ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਹੁਣ ਕਾਂਗਰਸੀ ਉਮੀਦਵਾਰ ਸਿੱਧੂ ਤੋਂ ਰੈਲੀਆਂ ਦੀ ਮੰਗ ਕਰਨ ਲੱਗੇ
ਪਟਿਆਲਾ, 18 ਅਪ੍ਰੈਲ: ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਚਰਚਿਤ ਸਿਆਸੀ ਆਗੂ ਨਵਜੋਤ ਸਿੰਘ ਸਿੱਧੂਨੇ ਅੱਜ ਅਚਾਨਕ ਸਮਰਥਕਾਂ ਨਾਲ ਮੀਟਿੰਗ ਕਰਕੇ ਮੁੜ ਸਿਆਸੀ ਹਲਕਿਆਂ ‘ਚ ਹਲਚਲ ਪੈਦਾ ਕਰ ਦਿੱਤੀ ਹੈ। ਦੁਪਿਹਰ ਦੇ ਖਾਣੇ ’ਤੇ ਅਪਣੀ ਪਟਿਆਲਾ ਸਥਿਤ ਰਿਹਾਇਸ਼ ਉਪਰ ਡੇਢ ਦਰਜ਼ਨ ਦੇ ਕਰੀਬ ਪੰਜਾਬ ਦੇ ਕਾਂਗਰਸੀ ਆਗੂਆਂ ਨਾਲ ਕੀਤੀ ਮੀਟਿੰਗ ਬਾਰੇ ਕਿਸੇ ਵੀ ਆਗੂ ਨੇ ਖੁੱਲ ਕੇ ਗੱਲ ਨਹੀਂ ਕੀਤੀ ਪ੍ਰੰਤੂ ਇੱਕ ਗੱਲ ਜਰੂਰ ਸਾਫ਼ ਕੀਤੀ ਹੈ ਕਿ ਫ਼ਿਲਹਾਲ ਸਿੱਧੂ ਸਮਰਥਕਾਂ ਵੱਲੋਂ ‘ਤੇਲ ਦੇਖੋ ਤੇ ਤੇਲ ਦੀ ਧਾਰ ਦੇਖੋ’ ਵਾਲੀ ਨੀਤੀ ’ਤੇ ਚੱਲਣ ਦਾ ਫੈਸਲਾ ਲਿਆ ਗਿਆ ਹੈ। ਸੂਚਨਾ ਮੁਤਾਬਕ ਮੀਟਿੰਗ ਵਿਚ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸ਼ਸਮੇਰ ਸਿੰਘ ਦੂਲੋ ਤੋਂ ਇਲਾਵਾ ਸਾਬਕਾ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ, ਜਗਦੇਵ ਸਿੰਘ ਕਮਾਲੂ, ਹਰਵਿੰਦਰ ਸਿੰਘ ਲਾਡੀ, ਮਹੇਸ਼ਇੰਦਰ ਸਿੰਘ ਨਿਹਾਲ ਸਿੰਘ ਵਾਲਾ, ਨਿਰਮਲ ਸੁਤਰਾਣਾ, ਸ਼ੈਰੀ ਰਿਆੜ ਆਦਿ ਹਾਜ਼ਰ ਸਨ।
ਭਾਜਪਾ ਦੇ ਚੋਣ ਪੋਸਟਰਾਂ ’ਚ ਬੇਅੰਤ ਸਿੰਘ ਦੀ ਫ਼ੋਟੋ, ਕਾਂਗਰਸ ਪ੍ਰਧਾਨ ਤੇ ਭਾਜਪਾ ਉਮੀਦਵਾਰ ’ਚ ਸਿਆਸੀ ਤਕਰਾਰ
ਮੀਟਿੰਗ ਦੌਰਾਨ ਇਸ ਗੱਲ ਦੇ ਵੀ ਖ਼ੁਲਾਸੇ ਹੋਏ ਹਨ ਕਿ ਹੁਣ ਤੱਕ ਐਲਾਨੇਂ ਅੱਧੀ ਦਰਜ਼ਨ ਉਮੀਦਵਾਰਾਂ ਵਿਚੋਂ ਕਈਆਂ ਦੇ ਲਗਾਤਾਰ ਨਵਜੋਤ ਸਿੰਘ ਸਿੱਧੂ ਨੂੰ ਅਪਣੇ ਹਲਕੇ ਵਿਚ ਚੱਕਰ ਲਗਾਉਣ ਲਈ ਸੰਪਰਕ ਕੀਤਾ ਜਾ ਰਿਹਾ। ਪ੍ਰੰਤੂ ਸਿੱਧੂ ਸਮਰਥਕ ਹਾਲੇ ਸਿਆਸੀ ਚੋਣ ਰੈਲੀਆਂ ਜਾਂ ਮੀਟਿੰਗ ਵਿਚ ਅਪਣੇ ‘ਬੋਸ’ ਦੀ ਭਾਗੀਦਾਰੀ ਲਈ ਸਹਿਮਤ ਨਹੀਂ ਹਨ ਕਿਉਂਕਿ ਉਨ੍ਹਾਂ ਦਾ ਤਰਕ ਹੈ ਕਿ ਡੇਢ ਮਹੀਨਾ ਪਹਿਲਾਂ ਤੱਕ ਜਦ ਸਿੱਧੂ ਵੱਲੋਂ ਪੰਜਾਬ ਦੇ ਵਿਚ ਰੈਲੀਆਂ ਦਾ ਅਮਲ ਸ਼ੁਰੂ ਕੀਤਾ ਗਿਆ ਸੀ ਤਾਂ ਉਸ ਸਮੇਂ ਪੰਜਾਬ ਕਾਂਗਰਸ ਦੀ ਸਮੁੱਚੀ ਲੀਡਰਸ਼ਿਪ ਨੇ ਇੰਨ੍ਹਾਂ ਨੂੰ ਪਾਰਟੀ ਵਿਰੋਧੀ ਕਾਰਵਾਈਆਂ ਦੱਸਦੇ ਹੋਏ ਬੰਦ ਕਰਵਾਉਣ ਲਈ ਪੂਰਾ ਜੋਰ ਲਗਾ ਦਿੱਤਾ ਸੀ। ਇਹੀਂ ਨਹੀਂ, ਇੰਨ੍ਹਾਂ ਰੈਲੀਆਂ ਕਾਰਨ ਬਹੁਤ ਸਾਰੇ ਸਿੱਧੂ ਸਮਰਥਕਾਂ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਵੀ ਦਿਖ਼ਾ ਦਿੱਤਾ ਸੀ।
ਢੀਂਢਸਾ ਪ੍ਰਵਾਰ ਦੇ ਤਿੱਖੇ ਤੇਵਰਾਂ ਨੂੰ ਸੁਖਬੀਰ ਬਾਦਲ ਵੱਲੋਂ ਮੁਲਾਕਾਤ ਕਰਕੇ ਸ਼ਾਂਤ ਕਰਨ ਦਾ ਯਤਨ
ਮੀਟਿੰਗ ਵਿਚ ਹਾਜ਼ਰ ਕੁੱਝ ਆਗੂਆਂ ਨੇ ਅਪਣਾ ਨਾਮ ਨਾਂ ਛਾਪਣ ਦੀ ਸ਼ਰਤ ’ਤੇ ਦਸਿਆ ਕਿ ਪੰਜਾਬ ਦੇ ਆਗੂ ਹੁਣ ਇੰਨਾਂ ਕੱਢੇ ਹੋਏ ਆਗੂਆਂ ਨੂੰ ਬਹਾਲ ਕਰਨ ਦਾ ਭਰੋਸਾ ਦੇ ਰਹੀ ਹੈ ਪ੍ਰੰਤੂ ਫੈਸਲਾ ਲਿਆ ਗਿਆ ਹੈ ਕਿ ਬਹਾਲੀ ਦੀ ਪ੍ਰਕ੍ਰਿਆ ਵੀ ਰਾਹੁਲ ਗਾਂਧੀ, ਪ੍ਰਿਅੰਕਾ ਗਾਂਧੀ ਜਾਂ ਫ਼ਿਰ ਕੌਮੀ ਪ੍ਰਧਾਨ ਮਲਿਕਾਰਜਨ ਖੜਗੇ ਦੀ ਸਮੂਲੀਅਤ ਵਾਲੀ ਮੀਟਿੰਗ ਵਿਚ ਹੀ ਸਵੀਕਾਰ ਕੀਤੀ ਜਾ ਸਕਦੀ ਹੈ। ਦਸਣਾ ਬਣਦਾ ਹੈ ਕਿ ਨਵਜੋਤ ਸਿੰਘ ਸਿੱਧੂ ਜੋਕਿ ਖੁਦ ਉੱਘੇ ਸਾਬਕਾ ਕ੍ਰਿਕਟਰ ਹਨ, ਸਰਗਰਮ ਸਿਆਸੀ ਤੋਂ ਪਾਸੇ ਹਟ ਕੇ ਆਈ.ਪੀ.ਐਲ ਲਈ ਕ੍ਰਿਕਟ ਦੀ ਕੁਮੈਟਰੀ ਕਰ ਰਹੇ ਹਨ। ਜਿਸਦੇ ਚੱਲਦੇ ਕਾਂਗਰਸ ਪਾਰਟੀ ਵੱਲੋਂ ਉਨ੍ਹਾਂ ਨੂੰ ਹੁਣ ਤੱਕ ਐਲਾਨੀ ਕਿਸੇ ਵੀ ਸੂਬੇ ਦੀ ਲਿਸਟ ਵਿਚ ਸਟਾਰ ਪ੍ਰਚਾਰਕ ਨਹੀਂ ਬਣਾਇਆ ਹੈ। ਉਨ੍ਹਾਂ ਦੇ ਸਮਰਥਕਾਂ ਦੀ ਵੀ ਪੰਜਾਬ ਵਿਚ ਚੌਖੀ ਗਿਣਤੀ ਹੈ ਤੇ ਅਜਿਹੇ ਹਾਲਾਤ ਵਿਚ ਜਦ ਪੰਜਾਬ ਵਿਚ ਪਹਿਲੀ ਵਾਰ ਬਹੁਕੌਣੀ ਮੁਕਾਬਲੇ ਹੋ ਰਹੇ ਹਨ ਅਤੇ ਕਾਂਗਰਸੀ ਉਮੀਦਵਾਰਾਂ ਨੂੰ ਇੱਕ-ਇੱਕ ਵੋਟ ਦੀ ਜਰੂਰਤ ਹੈ ਤਾਂ ਨਵਜੋਤ ਸਿੰਘ ਸਿੱਧੂ ਦੀ ਕਮੀ ਖਲਕਦੀ ਦਿਖ਼ਾਈ ਦੇਣ ਲੱਗੀ ਹੈ।
Share the post "ਕਈ ਦਿਨਾਂ ਦੀ ‘ਚੁੱਪੀ’ ਤੋਂ ਬਾਅਦ ਨਵਜੋਤ ਸਿੱਧੂ ਨੇ ਸਮਰਥਕਾਂ ਨਾਲ ਪਟਿਆਲਾ ’ਚ ਕੀਤੀ ਮੀਟਿੰਗ"