WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਪਟਿਆਲਾ

ਸੰਗਰੂਰ ਤੋਂ ਬਾਅਦ ਪਟਿਆਲਵੀਆਂ ਨੂੰ ਵੀ ਮਨਾਉਣ ਵਿੱਚ ਸਫ਼ਲ ਹੋਇਆ ਰਾਜਾ ਵੜਿੰਗ

ਲਾਲ ਸਿੰਘ ਤੇ ਹਰਦਿਆਲ ਸਿੰਘ ਕੰਬੋਜ਼ ਦੀ ਅਗਵਾਈ ਹੇਠ ਹੋਏ ਇਕੱਠ ਨੇ ਨਰਾਜ਼ਗੀ ਦਿਖਾਉਣ ਦੇ ਬਾਅਦ ਕਾਂਗਰਸ ਨੂੰ ਮਜਬੂਤ ਕਰਨ ਦਾ ਦਿੱਤਾ ਭਰੋਸਾ
ਰਾਜਪੁਰਾ, 20 ਅਪ੍ਰੈਲ: ਪਿਛਲੇ ਦਿਨੀਂ ਕਾਂਗਰਸ ਪਾਰਟੀ ਵੱਲੋਂ ਪੰਜਾਬ ਦੇ ਵਿੱਚ ਲੋਕ ਸਭਾ ਦੇ ਉਮੀਦਵਾਰਾਂ ਦੀ ਜਾਰੀ ਪਹਿਲੀ ਲਿਸਟ ਤੋਂ ਬਾਅਦ ਉੱਠ ਰਹੀਆਂ ਬਾਗੀ ਸੁਰਾਂ ਦੇ ਦਰਮਿਆਨ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਸੰਗਰੂਰ ਤੋਂ ਬਾਅਦ ਹੁਣ ਪਟਿਆਲਾ ਦੇ ਕਾਂਗਰਸੀਆਂ ਨੂੰ ਵੀ ਮਨਾਉਣ ਵਿੱਚ ਸਫਲ ਰਹੇ ਹਨ। ਇਸਤੋਂ ਪਹਿਲਾਂ ਉਨ੍ਹਾਂ ਸੰਗਰੂਰ ਲੋਕ ਸਭਾ ਹਲਕੇ ਤੋਂ ਟਿਕਟ ਦੇ ਦਾਅਵੇਦਾਰਾਂ ਨੂੰ ਮਨਾ ਕੇ ਖਹਿਰਾ ਦੇ ਨਾਲ ਤੋਰਨ ਦੀ ਪਹਿਲਕਦਮੀ ਕੀਤੀ ਸੀ। ਇਸਤੋਂ ਬਾਅਦ ਹੁਣ ਸ਼ਨੀਵਾਰ ਨੂੰ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਲਾਲ ਸਿੰਘ ਅਤੇ ਸਾਬਕਾ ਵਿਧਾਇਕ ਰਾਜਪੁਰਾ ਹਰਦਿਆਲ ਸਿੰਘ ਕੰਬੋਜ ਸਹਿਤ ਅੱਧੀ ਦਰਜਨ ਸੀਨੀਅਰ ਲੀਡਰਾਂ ਵੱਲੋਂ ਰਾਜਪੁਰਾ ਵਿਖੇ ਟਕਸਾਲੀ ਕਾਂਗਰਸੀਆਂ ਦਾ ਇੱਕ ਵੱਡਾ ਇਕੱਠ ਰੱਖਿਆ ਹੋਇਆ ਸੀ।
ਇਹਨਾਂ ਆਗੂਆਂ ਵੱਲੋਂ ਪਿਛਲੇ ਦਿਨੀ ਕਾਂਗਰਸ ਵਿੱਚ ਸ਼ਾਮਿਲ ਹੋਏ ਡਾਕਟਰ ਧਰਮਵੀਰ ਗਾਂਧੀ ਨੂੰ ਟਿਕਟ ਦੇਣ ਦਾ ਵਿਰੋਧ ਕੀਤਾ ਜਾ ਰਿਹਾ ਸੀ। ਚਰਚਾ ਸੀ ਕਿ ਇਹ ਆਗੂ ਇਕੱਠੇ ਹੋ ਕੇ ਅਜ਼ਾਦ ਉਮੀਦਵਾਰ ਜਾਂ ਹੋਰ ਕੋਈ ਵੱਡਾ ਐਲਾਨ ਕਰ ਸਕਦੇ ਹਨ ਪ੍ਰੰਤੂ ਹਾਈ ਕਮਾਂਡ ਵੱਲੋਂ ਦਿੱਤੇ ਥਾਪੜੇ ਤੋਂ ਬਾਅਦ ਪੰਜਾਬ ਕਾਂਗਰਸ ਦੇ ਪ੍ਰਧਾਨ ਨਾ ਸਿਰਫ ਇਹਨਾਂ ਨਰਾਜ ਆਗੂਆਂ ਨੂੰ ਮਨਾਉਣ ਵਿੱਚ ਸਫ਼ਲ ਹੋਏ ਬਲਕਿ ਅੱਜ ਇਸ ਇਕੱਠ ਵਿੱਚ ਸ਼ਾਮਿਲ ਹੋ ਕੇ ਇਸ ਨੂੰ ਕਾਂਗਰਸ ਦੀ ਤਾਕਤ ਬਣਾ ਦਿੱਤਾ। ਹਾਲਾਂਕਿ ਇਸ ਇਕੱਠ ਨੂੰ ਸੰਬੋਧਨ ਕਰਦਿਆਂ ਕਾਂਗਰਸ ਦੇ ਬੁਲਾਰਿਆਂ ਨੇ ਪਾਰਟੀ ਹਾਈ ਕਮਾਂਡ ਵੱਲੋਂ ਟਿਕਟ ਦੇਣ ਦੇ ਫੈਸਲੇ ਦਾ ਵਿਰੋਧ ਕਰਦਿਆਂ ਆਪਣੇ ਨਾਲ ਹੋਈਆਂ ਧੱਕੇਸ਼ਾਹੀਆਂ ਦਾ ਵੀ ਵਿਖਿਆਨ ਕੀਤਾ ਪ੍ਰੰਤੂ ਨਾਲ ਦੀ ਨਾਲ ਹੀ ਇਹ ਵੀ ਭਰੋਸਾ ਦਵਾਇਆ ਕਿ ਉਹ ਕਾਂਗਰਸ ਪਾਰਟੀ ਨੂੰ ਕਦੇ ਵੀ ਨਹੀਂ ਛੱਡਣਗੇ ਅਤੇ ਮਰਦੇ ਦਮ ਤੱਕ ਇਸ ਦੇ ਨਾਲ ਡਟੇ ਰਹਿਣਗੇ।
ਦੱਸਣਾ ਬਣਦਾ ਹੈ ਕਿ ਪਟਿਆਲਾ ਤੋਂ ਕਾਂਗਰਸ ਪਾਰਟੀ ਦੀ ਸਿਟਿੰਗ ਐਮਪੀ ਪਰਨੀਤ ਕੌਰ ਦੇ ਪਾਰਟੀ ਛੱਡ ਕੇ ਭਾਜਪਾ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਇਸ ਹਲਕੇ ਤੋਂ ਟਿਕਟ ਲੈਣ ਦੇ ਲਈ ਲਾਲ ਸਿੰਘ ਤੋਂ ਇਲਾਵਾ ਹਰਦਿਆਲ ਸਿੰਘ ਕੰਬੋਜ ਅਤੇ ਮਹਿਲਾ ਕਾਂਗਰਸ ਦੀ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ ਆਦਿ ਦੇ ਵੱਲੋਂ ਭੱਜ ਦੌੜ ਕੀਤੀ ਜਾ ਰਹੀ ਸੀ ਇਹਨਾਂ ਆਗੂਆਂ ਵੱਲੋਂ ਇੱਕਜੁੱਟ ਹੋ ਕੇ ਇਹ ਵੀ ਫੈਸਲਾ ਲਿਆ ਗਿਆ ਸੀ ਕਿ ਕਾਂਗਰਸ ਕਿਸੇ ਬਾਹਰੀ ਵਿਅਕਤੀ ਦੀ ਬਜਾਏ ਟਕਸਾਲੀ ਕਾਂਗਰਸੀਆਂ ਵਿੱਚੋਂ ਹੀ ਕਿਸੇ ਸਥਾਨਕ ਆਗੂ ਨੂੰ ਟਿਕਟ ਦੇ ਕੇ ਨਿਵਾਜੇ ਪ੍ਰੰਤੂ ਡਾਕਟਰ ਗਾਂਧੀ ਵਾਲੇ ਹੋਏ ਫੈਸਲੇ ਤੋਂ ਬਾਅਦ ਇਹ ਆਗੂ ਨਿਰਾਸ਼ ਦਿਖਾਈ ਦੇ ਰਹੇ ਸਨ। ਜਿਸ ਦੇ ਚਲਦੇ ਅੱਜ ਇਹ ਵੱਡਾ ਇਕੱਠ ਰੱਖਿਆ ਹੋਇਆ ਸੀ ਇਸ ਇਕੱਠ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਕਿਆਸਅਰਾਈਆਂ ਦਾ ਦੌਰ ਚੱਲ ਰਿਹਾ ਸੀ ਪ੍ਰੰਤੂ ਪੰਜਾਬ ਕਾਂਗਰਸ ਨੇ ਇਸ ਮਾਮਲੇ ਨੂੰ ਸਿਆਣਪ ਨਾਲ ਨਜਿੱਠਦਿਆ ਨਰਾਜ ਕਾਂਗਰਸੀ ਨੂੰ ਆਪਣੇ ਨਾਲ ਤੋਰਦਿਆਂ ਲਗਾਤਾਰ ਦੋ ਵਾਰ ਕਾਂਗਰਸ ਪਾਰਟੀ ਵੱਲੋਂ ਮੁੱਖ ਮੰਤਰੀ ਰਹਿਣ ਵਾਲੇ ਭਾਜਪਾ ਆਗੂ ਕੈਪਟਨ ਅਮਰਿੰਦਰ ਸਿੰਘ ਦੇ ਪਰਿਵਾਰ ਨੂੰ ਨਵੀਆਂ ਚੁਣੌਤੀਆਂ ਖੜੀਆਂ ਕਰ ਦਿੱਤੀਆਂ ਹਨ।

Related posts

ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਖਿਲਾਫ਼ FIR ਦਰਜ਼ ਕਰੇ ਪੰਜਾਬ ਸਰਕਾਰ: ਪ੍ਰਤਾਪ ਸਿੰਘ ਬਾਜਵਾ

punjabusernewssite

ਵਿਜੀਲੈਂਸ ਦੀ ਵੱਡੀ ਕਾਰਵਾਈ: ਥਾਣੇਦਾਰ, ਬੈਂਕ ਮੈਨੇਜਰ ਤੇ ਪ੍ਰਾਈਵੇਟ ਵਿਅਕਤੀ ਰਿਸ਼ਵਤ ਦੇ ਕੇਸਾਂ ’ਚ ਕਾਬੂ

punjabusernewssite

ਸੈਨੇਟ ਵਿੱਚ ਪੁੱਜ ਕੇ ਪੰਜਾਬ ਯੂਨੀਵਰਸਿਟੀ ਦੀ ਹੋਂਦ ਨੂੰ ਬਚਾਉਣਾ ਮੁੱਖ ਮੰਤਵ-ਨਰੇਸ ਗੌੜ

punjabusernewssite