ਗੁਰਗ੍ਰਾਂਮ, 9 ਜੁਲਾਈ: ਸਥਾਨਕ ਸ਼ਹਿਰ ਦੀ ਇੱਕ ਸਿਵਲ ਸੁਸਾਇਟੀ ਵਿਚ ਰਹਿੰਦੇ ਇੱਕ ਕਾਰੋਬਾਰੀ ਦਾ ਉਸਦੇ ਨੌਕਰ ਵੱਲੋਂ ਹੀ ਬੇਰਹਿਮੀ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਇਸ ਮਾਮਲੇ ਵਿਚ ਕਾਰਵਾਈ ਕਰਦਿਆਂ ਕਥਿਤ ਦੋਸ਼ੀ ਨੌਕਰ ਨੂੰ ਗ੍ਰਿਫਤਾਰ ਕਰ ਲਿਆ। ਮੁਢਲੀ ਸੂਚਨਾ ਮੁਤਾਬਕ ਨੌਕਰ ਵੱਲੋਂ ਤਨਖ਼ਾਹ ਦੇ ਪੈਸਿਆਂ ਦੇ ਵਿਵਾਦ ਨੂੰ ਲੈਕੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ। ਮਿਲੀ ਸੂਚਨਾ ਮੁਤਾਬਕ ਸਥਾਨਕ ਸ਼ਹਿਰ ਦੀ ਪ੍ਰੇਰਨਾ ਸੁਸਾਇਟੀ ’ਚ ਦੋ ਦਿਨ ਪਹਿਲਾਂ ਇੱਕ ਫਲੈਟ ਵਿਚੋਂ ਬਦਬੂ ਆਉਣ ’ਤੇ ਗੁਆਂਢੀਆਂ ਨੇ ਇਸਦੀ ਸੂਚਨਾ ਪੁਲਿਸ ਨੂੰ ਦਿੱਤੀ। ਪੁਲਿਸ ਨੇ ਜਦ ਪ੍ਰਵਾਰ ਦੀ ਹਾਜ਼ਰੀ ’ਚ ਫਲੈਟ ਨੂੰ ਖੋਲਿਆ ਤਾਂ ਉਸ ਵਿਚੋਂ ਇੱਕ ਗਲੀ-ਸੜੀ ਲਾਸ਼ ਮਿਲੀ, ਜਿਹੜੀ ਕਿ ਫਲੈਟ ਮਾਲਕ ਰਾਜੀਵ ਅਹੂਜਾ ਦੀ ਸੀ।
ਪਾਣੀ ਦੇ ਖਾਲ ਨੂੰ ਲੈ ਕੇ ਚੱਲੀਆਂ ਗੋਲੀਆਂ, 4 ਦੀ ਹੋਈ ਮੌ+ਤ, 10 ਜ.ਖ਼ਮੀ
ਰਜੀਵ ਆਪਣੇ ਪ੍ਰਵਾਰ ਦੇ ਨਾਲੋਂ ਅਲੱਗ ਇਸ ਫਲੈਟ ਵਿਚ ਰਹਿ ਰਿਹਾ ਸੀ। ਇਸ ਸੁਸਾਇਟੀ ਦੇ ਕੰਪਾਊਂਡ ਵਿਚ ਹੀ ਉਹ ਇੱਕ ਦੁਕਾਨ ਕਿਰਾਏ ’ਤੇ ਲੈ ਕੇ ਚਲਾ ਰਿਹਾ ਸੀ, ਜਿੱਥੇ ਅਰਜੁਨ ਨਾਂ ਦਾ ਇੱਕ ਨੌਕਰ ਵੀ ਰੱਖਿਆ ਹੋਇਆ ਸੀ। ਪਿਛਲੇ ਚਾਰ ਪੰਜ ਦਿਨਾਂ ਤੋਂ ਅਰਜੁਨ ਇਕੱਲਾ ਹੀ ਇਸ ਦੁਕਾਨ ਨੂੰ ਚਲਾ ਰਿਹਾਸੀ ਤੇ ਜਦ ਪੱਕੇ ਗ੍ਰਾਹਕ ਰਾਜੀਵ ਅਹੂਜਾ ਬਾਰੇ ਪੁੱਛਦੇ ਸਨ ਤਾਂ ਉਹ ਉਸਦੇ ਕਿਤੇ ਬਾਹਰ ਗਏ ਹੋਣ ਦਾ ਬਹਾਨਾ ਲਗਾ ਰਿਹਾ ਸੀ। ਪੁਲਿਸ ਅਧਿਕਾਰੀਆਂ ਮੁਤਾਬਕ 22 ਸਾਲਾਂ ਅਰੁਜਨ ਪਿੰਡ ਬਰੋਲੀ ਖੈਰਗੜ੍ਹ ਜਿਲ੍ਹਾ ਫ਼ਿਰੋਜਬਾਦ ਉਤਰਪ੍ਰਦੇਸ਼ ਦਾ ਰਹਿਣ ਵਾਲਾ ਹੈ। ਉਸਨੂੰ ਗ੍ਰਿਫਤਾਰ ਕਰਕੇ ਜਦ ਪੁਛਗਿਛ ਕੀਤੀ ਤਾਂ ਉਸਨੇ ਮੰਨਿਆ ਕਿ ਤਨਖ਼ਾਹ ਨੂੰ ਲੈ ਕੇ ਉਸਦਾ ਮਾਲਕ ਨਾਲ ਵਿਵਾਦ ਹੋ ਗਿਆ ਸੀ, ਜਿਸਦੇ ਚੱਲਦੇ ਉਸਦਾ ਕਤਲ ਕਰ ਦਿੱਤਾ।
Share the post "ਮਾਲਕ ਦਾ ਕਤਲ ਕਰਨ ਤੋਂ ਬਾਅਦ ਬੇ-ਪਰਵਾਹੀ ਨਾਲ ਦੁਕਾਨ ਚਲਾਉਂਦਾ ਰਿਹਾ ਨੌਕਰ, ਕੀਤਾ ਗ੍ਰਿਫਤਾਰ"