👉MP ਸੁਖਜਿੰਦਰ ਸਿੰਘ ਰੰਧਾਵਾ ਨੇ ਕੀਤੀ ਕਾਰਵਾਈ ਦੀ ਮੰਗ;ਕੁਲਬੀਰ ਜੀਰਾ ਨੇ ਵੀ ਕਿਹਾ ਪਾਰਟੀ ਦਾ ਹੋ ਰਿਹਾ ਨੁਕਸਾਨ
Punjab News: ਪੰਜਾਬ ਦੇ ਰਾਜਪਾਲ ਨੂੰ ਮਿਲਣ ਆਈ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾ ਨਵਜੋਤ ਕੌਰ ਸਿੱਧੂ ਵੱਲੋਂ 500 ਕਰੋੜ ਵਾਲੇ ਦਿੱਤੇ ਬਿਆਨ ਤੋਂ ਬਾਅਦ ਕਾਂਗਰਸ ਵਿਚ ਘਮਾਸਾਨ ਮੱਚ ਗਿਆ।ਹਾਲਾਂਕਿ ਡਾ ਸਿੱਧੂ ਨੇ ਇਸ ਮੁੱਦੇ ‘ਤੇ ਸਪੱਸ਼ਟੀਕਰਨ ਵੀ ਦੇਣ ਦੀ ਕੋਸ਼ਿਸ ਕੀਤੀ ਹੈ ਕਿ ਉਨ੍ਹਾਂ ਤੋਂ ਕਾਂਗਰਸ ਨੇ ਇੱਕ ਪੈਸਾ ਨਹੀਂ ਮੰਗਿਆ ਪ੍ਰੰਤੂ ਇੱਕ ਪਾਸੇ ਜਿੱਥੇ ਆਮ ਆਦਮੀ ਪਾਰਟੀ ਤੇ ਭਾਜਪਾ ਵੱਲੋਂ ਇਸ ਮੁੱਦੇ ‘ਤੇ ਕਾਂਗਰਸ ਨੂੰ ਘੇਰਿਆ ਜਾ ਰਿਹਾ, ਦੂਜੇ ਪਾਸੇ ਹੁਣ ਕਾਂਗਰਸ ਵਿਚ ਵੀ ਸਿੱਧੂ ਜੋੜੇ ਵਿਰੁਧ ਕਾਰਵਾਈ ਦੀ ਮੰਗ ਵਧਦੀ ਜਾ ਰਹੀ ਹੈ। ਵੱਡੇ ਕਾਂਗਰਸੀ ਆਗੂ ਇਸ ਜੋੜੇ ਨੂੰ ਭਾਜਪਾ ਦਾ ਸਲੀਪਰ ਸੈੱਲ ਦੱਸ ਰਹੇ ਹਨ।
ਇਹ ਵੀ ਪੜ੍ਹੋ ਸਿੱਖ ਕੌਮ ‘ਤੇ ਭੱਦੀ ਟਿੱਪਣੀ ਕਰਨ ਵਾਲੇ ਕਾਂਗਰਸੀ ਆਗੂ ਨੇ ਗੁਰੂ ਘਰ ‘ਚ ਕੀਤੇ ਜੋੜੇ ਸਾਫ਼ ਤੇ ਮਾਂਜ਼ੇ ਬਰਤਨ, ਦੇਖੋ ਵੀਡੀਓ
ਦਿੱਲੀ ‘ਚ ਚੱਲ ਰਹੇ ਸੰਸਦ ਦੇ ਸੈਸ਼ਨ ਦੇ ਬਾਹਰ ਪੱਤਰਕਾਰਾਂ ਵੱਲੋਂ ਪੁੱਛੈ ਸਵਾਲ ਦੇ ਜਵਾਬ ਵਿਚ ਸਾਬਕਾ ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਹਾਈਕਮਾਂਡ ਕੋਲੋਂ ਨਵਜੋਤ ਕੌਰ ਸਿੱਧੂ ਦੇ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਸਵਾਲ ਪੁਛਦਿਆਂ ਕਿਹਾ ਹੈ ਕਿ,”ਦੋਸ਼ ਲਗਾਉਣ ਤੋਂ ਪਹਿਲਾਂ ਉਹ ਇਹ ਦੱਸਣ ਜਦ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਵਿਚ ਮੰਤਰੀ ਬਣਾਇਆ ਗਿਆ ਸੀ ਜਾਂ ਫ਼ਿਰ ਪੰਜਾਬ ਕਾਂਗਰਸ ਦਾ ਪ੍ਰਧਾਨ ਤਾਂ ਉਸ ਸਮੇਂ ਕਿੰਨੈ ਪੈਸੇ ਦਿੱਤੇ ਸਨ।” ਐਮਪੀ ਰੰਧਾਵਾ ਨੇ ਦੋਸ਼ ਲਗਾਇਆ ਕਿ ਹੁਣ ਜਦ ਪੂਰਾ ਪੰਜਾਬ ਕਾਂਗਰਸ ਵੱਲ ਦੇਖ ਰਿਹਾ ਤਾਂ ਅਚਾਨਕ ਇੰਨ੍ਹਾਂ ਦੇ ਵੱਲੋਂ ਬਿਆਨਬਾਜ਼ੀ ਸ਼ੁਰੂ ਕਰ ਦਿੱਤੀ, ਜਿਸਦੇ ਨਾਲ ਕਾਂਗਰਸ ਨੂੰ ਨੁਕਸਾਨ ਹੋਣ ਲੱਗਾ ਹੈ। ਉਧਰ, ਸਾਬਕਾ ਵਿਧਾਇਕ ਕੁਲਬੀਰ ਸਿੰਘ ਜੀਰਾ ਨੇ ਵੀ ਇੱਕ ਨਿੱਜੀ ਚੈਨਲ ਨਾਲ ਗੱਲਬਾਤ ਦੌਰਾਨ ਸਿੱਧੂ ਜੋੜੇ ‘ਤੇ ਗੰਭੀਰ ਦੋਸ਼ ਲਗਾਉਂਦਿਆਂ ਦਾਅਵਾ ਕੀਤਾ ਹੈ ਕਿ ਇਹ ਸਾਰਾ ਕੁੱਝ ਕੇਂਦਰੀ ਗ੍ਰਹਿ ਮੰਤਰੀ ਅਮਿਤ ਸਾਹ ਦੇ ਇਸ਼ਾਰੇ ‘ਤੇ ਹੋ ਰਿਹਾ।
ਇਹ ਵੀ ਪੜ੍ਹੋ Punjab ‘ਚ ਭਿਆਨਕ ਹਾਦਸਾ; 5 ਮੌ+ਤਾਂ, ਨੌਜਵਾਨ ਮੁੰਡੇ ਤੇ ਕੁੜੀ ਦਾ ਸਿਰ ਧੜ ਨਾਲੋਂ ਵੱਖ ਹੋਇਆ
ਉਨ੍ਹਾਂ ਕਿਹਾ ਕਿ ਅੱਜ ਜਰੂਰਤ ਹੈ ਕਿ ਪਾਰਟੀ ਵਿਚ ਬੈਠੇ ਭਾਜਪਾ ਦੇ ਸਲੀਪਰ ਸੈੱਲ ਨੂੰ ਬਾਹਰ ਦਾ ਰਾਸਤਾ ਦਿਖਾਉਣ ਦੀ। ਦੂਜੇ ਪਾਸੇ ਨਿੱਜੀ ਟੀਵੀ ਚੈੱਨਲ ਨਾਲ ਗੱਲਬਾਤ ਦੌਰਾਨ ਹੀ ਨਵਜੋਤ ਕੌਰ ਸਿੱਧੂ ਨੇ ਹੁਣ ਅੱਗੇ ਵਧਦਿਆਂ ਪੰਜਾਬ ਕਾਂਗਰਸ ਦੇ ਚਾਰ ਚੋਟੀ ਦੇ ਨੇਤਾਵਾਂ ਉੱਪਰ ਗੰਭੀਰ ਦੋਸ਼ ਲਗਾਏ ਹਨ। ਉਨ੍ਹਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਸਾਬਕਾ ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਪਾਰਟੀ ਤੋਂ ਪਾਸੇ ਕਰਨ ਦੀ ਮੰਗ ਰੱਖੀ ਹੈ। ਬਹਰਹਾਲ ਆਉਣ ਵਾਲੇ ਦਿਨਾਂ ਵਿਚ ਕਾਂਗਰਸ ਵਿਚ ਇਸ ਮੁੱਦੇ ਨੁੰ ਲੈ ਕੇ ਹੋਰ ਕਾਟੋਕਲੈਸ਼ ਵਧਣ ਦੀ ਸੰਭਾਵਨਾ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।













