ਘਨੋਰ, 20 ਅਪੈ੍ਰਲ (ਅਸ਼ੀਸ਼ ਮਿੱਤਲ): ਸਾਲ 2015 ਤੋਂ ਸ਼੍ਰੀ ਗੁਰੂਗਰੰਥ ਸਾਹਿਬ ਅਤੇ ਹਰ ਪਵਿੱਤਰ ਗਰੰਥਾਂ ਦੀ ਬੇਅਦਬੀ ਦੀਆਂ ਸ਼ੁਰੂ ਹੋਈਆਂ ਘਟਨਾਵਾਂ ਸੂਬੇ ਵਿਚ ਹਾਲੇ ਵੀ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ। ਦੋ ਦਿਨਾਂ ਵਿਚ ਪੰਜਾਬ ਦੇ ਦੋ ਵੱਖ ਵੱਖ ਥਾਵਾਂ ‘ਤੇ ਬੇਅਦਬੀ ਦੀਆਂ ਦੋ ਘਟਨਾ ਵਾਪਰ ਗਈਆਂ ਹਨ। ਬੀਤੇ ਕੱਲ ਮੁਕੇਰੀਆ ਇਲਾਕੇ ਦੇ ਪਿੰਡ ਪੋਤਾ ਵਿਖੇ ਗੁਟਕਾ ਸਾਹਿਬ ਦੀ ਬੇਅਦਬੀ ਦੀ ਘਟਨਾ ਵਾਪਰੀ ਸੀ, ਜਿੱਥੇ ਗੁਰੂ ਸਾਹਿਬ ਦੇ ਅੰਗਾਂ ਨੂੰ ਤਿੱਖੇ ਬਲੇਡ ਨਾਲ ਕੱਟ ਦਿੱਤਾ ਗਿਆ ਸੀ। ਇਸ ਮਾਮਲੇ ਵਿਚ ਹਾਲੇ ਤੱਕ ਦੋਸ਼ੀ ਫ਼ੜੇ ਨਹੀਂ ਗਏ ਤੇ ਹੁਣ ਘਨੌਰ ਇਲਾਕੇ ਦੇ ਪਿੰਡ ਸੰਜਮਪੁਰ ਵਿਖੇ ਅਜਿਹੀ ਹੀ ਇੱਕ ਹੋਰ ਘਟਨਾ ਵਾਪਰ ਗਈ ਹੈ।
ਨੌਕਰਾਣੀ ਨੇ ਘਰ ਦੇ ਮੈਂਬਰਾਂ ਨੂੰ ਬੰਧਕ ਬਣਾ ਕੇ ਕੀਤੀ ਚੋਰੀ
ਹਲਾਂਕਿ ਇਹ ਘਟਨਾਂ ਦੋ ਦਿਨ ਪੁਰਾਣੀ ਦਸੀ ਜਾ ਰਹੀ ਹੈ। ਮੁਲਜ਼ਮ ਵੱਲੋ ਰਾਤ 2:35 ਮਿੰਟ ‘ਤੇ ਗੁਟਕਾ ਸਾਹਿਬ ਦੇ ਅੰਗ ਅਤੇ ਹਿੰਦੂ ਧਰਮ ਦੇ ਧਾਰਮਿਕ ਗ੍ਰੰਥਾਂ ਦੇ ਪਨ੍ਹੇ ਪਾੜ ਕੇ ਸੁਟੇ ਗਏ। ਇਸ ਘਟਨਾ ਨੂੰ ਅੰਜਾਮ ਦਿੰਦਿਆਂ ਪਿੰਡ ਦੇ ਹੀ ਰਹਿਣ ਵਾਲੇ ਨਰਿੰਦਰ ਸਿੰਘ ਨਾਂ ਦੇ ਨੌਜਵਾਨ ਨੇ ਗੁਟਕਾ ਸਾਹਿਬ ਤੇ ਹੋਰ ਹਿੰਦੂ ਧਾਰਮਿਕ ਗ੍ਰੰਥ ਦੇ ਅੰਗ ਪਾੜ ਕੇ ਉਨ੍ਹਾਂ ਨੂੰ ਤਿੰਨ ਜਗ੍ਹਾਵਾਂ ਉਪਰ ਖਿਲਾਰ ਦਿੱਤਾ। ਇੰਨ੍ਹਾਂ ਵਿਚ ਇੱਕ ਥਾਂ ਪਿੰਡ ਦਾ ਗੁਰਦੁਆਰਾ ਸਾਹਿਬ ਵੀ ਹੈ। ਪਿੰਡ ਵਾਸੀਆਂ ਨੂੰ ਜਿਵੇਂ ਹੀ ਇਸ ਘਟਨਾ ਦਾ ਪਤਾ ਲੱਗਿਆ ਤਾਂ ਰੋਸ਼ ਫ਼ੈਲ ਗਿਆ ਅਤੇ ਪੁਲਿਸ ਨੂੰ ਸੂਚਨਾ ਦੇਣ ਤੋਂ ਇਲਾਵਾ ਦੋਸ਼ੀ ਦੀ ਤਲਾਸ਼ ਕੀਤੀ।
ਭਗਵੰਤ ਮਾਨ ਨੇ ਭਾਰੀ ਮੀਂਹ ਤੇ ਝੱਖੜ ਦੇ ਬਾਵਜੂਦ ਸ੍ਰੀ ਫ਼ਤਿਹਗੜ੍ਹ ਸਾਹਿਬ ਵਿੱਚ ਇਕੱਠ ਨੂੰ ਕੀਤਾ ਸੰਬੋਧਨ
ਇਸ ਦੌਰਾਨ ਜਦੋਂ ਸੀਸੀਟੀਵੀ ਕੈਮਰੇ ਚੈਕ ਕੀਤੀ ਗਈ ਤਾਂ ਦੋਸ਼ੀ ਦੀ ਪਹਿਚਾਣ ਕੀਤੀ ਗਈ। ਉਧਰ ਪੁਲਿਸ ਨੇ ਵੀ ਮਾਮਲੇ ਨੂੰ ਗੰਭੀਰਤਾ ਨਾਲ ਲੈਦਿਆਂ ਪੁਲਿਸ ਕੇਸ ਦਰਜ਼ ਕਰਨ ਤੋਂ ਇਲਾਵਾ ਪਿੰਡ ਦੇ ਨੌਜਵਾਨ ਨਰਿੰਦਰ ਨੂੰ ਗ੍ਰਿਫਤਾਰ ਕਰ ਲਿਆ। ਪਤਾ ਲੱਗਿਆ ਹੈ ਕਿ ਕਥਿਤ ਦੋਸ਼ੀ ਮਾਨਸਿਕ ਤੌਰ ’ਤੇ ਬਿਲਕੁੱਲ ਠੀਕ ਹੈ ਤੇ ਉਸਨੇ ਇਸ ਘਟਨਾ ਨੂੰ ਅੰਜਾਮ ਕਿਉਂ ਦਿੱਤਾ, ਇਸਦੀ ਜਾਂਚ ਕੀਤੀ ਜਾ ਰਹੀ ਹੈ। ਉਧਰ ਪਿੰਡ ਵਾਸੀਆਂ ਨੇ ਮੁਲਜਮ ਵਿਰੁਧ ਸਖਤ ਕਾਰਵਾਈ ਦੀ ਮੰਗ ਕੀਤੀ ਹੈ ।