲ ਦੇ ਆਗੂ ਭਾਈ ਗੁਰਦੀਪ ਸਿੰਘ ਬਠਿੰਡਾ ਨੇ ਪੁਲਿਸ ਦੇ ਇਸ ਵਤੀਰੇ ਦੀ ਨਿੰਦਾ ਕਰਦਿਆਂ ਕਿਹਾ ਕਿ ਇੱਕ ਪਾਸੇ ਕਤਲ ਤੇ ਬਲਾਤਕਾਰ ਵਰਗੇ ਸੰਗੀਨ ਜੁਰਮਾਂ ਦੇ ਦੋਸ਼ੀ ਠਹਿਰਾਏ ਗਏ ਰਾਮ ਰਹੀਮ ਵਰਗੇ ਅਪਰਾਧੀ ਪੈਰੋਲ ’ਤੇ ਆ ਕੇ ਦੀਵਾਨ ਤੱਕ ਲਗਾਉਂਦੇ ਹਨ,ਪਰ ਦੂਜੇ ਪਾਸੇ ਸਿੱਖ ਨੌਜਵਾਨਾਂ ਨੂੰ ਹਜ਼ਾਰਾਂ ਕਿਲੋਮੀਟਰ ਦੂਰ ਡਿਬਰੂਗੜ੍ਹ ਜੇਲ੍ਹ ਵਿਚ ਬੰਦ ਕਰਨ ਦੇ ਬਾਵਜੂਦ ਨਾ ਹੀ ਉਸਨੂੰ ਘਰ ਜਾਣ ਦਿੱਤਾ ਜਾ ਰਿਹਾ ਹੈ ਤੇ ਨਾ ਹੀ ਪੰਥਕ ਆਗੂਆਂ ਨੂੰ ਮਿਲਣ ਦਿੱਤਾ ਜਾ ਰਿਹਾ।
Share the post "ਭਾਈ ਰਾਓਕੇ ਪੈਰੋਲ ਮਿਲਣ ਤੋਂ ਬਾਅਦ ਪਹਿਲੀ ਵਾਰ ਭਾਰੀ ਸੁਰੱਖਿਆ ਨਾਲ ਅੱਜ ਕੁੱਝ ਘੰਟਿਆਂ ਲਈ ਜੱਦੀ ਪਿੰਡ ਪੁੱਜੇ"