ਰਾਹੁਲ ਗਾਂਧੀ ਵੱਲੋਂ ਕੀਤਾ ਜਾ ਰਿਹਾ ਸੀ ਲਗਾਤਾਰ ਵਿਰੋਧ
ਨਵੀਂ ਦਿੱਲੀ, 20 ਅਗਸਤ: ਵਿਰੋਧੀ ਧਿਰ ਤੇ ਖ਼ਾਸਕਰ ਰਾਹੁਲ ਗਾਂਧੀ ਵੱਲੋਂ ਲਗਾਤਾਰ ਕੀਤੇ ਜਾ ਰਹੇ ਵਿਰੋਧ ਦੌਰਾਨ ਚਰਚਾ ਦਾ ਮੁੱਦਾ ਬਣੇ lateral entry ਸਕੀਮ ਨੂੰ ਕੇਂਦਰ ਨੇ ਵਾਪਸ ਲੈ ਲਿਆ ਹੈ। ਇਸ ਸਬੰਧ ਵਿਚ ਅੱਜ UPSC ਵੱਲੋਂ ਜਾਰੀ ਇੱਕ ਨੋਟਿਸ ਰਾਹੀਂ ਸਿੱਧੀ ਭਰਤੀ ਲਈ ਕੱਢੀਆਂ 45 ਪੋਸਟਾਂ ਨੂੰ ਵਾਪਸ ਲੈਣ ਦਾ ਫੈਸਲਾ ਲਿਆ ਗਿਆ ਹੈ।
ਰਵਨੀਤ ਬਿੱਟੂ ਰਾਜਸਥਾਨ ਤੋਂ ਬਣਨਗੇ ‘ਐਮ.ਪੀ’, ਭਾਜਪਾ ਨੇ ਜਾਰੀ ਕੀਤੀ ਲਿਸਟ
ਇਹ ਸਿੱਧੀਆਂ ਭਰਤੀਆਂ ਕੇਂਦਰ ਸਰਕਾਰ ਦੇ ਵੱਖ ਵੱਖ ਵਿਭਾਗਾਂ ਵਿਚ ਜੁਆਇੰਟ ਸਕੱਤਰ, ਡਿਪਟੀ ਸਕੱਤਰ ਤੇ ਡਿਪਟੀ ਡਾਇਰੈਕਟਰ ਆਦਿ ਲਈ ਰਾਖਵੀਆਂ ਸਨ। ਇਸ ਸਬੰਧ ਵਿਚ ਅੱਜ ਕੇਂਦਰੀ ਪਰਸੋਨਲ ਮੰਤਰੀ ਜਤਿੰਦਰ ਸਿੰਘ ਵੱਲੋਂ UPSC ਦੇ ਚੇਅਰਮੈਨ ਨੂੰ ਇੱਕ ਪੱਤਰ ਵੀ ਲਿਖਿਆ ਗਿਆ ਸੀ। ਰਾਹੁਲ ਗਾਂਧੀ ਵੱਲੋਂ ਦਾਅਵਾ ਕੀਤਾ ਜਾ ਰਿਹਾ ਸੀ ਕਿ ਸਿੱਧੀਆਂ ਭਰਤੀਆਂ ਦੇ ਨਾਲ ਵੱਖ ਵੱਖ ਰਾਖਵਾਂਕਰਨ ਦਾ ਲਾਭ ਲੈਣ ਵਾਲੇ ਹੇਠਲੇ ਵਰਗਾਂ ਦੇ ਹੱਕਾਂ ਉਪਰ ਡਾਕਾ ਵੱਜੇਗਾ।