11 ਲੱਖ ਪ੍ਰੀਖ੍ਰਿਆਰਥੀਆਾਂ ਨੇ 317 ਸ਼ਹਿਰਾਂ ’ਚ ਬਣੇ 1205 ਸੈਟਰਾਂ ’ਚ ਦਿੱਤਾ ਸੀ ਇਹ ਪੇਪਰ
ਨਵੀਂ ਦਿੱਲੀ, 20 ਜੂਨ: ਹਾਲੇ ਦੇਸ ਦੀ ਸਭ ਤੋਂ ਵੱਡੀ ਮੈਡੀਕਲ ਪ੍ਰੀਖ੍ਰਿਆ ਮੰਨੀ ਜਾਂਦੀ ਨੀਟ ਦੇ ਵਿਚ ਗੜਬੜੀਆਂ ਦਾ ਮਾਮਲਾ ਹਾਲੇ ਦੇਸ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਅ ਸੀ ਤੇ ਹੁਣ 18 ਜੂਨ ਨੂੰ ਹੋਈ ਯੂਜੀਸੀ-ਨੈਟ ਦੀ ਪ੍ਰੀਖ੍ਰਿਆ ਨੂੰ ਇੱਕ ਦਿਨ ਬਾਅਦ ਹੀ ਰੱਦ ਕਰ ਦਿੱਤਾ ਹੈ। ਚਰਚਾ ਹੈ ਕਿ ਇਸ ਪ੍ਰੀਖ੍ਰਿਆ ਦਾ ਪੇਪਰ ਲੀਕ ਹੋਇਆ ਹੈ ਤੇ ਹੋਰ ਵੀ ਗੜਬੜੀਆਂ ਹੋਈਆਂ ਹਨ, ਜਿਸਦੇ ਚੱਲਦੇ ਇਹ ਕਦਮ ਚੁੱਕਿਆ ਗਿਆ ਹੈ।
ਭਾਜਪਾ ਤੇ ਆਪ ਤੋਂ ਬਾਅਦ ਕਾਂਗਰਸ ਨੇ ਵੀ ਜਲੰਧਰ ਪੱਛਮੀ ਤੋਂ ਐਲਾਨਿਆਂ ਉਮੀਦਵਾਰ
ਵੱਡੀ ਗੱਲ ਇਹ ਵੀ ਹੈ ਕਿ ਸਿੱਖਿਆ ਮੰਤਰਾਲੇ ਦੀ ਸਿਫ਼ਾਰਿਸ ’ਤੇ ਸਰਕਾਰ ਨੇ ਇਸ ਗੜਬੜੀ ਦੀ ਜਾਂਚ ਸੀਬੀਆਈ ਨੂੰ ਸੌਂਪ ਦਿੱਤੀ ਹੈ। ਦਸਣਾ ਬਣਦਾ ਹੈ ਕਿ ਨੀਟ ਪ੍ਰੀਖ੍ਰਿਆ ਵੀ ਇਸੇ ਤਰ੍ਹਾਂ ਵਿਵਾਦਾਂ ਵਿਚ ਰਹੀ ਹੈ। ਜਿਕਰਯੋਗ ਹੈ ਕਿ 18 ਜੂਨ ਨੂੰ ਦੇਸ ਭਰ ਦੇ 317 ਸ਼ਹਿਰਾਂ ਵਿਚ 1205 ਸੈਟਰਾਂ ਉਪਰ ਕਰੀਬ 11 ਲੱਖ ਪ੍ਰੀਖਿਆਰਥੀਆਂ ਨੇ ਇਹ ਪ੍ਰੀਖ੍ਰਿਆ ਦਿੱਤੀ ਸੀ। ਕੜਕਦੀ ਧੁੱਪ ਤੇ ਹਜ਼ਾਰਾਂ ਰੁਪਏ ਖ਼ਰਚ ਕਰਕੇ ਇਹ ਪ੍ਰੀਖ੍ਰਿਆ ਦੇ ਚੁੱਕੇ ਇੰਨ੍ਹਾਂ ਲੱਖਾਂ ਵਿਦਿਆਰਥੀਆਂ ਦਾ ਭਵਿੱਖ ਦਾਅ ’ਤੇ ਲੱਗ ਗਿਆ ਹੈ।
ਛੋਟਾ ਥਾਣੇਦਾਰ ‘ਵੱਡੀ’ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ
ਜਿਕਰਯੋਗ ਹੈ ਕਿ ਕਾਲਜ਼ਾਂ ਵਿਚ ਸਹਾਇਕ ਪ੍ਰੋਫੈਸਰ ਲੱਗਣ ਦੇ ਲਈ ਇਹ ਪ੍ਰੀਖ੍ਰਿਆ ਸਾਲ ਵਿਚ ਦੋ ਵਾਰ ਕਰਵਾਈ ਜਾਂਦੀ ਹੈ। ਹੁਣ ਇਹ ਪ੍ਰੀਖ੍ਰਿਆ ਨਵੇਂ ਸਿਰੇ ਤੋਂ ਹੋਵੇਗੀ। ਦੂਜੇ ਪਾਸੇ ਵਿਰੋਧੀ ਧਿਰਾਂ ਨੇ ਇਸ ਮੁੱਦੇ ’ਤੇ ਮੋਦੀ ਸਰਕਾਰ ’ਤੇ ਸਵਾਲ ਚੁੱਕੇ ਹਨ। ਕਾਂਗਰਸ ਦੇ ਪ੍ਰਧਾਨ ਮਲਿਕਰੁਜਨ ਖ਼ੜਗੇ ਨੇ ਇੱਕ ਟਵੀਟ ਵਿਚ ਕਿਹਾ ਕਿ ਮੋਦੀ ਜੀ ਦੇਸ ਦੇ ਨੌਜਵਾਨ ਦੇ ਭਵਿੱਖ ਨਾਲ ਇਹ ਖਿਲਵਾੜ ਕਦ ਤੱਕ ਚਲੇਗਾ। ਇਸੇ ਤਰ੍ਹਾਂ ਆਪ ਨੇ ਇਸਦੇ ਲਈ ਮੋਦੀ ਸਰਕਾਰ ਨੂੰ ਜਿੰਮੇਵਾਰ ਠਹਿਰਾਇਆ ਹੈ। ਅਖਿਲੇਸ਼ ਯਾਦਵ ਨੇ ਕਿਹਾ ਹੈ ਕਿ ਮੋਦੀ ਸਰਕਾਰ ਵਿਚ ਲਗਾਤਾਰ ਪ੍ਰੀਖ੍ਰਿਆ ਘਪਲੇ ਸਾਹਮਣੇ ਆ ਰਹੇ ਹਨ।