ਹੁਣ ਤੱਕ 26 ਕਾਰਾਂ ਕੀਤੀਆਂ ਚੋਰੀ, 5 ਹੀ ਸਾਬਤ ਮਿਲੀਆਂ
ਸ਼੍ਰੀ ਮੁਕਤਸਰ ਸਾਹਿਬ, 19 ਅਗਸਤ: ਜ਼ਿਲ੍ਹੇ ਦੇ ਸੀਆਈਏ-2 ਸਟਾਫ਼ ਨੇ ਇੱਕ ਅਜਿਹੇ ਕਾਰ ਚੋਰ ਗਿਰੋਹ ਨੂੰ ਕਾਬੂ ਕੀਤਾ ਹੈ, ਜਿਹੜਾ ਕਾਰਾਂ ਨੂੰ ਚੋਰੀ ਕਰਨ ਤੋਂ ਬਾਅਦ ਉਸਦਾ ਪੁਰਜ਼ਾ-ਪੁਰਜ਼ਾ ਕਰਕੇ ਵੇਚ ਦਿੰਦੇ ਸਨ। ਇਸ ਗਿਰੋਹ ਵੱਲੋਂ ਹੂਣ ਤੱਕ 26 ਕਾਰਾਂ ਚੋਰੀ ਕੀਤੀਆਂ ਗਈਆਂ ਹਨ ਤੇ ਉਸਦੇ ਵਿਚੋਂ ਸਿਰਫ਼ 5 ਹੀ ਸਾਬਤ ਮਿਲੀਆਂ ਹਨ ਜਦੋਂਕਿ ਦੂਜੀਆਂ ਸਾਰੀਆਂ ਕਾਰਾਂ ਨੂੰ ਕੱਟ-ਵੱਢ ਕੇ ਵੇਚਿਆਂ ਜਾ ਚੁੱਕਿਆ ਹੈ। ਸੋਮਵਾਰ ਨੂੰ ਇਸ ਗਿਰੋਹ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹੇ ਦੇ ਐਸਐਸਪੀ ਤੁਸ਼ਾਰ ਗੁਪਤਾ ਨੇ ਦਸਿਆ ਕਿ ‘‘ਮਿਲੀ ਮੁਖ਼ਬਰੀ ਦੇ ਆਧਾਰ ’ਤੇ ਕੀਤੀ ਇਸ ਕਾਰਵਾਈ ਵਿਚ ਪੁਲਿਸ ਦੇ ਹੱਥ ਵੱਡੀ ਸਫ਼ਲਤਾ ਲੱਗੀ ਹੈ।’’
ਜੇਲ੍ਹ ਅੰਦਰ ਭੈਣਾਂ ਨੇ ਭਰਾਵਾਂ ਦੇ ਬੰਨੀਆਂ ਰੱਖੜੀਆਂ, ਮਾਹੌਲ ਹੋਇਆ ਭਾਵੁਕ
ਉਨ੍ਹਾਂ ਦਸਿਆ ਕਿ ਇਸ ਗਿਰੋਹ ਦੇ ਤਿੰਨ ਮੈਂਬਰਾਂ ਅਜੈ ਕੁਮਾਰ, ਚਿਰਾਗ ਤੇ ਵਿਨੋਦ ਹਨ, ਜੋ ਜਿਆਦਾਤਰ ਦੱਖਣੀ ਮਾਲਵਾ ਖੇਤਰ ਵਿਚੋਂ ਹੀ ਗੱਡੀਆਂ ਚੋਰੀ ਕਰਦੇ ਸਨ। ਐਸਐਸਪੀ ਨੇ ਇੱਕ ਹੋਰ ਹੈਰਾਨੀਜਨਕ ਖ਼ੁਲਾਸਾ ਕਰਦਿਆਂ ਦਸਿਆ ਕਿ ਗਿਰੋਹ ਦੀ ਅੱਖ ਮਾਰੂਤੀ ਦੀਆਂ ਗੱਡੀਆਂ ਖ਼ਾਸਕਰ ਵੈਗਨਰ, ਜੈਨ ਤੇ ਮਾਰੂਤੀ ਆਦਿ ’ਤੇ ਰਹਿੰਦੀ ਸੀ। ਕਾਰਾਂ ਨੂੰ ਚੋਰੀ ਕਰਨ ਤੋਂ ਬਾਅਦ ਇਹ ਇਸਦਾ ਨਟ-ਨਟ ਖੋਲ ਦਿੰਦੇ ਸਨ ਤੇ ਅੱਗੇ ਕਈ ਕਬਾੜੀਆਂ ਨਾਲ ਇੰਨ੍ਹਾਂ ਦਾ ਤਾਲਮੇਲ ਸੀ ਤੇ ਉਨ੍ਹਾਂ ਇੰਨ੍ਹਾਂ ਚੋਰੀ ਕੀਤੀਆਂ ਹੋਈਆਂ ਕਾਰਾਂ ਦਾ ਸਮਾਨ ਵੇਚ ਦਿੰਦੇ ਸਨ।
ਪੰਜਾਬ ਦੀ ਇਸ ਕੇਂਦਰੀ ਜੇਲ੍ਹ ’ਚ ਦੋ ਗੁੱਟਾਂ ਵਿਚ ਹੋਈ ਖ਼ੂ+ਨੀ ਝੜਪ, ਇੱਕ ਕੈਦੀ ਹੋਇਆ ਜਖ਼.ਮੀ
ਐਸਐਸਪੀ ਨੇ ਦਸਿਆ ਕਿ ‘‘ ਜਿੰਨ੍ਹਾਂ ਕਬਾੜੀਆਂ ਦਾ ਨਾਮ ਸਾਹਮਣੇ ਆਵੇਗਾ, ਉਨ੍ਹਾਂ ਨੂੰ ਵੀ ਇਸ ਮੁਕੱਦਮੇ ਵਿਚ ਨਾਮਜਦ ਕਰਕੇ ਗ੍ਰਿਫਤਾਰ ਕੀਤਾ ਜਾਵੇਗਾ। ’’ ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਇਸ ਗਿਰੋਹ ਦੇ ਮੁਖੀ ਅਜੈ ਕੁਮਾਰ ਦੇ ਵਿਰੁਧ ਪਹਿਲਾਂ ਵੀ 7 ਪਰਚੇ ਦਰਜ਼ ਹਨ ਜਦੋਂਕਿ ਚਿਰਾਗ ਤੇ ਵਿਨੋਦ ਉਪਰ ਇੱਕ ਇੱਕ ਪਰਚਾ ਦਰਜ਼ ਹੈ ਤੇ ਹੁਣ ਤਿੰਨੇਂ ਹੀ ਜਮਾਨਤ ’ਤੇ ਚੱਲ ਰਹੇ ਹਨ। ਪੁਲਿਸ ਨੇ ਇੰਨ੍ਹਾਂ ਦਾ ਰਿਮਾਂਡ ਹਾਸਲ ਕਰ ਲਿਆ ਹੈ ਤੇ ਹੋਰ ਡੂੰਘਾਈ ਨਾਲ ਪੁਛਗਿਛ ਕੀਤੀ ਜਾ ਰਹੀ ਹੈ।