ਪੋਸਟਰਾਂ ’ਚ ਰਾਜਾ ਵੜਿੰਗ ਨੂੰ ਮਿਲੀ ਜਗਾਂ ਪਰ ਬਾਜਵਾ ਹਾਲੇ ਵੀ ਬਾਹਰ
ਬਠਿੰਡਾ, 31 ਦਸੰਬਰ: ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਮੁੜ ਬਠਿੰਡਾ ’ਚ ਅਪਣੀ ਸਿਆਸੀ ਤਾਕਤ ਦਾ ਮੁਜ਼ਾਹਰਾ ਕਰਨ ਜਾ ਰਹੇ ਹਨ। ਲੰਘੀ 17 ਦਸੰਬਰ ਨੂੰ ਉਨ੍ਹਾਂ ਵਲੋਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜੱਦੀ ਪਿੰਡ ਮਹਿਰਾਜ਼ ਤੋਂ ‘ਜਿੱਤੇਗਾ ਪੰਜਾਬ’ ਦੇ ਨਾਂ ਹੇਠ ਮੁੜ ਸਿਆਸੀ ਸਰਗਰਮੀਆਂ ਸ਼ੁਰੂ ਕੀਤੀਆਂ ਸਨ, ਜਿਸਤੋਂ ਬਾਅਦ ਕਾਂਗਰਸ ਅੰਦਰ ਵੱਡੀ ‘ਅੰਦਰੂਨੀ’ ਜੰਗ ਛਿੜ ਪਈ ਸੀ ਪ੍ਰੰਤੂ ਹਾਈਕਮਾਂਡ ਦੀ ਘੁਰਕੀ ਤੋਂ ਬਾਅਦ ਬੇਸ਼ੱਕ ਹੁਣ ਕਾਂਗਰਸੀ ਆਗੂਆਂ ਅੰਦਰ ‘ਜੰਗਬੰਦੀ’ ਹੋ ਗਈ ਹੈ ਪ੍ਰੰਤੂ ਸਿੱਧੂ ਨੇ ਇਕ ਫਿਰ ਤੋਂ ਬਠਿੰਡਾ ਦਿਹਾਤੀ ’ਚ ਰੈਲੀ ਰੱਖੀ ਹੈ।
ਇਹ ਰੈਲੀ ਉਨ੍ਹਾਂ ਦੇ ਨਜਦੀਕੀ ਮੰਨੇ ਜਾਂਦੇ ਹਰਵਿੰਦਰ ਸਿੰਘ ਲਾਡੀ ਦੀ ਅਗਵਾਈ ਹੇਠ ਪਿੰਡ ਕੋਟਸ਼ਮੀਰ ਵਿਖੇ ਰੱਖੀ ਗਈ ਹੈ।ਹਾਲਾਂਕਿ ਇਸ ਰੈਲੀ ਨੂੰ ਵਰਕਰ ਮਿਲਣੀ ਦਾ ਨਾਂ ਦਿੱਤਾ ਗਿਆ ਹੈ ਪ੍ਰੰਤੂ ਸਿੱਧੂ ਨਜਦੀਕੀਆਂ ਦਾ ਦਾਅਵਾ ਹੈ ਕਿ ਇਸ ਵਿਚ ਵੀ ਵੱਡਾ ਇਕੱਠ ਕੀਤਾ ਜਾਵੇਗਾ। ਹਾਲਾਂਕਿ ਇਸ ਰੈਲੀ ਵਿਚ ਕਾਂਗਰਸ ਲੀਡਰਸ਼ਿਪ ਵੀ ਸ਼ਾਮਲ ਹੋਵੇਗੀ। ਜਾਂ ਨਹੀਂ, ਇਹ ਤਾਂ ਆਉਣ ਵਾਲੇ ਸਮੇਂ ਵਿਚ ਪਤਾ ਲੱਗੇਗਾ ਪ੍ਰੰਤੂੁ ਇਸ ਵਰਕਰ ਮਿਲਣੀ ਦੇ ਨਾਂ ਹੇਠ ਕੀਤੀ ਜਾ ਰੈਲੀ ਲਈ ਲਗਾਏ ਜਾ ਰਹੇ ਥਾਂ-ਥਾਂ ਪੋਸਟਰਾਂ ਵਿਚ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਜਰੂਰ ਥਾਂ ਦਿੱਤੀ ਗਈ ਹੈ ਪਰ ਵਿਰੋਧੀ ਦਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੀ ਤਸਵੀਰ ਹਾਲੇ ਵੀ ਗਾਇਬ ਨਜ਼ਰ ਆ ਰਹੀ ਹੈ।
ਪੰਜਾਬ ‘ਚ 1 ਜਨਵਰੀ ਨੂੰ ਸਕੂਲ ਸਵੇਰੇ 10 ਵਜੇ ਖੁੱਲ੍ਹਣਗੇ
ਪਿਛਲੀ ਮਹਿਰਾਜ ਰੈਲੀ ਦੌਰਾਨ ਸਿਰਫ਼ ਸਿੱਧੂ ਦੀ ਫ਼ੋਟੋ ਦੇ ਨਾਲ ਰਾਹੁਲ ਗਾਂਧੀ, ਪ੍ਰਿਅੰਕਾ ਗਾਂਧੀ ਤੇ ਕੌਮੀ ਪ੍ਰਧਾਨ ਖੜਗੇ ਦੀਆਂ ਤਸਵੀਰਾਂ ਹੀ ਸਨ ਪ੍ਰੰਤੂ ਇਸ ਰੈਲੀ ਲਈ ਛਪਾਏ ਪੋਸਟਰਾਂ ਵਿਚ ਸ਼੍ਰੀਮਤੀ ਸੋਨੀਆ ਗਾਂਧੀ ਤੋਂ ਇਲਾਵਾ ਪੰਜਾਬ ਕਾਂਗਰਸ ਦੇ ਨਵੇਂ ਬਣੇ ਇੰਚਾਰਜ਼ ਦਵੇਂਦਰ ਯਾਦਵ ਦੀ ਤਸਵੀਰ ਵੀ ਹੈ। ਗੌਰਤਲਬ ਹੈ ਕਿ ਪਿਛਲੀ ਮਹਿਰਾਜ ਰੈਲੀ ਤੋਂ ਬਾਅਦ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਨਵਜੋਤ ਸਿੰਘ ਸਿੱਧੂ ਨੂੰ ਅਪਣਾ ਅਲੱਗ ਤੋਂ ਅਖਾੜਾ ਨਾ ਲਗਾਉਣ ਦੀ ਸਲਾਹ ਦਿੰਦਿਆਂ ਉਨ੍ਹਾਂ ਨੂੰ ਪੰਜਾਬ ਕਾਂਗਰਸ ਵਲੋਂ ਕੀਤੀਆਂ ਜਾ ਰਹੀਆਂ ਸਿਆਸੀ ਰੈਲੀਆਂ ਵਿਚ ਸ਼ਾਮਲ ਹੋਣ ਲਈ ਕਿਹਾ ਸੀ ਜਿਸਤੋਂ ਬਾਅਦ ਸਿੱਧੂ ਵਲੋਂ ਵੀ ਮੋੜਵਾ ਜਵਾਬ ਦਿੱਤਾ ਗਿਆ ਸੀ।
ਰਾਜਸਥਾਨ ’ਚ ਭਾਜਪਾ ਦਾ ਵੱਡਾ ਫੈਸਲਾ: ਸਿੱਖ ਆਗੂ ਨੂੰ ਚੋਣਾਂ ਤੋਂ ਪਹਿਲਾਂ ਬਣਾਇਆ ਮੰਤਰੀ
ਇਸਤੋਂ ਬਾਅਦ ਸ਼ੁਰੂ ਹੋਈ ਜੁਬਾਨੀ ਜੰਗ ਹੇਠਲੇ ਪੱਧਰ ’ਤੇ ਪੁੱਜ ਗਈ ਸੀ ਤੇ ਇੱਕ ਦਰਜ਼ਨ ਦੇ ਕਰੀਬ ਸੀਨੀਅਰ ਕਾਂਗਰਸੀ ਆਗੂਆਂ ਨੇ ਨਵਜੋਤ ਸਿੰਘ ਸਿੱਧੂ ਨੂੰ ਪਾਰਟੀ ਵਿਚੋਂ ਬਾਹਰ ਕੱਢਣ ਦੀ ਮੰਗ ਕਰ ਦਿੱਤੀ ਸੀ। ਇਸਤੋਂ ਬਾਅਦ ਸਿੱਧੂ ਹਿਮਾਇਤੀਆਂ ਨੇ ਵੀ ਜਵਾਬ ਦਿੱਤਾ ਸੀ। ਹਾਲਾਂਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਬੇਸ਼ੱਕ ਸਿੱਧੂ ਦਾ ਨਾਮ ਨਹੀਂ ਲਿਆ ਸੀ ਪ੍ਰੰਤੂ ਵੱਖਰੀਆਂ ਗਤੀਵਿਧੀਆਂ ਕਰਨ ਵਾਲਿਆਂ ਨੂੰ ਪਾਰਟੀ ਤੋਂ ਕੱਢਣ ਦੀ ਧਮਕੀ ਦੇ ਦਿੱਤੀ ਸੀ। ਅਜਿਹੇ ਵਿਚ ਹੁਣ ਨਵਜੋਤ ਸਿੰਘ ਸਿੱਧੂ ਵਲੋਂ ਮੁੜ ਰਾਜਾ ਵੜਿੰਗ ਦੇ ਪੁਰਾਣੇ ਲੋਕ ਸਭਾ ਹਲਕਾ ਬਠਿੰਡਾ ਵਿਚ ਮੁੜ ਸਿਆਸੀ ਰੈਲੀ ਰੱਖ ਕੇ ਆਪਣਾ ਮੰਤਵ ਸਾਫ਼ ਕਰ ਦਿੱਤਾ ਹੈ ਕਿ ਉਹ ਕਿਸੇ ਅੱਗੇ ਝੁਕਣ ਵਾਲੇ ਨਹੀਂ ਹਨ।
ਦੁਖਦਾਇਕ ਖ਼ਬਰ: ਕੈਨੇਡਾ ਵਿੱਚ ਇਕ ਹੋਰ ਪੰਜਾਬੀ ਨੌਜਵਾਨ ਦੀ ਹੋਈ ਮੌਤ
ਨਵਜੋਤ ਸਿੱਧੂ ਵਲੋਂ ਅਪਣੀ ਪਤਨੀ ਲਈ ਬਠਿੰਡਾ ਲੋਕ ਸਭਾ ਹਲਕੇ ਤੋਂ ਲਾਬਿੰਗ ਕਰਨ ਦੀ ਚਰਚਾ
ਬਠਿੰਡਾ: ਪਤਾ ਚੱਲਿਆ ਹੈ ਕਿ ਲੰਮੇ ਸਮੇਂ ਬਾਅਦ ਮੁੜ ਸਿਆਸੀ ਸਰਗਰਮੀਆਂ ਵਿੱਢਣ ਵਾਲੇ ਨਵਜੋਤ ਸਿੰਘ ਸਿੱਧੂ ਦੁਆਰਾ ਇੰਨ੍ਹਾਂ ਸਰਗਰਮੀਆਂ ਦਾ ਧੁਰਾ ਬਠਿੰਡਾ ਨੂੰ ਹੀ ਬਣਾਉਣ ਕਾਰਨ ਸੰਭਾਵਨਾ ਜਤਾਈ ਜਾਣ ਲੱਗੀ ਹੈ ਕਿ ਉਹ ਇਸ ਹਲਕੇ ਤੋਂ ਅਪਣੀ ਪਤਨੀ ਨਵਜੋਤ ਕੌਰ ਸਿੱਧੂ ਨੂੰ ਚੋਣ ਲੜਾਉਣਾ ਚਾਹੁੰਦੇ ਹਨ। ਹਾਲਾਂਕਿ ਪਿਛਲੀ ਰੈਲੀ ਸਮੇਂ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਅਪਣੇ ਵਲੋਂ ਚੋਣ ਲੜਣ ਤੋਂ ਸਾਫ਼ ਇੰਨਕਾਰ ਕਰ ਦਿੱਤਾ ਸੀ ਪ੍ਰੰਤੂ ਪਤਨੀ ਸਬੰਧੀ ਪੁੱਛੇ ਜਾਣ ’ਤੇ ਗੱਲ ਗੋਲਮੋਲ ਕਰ ਦਿੱਤੀ ਸੀ।
ਪੰਜਾਬ ਦੀ ਝਾਕੀ ਰੱਦ ਕਰਨ ਪਿੱਛੇ ਕੇਂਦਰ ਦਾ ਕੋਈ ਹੱਥ ਨਹੀਂ, ਇਹ ਫੈਸਲਾ ਕਮੇਟੀ ਦਾ: ਸੇਖਾਵਤ
ਦੂਜੇ ਪਾਸੇ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਬਠਿੰਡਾ ਲੋਕ ਸਭਾ ਹਲਕੇ ਤੋਂ ਅਪਣੀ ਪਤਨੀ ਅੰਮ੍ਰਿਤਾ ਵੜਿੰਗ ਨੂੰ ਟਿਕਟ ਦਿਵਾਉਣਾ ਚਾਹੁੰਦੇ ਹਨ। ਸ਼੍ਰੀਮਤੀ ਵੜਿੰਗ ਵਲੋਂ ਲੰਮੇ ਸਮੇਂ ਤੋਂ ਇੱਥੋਂ ਸਰਗਰਮੀਆਂ ਵਿੱਢੀਆਂ ਹੋਈਆਂ ਹਨ ਜਦਕਿ ਅਕਾਲੀ ਦਲ ਵਲੋਂ ਸਿੰਟਿਗ ਐਮ.ਪੀ ਹਰਸਿਮਰਤ ਕੌਰ ਬਾਦਲ ਨੂੰ ਅਸਿੱਧੇ ਢੰਗ ਨਾਲ ਚੋਣ ਮੈਦਾਨ ਵਿਚ ਪਹਿਲਾਂ ਹੀ ਉਤਾਰ ਰੱਖਿਆ ਹੈ। ਅਜਿਹੀ ਹਾਲਾਤ ਵਿਚ ਮੁਕਾਬਲਾ ਕਾਫ਼ੀ ਰੌਚਕ ਹੋਣ ਦੀ ਸੰਭਾਵਨਾ ਹੈ।
Share the post "ਮਹਿਰਾਜ ਤੋਂ ਬਾਅਦ ਮੁੜ ਨਵੇਂ ਸਾਲ ’ਚ ਨਵਜੋਤ ਸਿੱਧੂ ਬਠਿੰਡਾ ਵਿਚ ਕਰਨਗੇ ਰੈਲੀ"