ਮਜੀਠਿਆ ਦੀ ਬਗਾਵਤ ਤੋਂ ਬਾਅਦ ‘ਬਾਦਲ ਪ੍ਰਵਾਰ’ ਡੂੰਘੇ ਸੰਕਟ ’ਚ ਘਿਰਿਆ

0
898
+1

👉ਅਕਾਲੀ ਦਲ ਅੰਦਰੋਂ ਮਜੀਠਿਆ ਨੂੰ ਅੰਦਰੋ-ਅੰਦਰੀ ਵੱਡੀ ਹਿਮਾਇਤ ਮਿਲਣ ਲੱਗੀ
Chandigarh News: ਪਿਛਲੇ ਦਿਨੀਂ ਸ਼੍ਰੋਮਣੀ ਕਮੇਟੀ ਦੀ ਅੰਤ੍ਰਿਗ ਕਮੇਟੀ ਦੁਅਰਾ ਆਪ-ਹੁਦਰੇ ਢੰਗ ਨਾਲ ਸ਼੍ਰੀ ਅਕਾਲ ਤਖ਼ਤ ਸਾਹਿਬ ਅਤੇ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਾਹਿਬਾਨ ਨੂੰ ਹਟਾਉਣ ਦੇ ਮਾਮਲੇ ਵਿਚ ਹੁਣ ਬਾਦਲ ਪ੍ਰਵਾਰ ਡੂੰਘੇ ਸਿਆਸੀ ਤੇ ਧਾਰਮਿਕ ਸੰਕਟ ਵਿਚ ਫਸਦਾ ਨਜ਼ਰ ਆ ਰਿਹਾ। ਹਾਲਾਂਕਿ ਪੰਥਕ ਹਲਕਿਆਂ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਵਿਚ ਅੰਦਰੋ-ਅੰਦਰੀ ਇਸ ਫੈਸਲੇ ਦਾ ਵਿਰੋਧ ਹੋ ਰਿਹਾ ਸੀ ਪ੍ਰੰਤੂ ਹੁਣ ਅਕਾਲੀ ਦਲ ਵਿਚ ਵੱਡਾ ਪ੍ਰਭਾਵ ਰੱਖਣ ਵਾਲੇ ਅਤੇ ਸੁਖਬੀਰ ਸਿੰਘ ਬਾਦਲ ਦੇ ਨਜਦੀਕੀ ਰਿਸ਼ਤੇਦਾਰ ਬਿਕਰਮ ਸਿੰਘ ਮਜੀਠਿਆ ਵੱਲੋਂ ਖੁੱਲ ਕੇ ਇਸ ਫੈਸਲੇ ਦੇ ਵਿਰੋਧ ’ਚ ਬਗਾਵਤ ਕਰ ਦਿੱਤੀ ਹੈ।

ਇਹ ਵੀ ਪੜ੍ਹੋ ਪੰਜਾਬ ਦੇ ਰੰਗਾਂ ਨੂੰ ਦਰਸਾਉਂਦਾ ਹੈ ਫਲਾਵਰ ਫੈਸਟੀਵਲ : ਕੁਲਤਾਰ ਸਿੰਘ ਸੰਧਵਾਂ 

ਬਿਕਰਮ ਸਿੰਘ ਮਜੀਠਿਆ ਦੇ ਨਾਲ ਇੱਕ ਸਾਬਕਾ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ, ਸਾਬਕਾ ਪਾਰਲੀਮਾਨੀ ਸਕੱਤਰ ਲਖਵੀਰ ਸਿੰਘ ਲੋਧੀਨੰਦਲ ਸਹਿਤ ਕਈ ਹਲਕਾ ਇੰਚਾਰਜ਼ਾਂ ਵੱਲੋਂ ਇੱਕ ਸਾਝਾ ਬਿਆਨ ਜਾਰੀ ਕਰਕੇ ਬਕਾਇਦਾ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਮਹਾਨਤਾ ਨੂੰ ਦਰਸਾਉਂਦਿਆਂ ਇੱਕ ਵਿਅਕਤੀ ਵਿਸ਼ੇਸ ਦੇ ਲਈ ਇਸਨੂੰ ਠੇਸ ਪਹੁੰਚਾਉਣ ਦੇ ਵੀ ਦੋਸ਼ ਲਗਾਏ ਗਏ ਹਨ। ਮਜੀਠਿਆ ਦੇ ਇਸ ਫੈਸਲੇ ਨਾਲ ਪਹਿਲਾਂ ਹੀ ‘ਭਰੇ-ਪੀਤੇ’ ਬੈਠੇ ਅਕਾਲੀ ਦਲ ਦੇ ਆਗੂਆਂ ਵਿਚ ਵੀ ਉਤਸ਼ਾਹ ਆਉਂਦਾ ਦਿਖ਼ਾਈ ਦੇ ਰਿਹਾ ਤੇ ਬੀਤੀ ਸ਼ਾਮ ਤੋਂ ਹੀ ਵੱਡੀ ਗਿਣਤੀ ਵਿਚ ਅਕਾਲੀ ਆਗੂ ਸ਼੍ਰੋਮਣੀ ਕਮੇਟੀ ਦੇ ਇਸ ਫੈਸਲੇ ਉਲਟ ਬੋਲਣੇ ਸ਼ੁਰੂ ਹੋ ਗਏਹਨ ਤੇ ਨਾਲ ਹੀ ਅਸਤੀਫ਼ਿਆਂ ਦੀ ਝੜੀ ਵੀ ਲੱਗਣੀ ਸ਼ੁਰੂ ਹੋ ਗਈ ਹੈ।

ਇਹ ਵੀ ਪੜ੍ਹੋ Big News: ਨਸ਼ਾ ਤਸਕਰੀ ਦੇ ਦੋਸ਼ਾਂ ਹੇਠ ਜੇਲ੍ਹ ਦੇ ਸੁਪਰਡੈਂਟ ਸਮੇਤ ਪੰਜ ਜੇਲ੍ਹ ਅਧਿਕਾਰੀਆਂ ਅਤੇ ਦੋ ਕੈਦੀਆਂ ਵਿਰੁੱਧ ਮੁਕੱਦਮਾ ਦਰਜ

ਹਾਲਾਂਕਿ ਮਰਹੂਮ ਪ੍ਰਕਾਸ਼ ਸਿੰਘ ਬਾਦਲ ਤੋਂ ਲੈ ਕੇ ਸੁਖਬੀਰ ਸਿੰਘ ਬਾਦਲ ਤੱਕ ਵਫ਼ਾਦਾਰ ਚੱਲੇ ਆ ਰਹੇ ਅਕਾਲੀ ਦਲ ਦੇ ਕਾਰਜ਼ਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਵੱਲੋਂ ਬਿਕਰਮ ਸਿੰਘ ਮਜੀਠਿਆ ਦੇ ਇਸ ਬਿਆਨ ਨੂੰ ਸੁਖਬੀਰ ਸਿੰਘ ਬਾਦਲ ਦੀ ਪਿੱਠ ’ਚ ਛੁਰਾ ਮਾਰਨ ਬਰਾਬਰ ਦਸਿਆ ਹੈ। ਇੱਥੇ ਦਸਣਾ ਬਣਦਾ ਹੈ ਕਿ 2 ਦਸੰਬਰ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਫ਼ਸੀਲ ਤੋਂ ਅਕਾਲੀ ਲੀਡਰਸ਼ਿਪ ਨੂੰ ਸੁਣਾਈ ਧਾਰਮਿਕ ਸਜ਼ਾ ਤੋਂ ਬਾਅਦ ਲਗਾਤਾਰ ਤਖ਼ਤ ਸਾਹਿਬਾਨ ਦੇ ਜਥੇਦਾਰ ਬਾਦਲ ਪ੍ਰਵਾਰ ਦੇ ਨਜਦੀਕੀਆਂ ਦੇ ਨਿਸ਼ਾਨੇ ’ਤੇ ਚੱਲ ਰਹੇ ਸਨ। ਇਸੇ ਕੜੀ ਤਹਿਤ ਸਭ ਤੋਂ ਪਹਿਲਾਂ ਅਚਨਚੇਤ ਸਾਲਾਂ ਪੁਰਾਣੈ ਇੱਕ ਮਾਮਲੇ ਵਿਚ ਤਖ਼ਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਹਟਾ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ ਘੋਰ ਕਲਯੁੱਗ; 5 ਮਰਲਿਆਂ ਪਿੱਛੇ ‘ਕੁੱਖੋ’ ਜੰਮੇ ਪੁੱਤ ਨੇ ਪਤਨੀ ਤੇ ਪੁੱਤ ਨਾਲ ਮਿਲਕੇ ‘ਮਾਂ’ ਮਾਰਤੀ

ਜਿਸਦਾ ਪੰਥਕ ਹਲਕਿਆਂ ਵਿਚ ਕਾਫ਼ੀ ਰੋਸ਼ ਉਠਿਆ ਸੀ। ਇਸਤੋਂ ਬਾਅਦ ਹੁਣ ਦੋ ਦਿਨ ਪਹਿਲਾਂ ਮੁੜ ਸ਼੍ਰੋਮਣੀ ਕਮੇਟੀ ਦੀ ਅੰਤ੍ਰਿਗ ਕਮੇਟੀ ਦੀ ਹੋਈ ਮੀਟਿੰਗ ਵਿਚ ਅਚਨਚੇਤ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਵੀਰ ਸਿੰਘ ਤੇ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਨੂੰ ਉਨ੍ਹਾਂ ਦੇ ਅਹੁੱਦਿਆਂ ਤੋਂ ਸੇਵਾਮੁਕਤ ਕਰ ਦਿੱਤਾ ਗਿਆ। ਜਿਸਦੇ ਨਾਲ ਇਹ ਰੋਸ਼ ਹੋਰ ਜਿਆਦਾ ਪ੍ਰਬਲ ਹੋ ਗਿਆ ਤੇ ਪੰਥਕ ਹਲਕਿਆਂ ਵਿਚ ਇਸਦੇ ਲਈ ਸਿੱਧੈ ਤੌਰ ’ਤੇ ਸੁਖਬੀਰ ਸਿਘ ਬਾਦਲ ਤੇ ਉਸਦੇ ਅੱਧੀ ਦਰਜ਼ਨ ਨਜਦੀਕੀਆਂ ਨੂੰ ਜਿੰਮੇਵਾਰ ਠਹਿਰਾਇਆ ਜਾ ਰਿਹਾ। ਜਿਸਦੇ ਕਾਰਨ ਪਹਿਲਾਂ ਹੀ ਧਾਰਮਿਕ ਤੇ ਸਿਆਸੀ ਖੇਤਰ ਵਿਚ ਲਗਾਤਾਰ ਹੇਠਲੇ ਪਾਏਦਾਨ ਵੱਲ ਜਾ ਰਹੇ ਸ਼੍ਰੋਮਣੀ ਅਕਾਲੀ ਦਲ ਤੇ ਖ਼ਾਸਕਰ ਬਾਦਲ ਪ੍ਰਵਾਰ ਨੂੰ ਇਸਦਾ ਹੋਰ ਵੱਡਾ ਸਿਆਸੀ ਨੁਕਸਾਨ ਹੋ ਸਕਦਾ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

 

+1

LEAVE A REPLY

Please enter your comment!
Please enter your name here