ਕਾਂਗਰਸ ਛੱਡਣ ਵਾਲੇ ਉਦਯੋਗਪਤੀ ਨਵੀਨ ਜਿੰਦਲ ਨੂੰ ਵੀ ਮਿਲੀ ਅੱਧੇ ਘੰਟੇ ’ਚ ਟਿਕਟ
ਚੰਡੀਗੜ੍ਹ, 25 ਮਾਰਚ: ਕਰੀਬ ਸਾਢੇ ਚਾਰ ਸਾਲ ਪਹਿਲਾਂ ਓਮ ਪ੍ਰਕਾਸ਼ ਚੋਟਾਲਾ ਦੇ ਪੋਤਰੇ ਤੇ ਜਨਨਾਇਕ ਜਨਤਾ ਪਾਰਟੀ ਦੇ ਬਾਨੀ ਦੁਸ਼ਿਅੰਤ ਚੌਟਾਲਾ ਨਾਲ ਮਿਲਕੇ ਹਰਿਆਣਾ ’ਚ ਸਾਂਝੀ ਸਰਕਾਰ ਬਣਾਉਣ ਵਾਲੀ ਭਾਜਪਾ ਨੇ ਲੋਕ ਸਭਾ ਦੀ ਟਿਕਟ ਮੰਗਣ ’ਤੇ ਉਸਨੂੰ ਛੱਡ ਦਿੱਤਾ ਹੈ ਪ੍ਰੰਤੂ ਉਸਦੇ ਦਾਦੇ ਤੇ ਮਹਰੂਮ ਚੌਧਰੀ ਦੇਵੀ ਲਾਲ ਚੌਟਾਲਾ ਦੇ ਪੁੱਤਰ ਰਣਜੀਤ ਸਿੰਘ ਚੌਟਾਲਾ ਨੂੰ ਭਾਜਪਾ ਵਿਚ ਸ਼ਾਮਲ ਕਰਕੇ ਹਿਸਾਰ ਤੋਂ ਉਮੀਦਵਾਰ ਬਣਾ ਦਿੱਤਾ ਹੈ। ਸਾਲ 2019 ਦੀਆਂ ਵਿਧਾਨ ਸਭਾ ਚੋਣਾਂ ’ਚ ਰਾਣੀਆ ਵਿਧਾਨ ਸਭਾ ਹਲਕੇ ਤੋਂ ਅਜਾਦ ਜਿੱਤ ਹਾਸਲ ਕਰਨ ਵਾਲੇ ਰਣਜੀਤ ਸਿੰਘ ਚੌਟਾਲਾ ਪਿਛਲੀ ਮਨੋਹਰ ਲਾਲ ਖੱਟਰ ਤੇ ਹੁਣ ਮੌਜੂਦ ਨਾਇਬ ਸੈਣੀ ਦੀ ਸਰਕਾਰ ਵਿਚ ਬਿਜਲੀ ਮੰਤਰੀ ਹਨ।
ਘੋਰ ਕਲਯੁਗ: ਧੀ ਤੋਂ ਫ਼ਿਰੌਤੀ ਲੈਣ ਲਈ ਮਾਂ ਨੇ ਅਪਣੇ ਹੀ ਅਗਵਾ ਦਾ ਰਚਿਆ ਡਰਾਮਾ
ਬੀਤੇ ਕੱਲ ਸ਼੍ਰੀ ਚੋਟਾਲਾ ਨੂੰ ਭਾਜਪਾ ਵਿਚ ਸ਼ਾਮਲ ਕਰਵਾਇਆ ਗਿਆ, ਜਿਸਤੋਂ ਬਾਅਦ ਉਨ੍ਹਾਂ ਨੂੰ ਹਿਸਾਰ ਲੋਕ ਸਭਾ ਹਲਕੇ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ। ਦਸਣਾ ਬਣਦਾ ਹੈ ਕਿ ਰਣਜੀਤ ਸਿੰਘ ਚੌਟਾਲਾ ਓਮ ਪ੍ਰਕਾਸ਼ ਚੌਟਾਲਾ ਦੇ ਛੋਟੇ ਭਰਾ ਹਨ ਅਤੇ ਕਾਫ਼ੀ ਲੰਮੇ ਸਮੇਂ ਤੋਂ ਸਿਆਸਤ ਵਿਚ ਸਰਗਰਮ ਹਨ। ਉਹ ਇਸਤੋਂ ਪਹਿਲਾਂ ਵੀ ਉਹ ਲੋਕ ਦਲ ਦੀ ਟਿਕਟ ’ਤੇ ਰੋੜੀ ਹਲਕੇ ਤੋਂ ਵਿਧਾਇਕ ਬਣ ਕੇ ਖੇਤੀਬਾੜੀ ਮੰਤਰੀ ਰਹੇ ਹਨ। ਇਸੇ ਤਰ੍ਹਾਂ ਰਾਜ ਸਭਾ ਵਿਚ ਵੀ ਹਰਿਆਣਾ ਦੀ ਨੁਮਾਇੰਦਗੀ ਕੀਤੀ ਹੈ।
ਕੇਜ਼ਰੀਵਾਲ ਦੀ ਗ੍ਰਿਫਤਾਰੀ ਦੇ ਵਿਰੋਧ ’ਚ 31 ਨੂੰ ਰਾਮ ਲੀਲਾ ਮੈਦਾਨ ’ਚ ਇੰਡੀਆ ਗਠਜੋੜ ਵਲੋਂ ਮਹਾਂਰੈਲੀ
ਉਧਰ ਰਣਜੀਤ ਸਿੰਘ ਚੌਟਾਲਾ ਦੀ ਤਰ੍ਹਾਂ ਹੀ ਭਾਜਪਾ ਨੇ ਲਗਾਤਾਰ ਦਸ ਸਾਲ ਕਾਂਗਰਸ ਪਾਰਟੀ ਦੇ ਐਮ.ਪੀ ਰਹੇ ਨਵੀਨ ਜਿੰਦਲ ਨੂੰ ਵੀ ਅਪਣੇ ਨਾਲ ਮਿਲਾਕੇ ਕੁਰੂਕਸ਼ੇਤਰ ਹਲਕੇ ਤੋਂ ਟਿਕਟ ਦਿੱਤੀ ਹੈ। ਸ਼੍ਰੀ ਜਿੰਦਲ ਨੂੰ ਰਾਹੁਲ ਗਾਂਧੀ ਦਾ ਨਜਦੀਕੀ ਮੰਨਿਆ ਜਾਂਦਾ ਸੀ। ਇਸਤੋਂ ਇਲਾਵਾ ਭਾਜਪਾ ਨੇ ਇੱਕ ਹੋਰ ਆਗੂ ਨੂੰ ਵੀ ਪਾਰਟੀ ਬਦਲਣ ’ਤੇ ਅਪਣੀ ਟਿਕਟ ਦਿੱਤੀ ਹੈ। ਪਹਿਲਾਂ ਕਾਂਗਰਸ ਤੇ ਮੁੜ ਆਪ ਦੇ ਸੂਬਾ ਪ੍ਰਧਾਨ ਰਹੇ ਅਸੋਕ ਤੰਵਰ ਨੂੰ ਭਾਜਪਾ ਨੇ ਸਿਰਸਾ ਤੋਂ ਉਮੀਦਵਾਰ ਬਣਾਇਆ ਹੈ। ਗੌਰਤਲਬ ਹੈ ਕਿ ਭਾਜਪਾ ਹਰਿਆਣਾ ਸੂਬੇ ਵਿਚ ਪੈਂਦੀਆਂ 10 ਦੀਆਂ 10 ਲੋਕ ਸਭਾਂ ਸੀਟਾਂ ’ਤੇ ਅਪਣੇ ਉਮੀਦਵਾਰਾਂ ਦਾ ਐਲਾਨ ਕਰ ਚੁੱਕੀ ਹੈ। ਕਰਨਾਲ ਲੋਕ ਸਭਾ ਹਲਕੇ ਤੋਂ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਉਮੀਦਵਾਰ ਬਣਾਇਆ ਹੈ।
Share the post "ਭਾਜਪਾ ਨੇ ਚੌਟਾਲਿਆਂ ਦੇ‘ਪੜਪੋਤਰੇ’ਨੂੰ ਛੱਡਣ ਤੋਂ ਬਾਅਦ ‘ਪੁੱਤਰ’ ਨੂੰ ਦਿੱਤੀ ਐਮ.ਪੀ ਦੀ ਟਿਕਟ"