ਨਵੀਂ ਦਿੱਲੀ: ਈ.ਡੀ ਵੱਲੋਂ ਕੀਤੀ ਗਈ ਕੇਜਰੀਵਾਲ ਦੀ ਗ੍ਰਿਫ਼ਤਾਰੀ ਤੋਂ ਬਾਅਦ ਇੰਡੀਆ ਗੱਠਜੋੜ ਵਾਲੀ ਕਾਂਗਰਸ ਪਾਰਟੀ ਆਮ ਆਦਮੀ ਪਾਰਟੀ ਦੇ ਹੱਕ ਵਿਚ ਨਿਤਰ ਆਈ ਹੈ। ਇਸ ਸਮੇਂ ਅਰਵਿੰਦ ਕੇਜਰੀਵਾਲ ਦੇ ਦਿੱਲੀ ਘਰ ਦੇ ਬਾਹਰ ਕਾਂਗਰਸ ਸਮਰਥਕ ਵੀ ਮੌਜੂਦ ਹਨ। ਉਥੇ ਹੀ ਕਾਂਗਰਸ ਤੋਂ ਰਾਹੁਲ ਗਾਂਧੀ ਨੇ ਟਵੀਟ ਕਰ ਕੇਂਦਰ ਸਰਕਾਰ ‘ਤੇ ਨਿਸ਼ਾਨੇ ਸਾਧੇ ਹਨ। ਉਨ੍ਹਾਂ ਕਿਹਾ ਕਿ “ਡਰਿਆ ਹੋਇਆ ਤਾਨਾਸ਼ਾਹ ਮਰਿਆ ਹੋਇਆ ਲੋਕਤੰਤਰ ਬਣਾਉਣਾ ਚਾਹੁੰਦਾ ਹੈ। ਮੀਡੀਆ ਸਮੇਤ ਸਾਰੇ ਅਦਾਰਿਆਂ ‘ਤੇ ਕਬਜ਼ਾ ਕਰਨਾ, ਪਾਰਟੀਆਂ ਨੂੰ ਤੋੜਨਾ, ਕੰਪਨੀਆਂ ਤੋਂ ਪੈਸਾ ਕੱਢਾਉਣਾ, ਮੁੱਖ ਵਿਰੋਧੀ ਪਾਰਟੀ ਦੇ ਖਾਤੇ ਫ੍ਰੀਜ਼ ਕਰਨਾ ‘ਸ਼ੈਤਾਨੀ ਸ਼ਕਤੀ’ ਲਈ ਕਾਫੀ ਨਹੀਂ ਸੀ, ਹੁਣ ਚੁਣੇ ਹੋਏ ਮੁੱਖ ਮੰਤਰੀਆਂ ਦੀ ਗ੍ਰਿਫਤਾਰੀ ਵੀ ਆਮ ਹੋ ਗਈ ਹੈ। INDIA ਇਸ ਦਾ ਢੁੱਕਵਾਂ ਜਵਾਬ ਦੇਵੇਗਾ।”
डरा हुआ तानाशाह, एक मरा हुआ लोकतंत्र बनाना चाहता है।
मीडिया समेत सभी संस्थाओं पर कब्ज़ा, पार्टियों को तोड़ना, कंपनियों से हफ्ता वसूली, मुख्य विपक्षी दल का अकाउंट फ्रीज़ करना भी ‘असुरी शक्ति’ के लिए कम था, तो अब चुने हुए मुख्यमंत्रियों की गिरफ्तारी भी आम बात हो गई है।
INDIA इसका…
— Rahul Gandhi (@RahulGandhi) March 21, 2024
ਇਸ ਤੋਂ ਇਲਾਵਾ ਕਾਂਗਰਸੀ ਪ੍ਰਿਯੰਕਾ ਗਾਂਧੀ ਨੇ ਟਵੀਟ ਕਰਦੇ ਹੋਏ ਲਿਖਿਆ ਕਿ “ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਨੂੰ ਚੋਣਾਂ ਕਾਰਨ ਇਸ ਤਰੀਕੇ ਨਾਲ ਨਿਸ਼ਾਨਾ ਬਣਾਉਣਾ ਸਰਾਸਰ ਗਲਤ ਅਤੇ ਗੈਰ-ਸੰਵਿਧਾਨਕ ਹੈ। ਇਸ ਤਰ੍ਹਾਂ ਰਾਜਨੀਤੀ ਦਾ ਪੱਧਰ ਨੀਵਾਂ ਕਰਨਾ ਨਾ ਤਾਂ ਪ੍ਰਧਾਨ ਮੰਤਰੀ ਅਤੇ ਨਾ ਹੀ ਉਨ੍ਹਾਂ ਦੀ ਸਰਕਾਰ ਦੇ ਅਨੁਕੂਲ ਹੈ। ਚੋਣ ਲੜਾਈ ਵਿੱਚ ਆਪਣੇ ਆਲੋਚਕਾਂ ਨਾਲ ਲੜੋ, ਉਨ੍ਹਾਂ ਦਾ ਦਲੇਰੀ ਨਾਲ ਸਾਹਮਣਾ ਕਰੋ, ਅਤੇ ਬੇਸ਼ੱਕ ਉਨ੍ਹਾਂ ਦੀਆਂ ਨੀਤੀਆਂ ਅਤੇ ਕਾਰਜਸ਼ੈਲੀ ‘ਤੇ ਹਮਲਾ ਕਰੋ – ਇਹ ਲੋਕਤੰਤਰ ਹੈ। ਪਰ ਇਸ ਤਰ੍ਹਾਂ ਦੇਸ਼ ਦੀਆਂ ਸਾਰੀਆਂ ਸੰਸਥਾਵਾਂ ਦੀ ਤਾਕਤ ਨੂੰ ਆਪਣੇ ਸਿਆਸੀ ਉਦੇਸ਼ ਦੀ ਪੂਰਤੀ ਲਈ ਵਰਤਣਾ ਅਤੇ ਦਬਾਅ ਪਾ ਕੇ ਉਨ੍ਹਾਂ ਨੂੰ ਕਮਜ਼ੋਰ ਕਰਨਾ ਲੋਕਤੰਤਰ ਦੇ ਹਰ ਸਿਧਾਂਤ ਦੇ ਵਿਰੁੱਧ ਹੈ।
चुनाव के चलते दिल्ली के मुख्यमंत्री श्री अरविंद केजरीवाल को इस तरह टार्गेट करना एकदम गलत और असंवैधानिक है। राजनीति का स्तर इस तरह से गिराना न प्रधानमंत्री जी को शोभा देता है, न उनकी सरकार को।
अपने आलोचकों से चुनावी रणभूमि में उतरकर लड़िये, उनका डटकर मुक़ाबला करिए, उनकी नीतियों…
— Priyanka Gandhi Vadra (@priyankagandhi) March 21, 2024
ਚੋਣ ਲੜਾਈ ਵਿੱਚ ਆਪਣੇ ਆਲੋਚਕਾਂ ਨਾਲ ਲੜੋ, ਉਨ੍ਹਾਂ ਦਾ ਦਲੇਰੀ ਨਾਲ ਸਾਹਮਣਾ ਕਰੋ, ਅਤੇ ਬੇਸ਼ੱਕ ਉਨ੍ਹਾਂ ਦੀਆਂ ਨੀਤੀਆਂ ਅਤੇ ਕਾਰਜਸ਼ੈਲੀ ‘ਤੇ ਹਮਲਾ ਕਰੋ – ਇਹ ਲੋਕਤੰਤਰ ਹੈ। ਪਰ ਇਸ ਤਰ੍ਹਾਂ ਦੇਸ਼ ਦੀਆਂ ਸਾਰੀਆਂ ਸੰਸਥਾਵਾਂ ਦੀ ਤਾਕਤ ਨੂੰ ਆਪਣੇ ਸਿਆਸੀ ਉਦੇਸ਼ ਦੀ ਪੂਰਤੀ ਲਈ ਵਰਤਣਾ ਅਤੇ ਦਬਾਅ ਪਾ ਕੇ ਉਨ੍ਹਾਂ ਨੂੰ ਕਮਜ਼ੋਰ ਕਰਨਾ ਲੋਕਤੰਤਰ ਦੇ ਹਰ ਸਿਧਾਂਤ ਦੇ ਵਿਰੁੱਧ ਹੈ।”
Share the post "ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਤੋਂ ਬਾਅਦ ਕਾਂਗਰਸ ਦਾ ਬੀਜੇਪੀ ‘ਤੇ ਹੱਲਾਬੋਲ"