ਬੁੱਢੀ ਉਮਰੇ ਇਸ਼ਕ ਨੇ ਪੁੱਟਿਆ ਘਰ; ਪੁੱਤ ਵੱਲੋਂ ਮਾਂ ਤੇ ਉਸਦੇ ਪ੍ਰੇਮੀ ਦਾ ਕ+ਤ+ਲ, ਲਾ+ਸ਼ਾਂ ਲੈ ਕੇ ਥਾਣੇ ਪੁੱਜਿਆ

Date:

spot_img

Sirsa News: Son killing mother and her lover; ਸਿਰਸਾ ਜ਼ਿਲ੍ਹੇ ਦੇ ਪਿੰਡ ਸਿਕੰਦਰਪੁਰਾ ਵਿਖੇ ਵੀਰਵਾਰ-ਸ਼ੁੱਕਰਵਾਰ ਦੀ ਅੱਧੀ ਰਾਤ ਵਾਪਰੀ ਇੱਕ ਵੱਡੀ ਘਟਨਾ ਦੇ ਵਿੱਚ ਇੱਕ ਪੁੱਤ ਵੱਲੋਂ ਆਪਣੀ ਹੀ ਮਾਂ ਤੇ ਉਸਦੇ ਪ੍ਰੇਮੀ ਦਾ ਕਤਲ ਕਰਕੇ ਲਾਸ਼ਾਂ ਨੂੰ ਥਾਣੇ ਲਿਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪਿੰਡ ਦਾ ਹੀ ਪ੍ਰੇਮੀ ਉਸਦੀ ਮਾਂ ਨੂੰ ਅੱਧੀ ਰਾਤ ਮਿਲਣ ਆਇਆ ਸੀ ਤੇ ਇਸਦਾ ਪਤਾ ਨੌਜਵਾਨ ਨੂੰ ਲੱਗ ਗਿਆ, ਜਿਸਤੋਂ ਬਾਅਦ ਉਸਨੇ ਆਪਣੀ ਮਾਂ ਤੇ ਉਸਦੇ ਪ੍ਰੇਮੀ ਨੂੰ ਇਤਰਾਜ਼ਯੋਗ ਹਾਲਤ ਵਿਚ ਫ਼ੜ ਲਿਆ। ਇਸ ਦੌਰਾਨ ਗੁੱਸੇ ਵਿਚ ਆਏ ਰਾਜ ਕੁਮਾਰ ਨਾਂ ਦੇ ਇਸ ਨੌਜਵਾਨ ਨੇ ਆਪਣੀ ਮਾਂ ਅੰਗੂਰੀ ਦੇਵੀ ਅਤੇ ਉਸਦੇ ਪ੍ਰੇਮੀ ਲੇਖ ਰਾਜ ਦਾ ਕੁੱਟ-ਕੁੱਟ ਕੇ ਕਤਲ ਕਰ ਦਿੱਤਾ।

ਇਹ ਵੀ ਪੜ੍ਹੋ ਵੱਡੀ ਖ਼ਬਰ; ਅਕਾਲੀ ਉਮੀਦਵਾਰ ਦੀ ‘ਧੀ’ ਪੁਲਿਸ ਵੱਲੋਂ ਗ੍ਰਿਫਤਾਰ

ਬਾਅਦ ਵਿਚ ਦੋਨਾਂ ਦਾ ਗਲਾ ਘੁੱਟ ਦਿੱਤਾ। ਇਸ ਘਟਨਾ ਦੀ ਇਲਾਕੇ ਵਿਚ ਕਾਫ਼ੀ ਚਰਚਾ ਹੈ। ਸਵੇਰ ਹੋਣ ਤੋਂ ਖੁਦ ਹੀ ਰਾਜ ਕੁਮਾਰ ਦੋਨਾਂ ਲਾਸ਼ਾਂ ਨੂੰ ਆਪਣੀ ਪਿੱਕਅੱਪ ਗੱਡੀ ਵਿਚ ਲੱਦ ਕੇ ਸਿਰਸਾ ਦੇ ਥਾਣਾ ਸਦਰ ਵਿਖੇ ਪੁੱਜ ਗਿਆ। ਪੁਲਿਸ ਵੀ ਇਸ ਮਾਮਲੇ ਬਾਰੇ ਸੁਣ ਕੇ ਹੈਰਾਨ ਹੋ ਗਈ। ਪਿੰਡ ਦੇ ਲੋਕ ਵੀ ਦੱਬੀ ਜੁਬਾਨ ਦੇ ਵਿਚ ਮਾਂ ਤੇ ਉਸਦੇ ਪ੍ਰੇਮੀ ਦੀ ਰੱਜ ਕੇ ਨਿੰਦਾ ਕਰ ਰਹੇ ਸਨ, ਜਿੰਨ੍ਹਾਂ ਨੂੰ ਆਪਣੇ ਰਿਸ਼ਤੇ ਤੋੜਣ ਲਈ ਦੋਨਾਂ ਦੇ ਪ੍ਰਵਾਰਾਂ ਤੋਂ ਇਲਾਵਾ ਰਿਸ਼ਤੇਦਾਰਾਂ ਤੇ ਪਿੰਡ ਵਾਲਿਆਂ ਨੇ ਵੀ ਸਮਝਾਇਆ ਸੀ ਪ੍ਰੰਤੂ ਇਸਦੇ ਬਾਵਜੂਦ ਦੋਨੋਂ ਚੋਰੀ-ਛਿਪੇ ਮਿਲਦੇ ਰਹਿੰਦੇ ਸਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

spot_img
spot_img
spot_img

Share post:

Popular

More like this
Related

ਏਸ਼ੀਅਨ ਚੈਂਪੀਅਨਜ਼ ਟਰਾਫੀ 2026 – ਦੂਜਾ ਦਿਨ; ਭਾਰਤ, ਜਾਪਾਨ ਅਤੇ ਮਲੇਸ਼ੀਆ ਨੇ ਹਾਸਲ ਕੀਤੀ ਜਿੱਤ

ਏਸ਼ੀਅਨ ਚੈਂਪੀਅਨਜ਼ ਟਰਾਫੀ 2026 - ਦੂਜਾ ਦਿਨ; ਭਾਰਤ, ਜਾਪਾਨ...

Punjab Police ਦੇ DSP ਦੀਆਂ ਹੋਈਆਂ ਬਦਲੀਆਂ, ਦੇਖੋ list…

Punjab News: Punjab Police ਦੇ ਵਿਚ ਅੱਜ DSP ਦੇ...

ਜ਼ਿਲ੍ਹਾ ਪੁਲਿਸ ਦੁਕਾਨਦਾਰਾਂ ਤੇ ਵਪਾਰੀਆਂ ਨੂੰ ਸੁਰੱਖਿਅਤ ਮਾਹੌਲ ਦੇਣ ਲਈ ਵਚਨਬੱਧ : ਵੈਭਵ ਚੌਧਰੀ

👉ਤਿਓਹਾਰੀ ਸੀਜ਼ਨ ਦੇ ਮੱਦੇਨਜ਼ਰ ਜ਼ਿਲ੍ਹਾ ਪੁਲਿਸ ਵੱਲੋਂ ਗਸ਼ਤ ਵਧਾਈ...

ਕੇਵਲ ਸਿੰਘ ਢਿੱਲੋਂ ਦੀ ਅਗਵਾਈ ‘ਤੇ ਚੌਧਰੀ ਸ਼ਿਆਮ ਲਾਲ ਗੁੱਜਰ ਬੀਜੇਪੀ ‘ਚ ਸ਼ਾਮਲ

👉ਸ਼੍ਰੋਮਣੀ ਅਕਾਲੀ ਦਲ ਬੀਸੀ ਵਿੰਗ ਦੇ ਪ੍ਰਧਾਨ ਨੇ ਸੈਂਕੜੇ...