ਸ਼੍ਰੀ ਅੰਮ੍ਰਿਤਸਰ ਸਾਹਿਰ, 4 ਦਸੰਬਰ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਉਪਰ ਧਾਰਮਿਕ ਸਜ਼ਾ ਨਿਭਾਉਣ ਸਮੇਂ ਹੋਏ ਜਾਨਲੇਵਾ ਹਮਲੇ ਤੋਂ ਬਾਅਦ ਪੁਲਿਸ ਦਾ ਪਹਿਲਾਂ ਬਿਆਨ ਸਾਹਮਣੇ ਆਇਆ ਹੈ। ਏਡੀਸੀਪੀ ਨੇ ਇਸ ਮੌਕੇ ਪੱਤਰਕਾਰਾਂ ਨੂੰ ਦਸਿਆ ਕਿ ‘‘ ਅਕਾਲੀ ਆਗੂ ਦੀ ਸੁਰੱਖਿਆ ਵਿਚ ਕੋਈ ਕੁਤਾਹੀ ਨਹੀਂ ਵਰਤੀ ਗਈ, ਬਲਕਿ ਪੁਲਿਸ ਕਮਿਸ਼ਨਰ ਵੱਲੋਂ ਅੱਜ ਸਵੇਰੇ 6 ਵਜੇਂ ਅਤੇ ਫ਼ਿਰ 7 ਵਜੇਂ ਵੀ ਸੁਰੱਖਿਆ ਇੰਤਜਾਮਾਂ ਦਾ ਰਿਵਊ ਹੋਇਆ ਸੀ।
ਇਹ ਵੀ ਪੜ੍ਹੋ Attack on sukhbir badal:ਧਾਰਮਿਕ ਸੇਵਾ ਨਿਭਾ ਰਹੇ ਸੁਖਬੀਰ ਸਿੰਘ ਬਾਦਲ ਉਪਰ ਚਲਾਈ ਗੋਲੀ, ਹਮਲਾਵਾਰ ਮੌਕੇ ’ਤੇ ਕਾਬੂ
ਇੱਥੇ ਹਰ ਜਗ੍ਹਾਂ ’ਤੇ ਜਵਾਨ ਤੈਨਾਤ ਸਨ ਅਤੇ ਹਮਲਾਵਾਰ ਵੀ ਆਪਣੇ ਮਕਸਦ ਵਿਚ ਇਸੇ ਕਰਕੇ ਕਾਮਯਾਬ ਨਹੀਂ ਹੋਇਆ ਕਿਉਂਕਿ ਉਸਦੇ ਉਪਰ ਪੁਲਿਸ ਵੱਲੋਂ ਨਿਗ੍ਹਾ ਰੱਖੀ ਜਾ ਰਹੀ ਸੀ। ਏਡੀਸੀਪੀ ਨੇ ਇਹ ਵੱਡਾ ਖ਼ੁਲਾਸਾ ਕੀਤਾ ਹੈ ਕਿ ‘‘ ਨਰਾਇਣ ਸਿੰਘ ਚੌੜਾ ਨਾਂ ਦਾ ਇਹ ਸਖ਼ਸ ਬੀਤੇ ਕੱਲ ਤੋਂ ਇੱਥੈ ਰੇਕੀ ਕਰ ਰਿਹਾ ਸੀ। ਅੱਜ ਸਵੇਰੇ ਪਹਿਲਾਂ ਇਹ ਦਰਬਾਰ ਸਾਹਿਬ ਗਿਆ ਤੇ ਮੱਥਾ ਟੇਕ ਕੇ ਵਾਪਸ ਆ ਗਿਆ।
ਇਹ ਵੀ ਪੜ੍ਹੋ ਸੁਖਬੀਰ ਬਾਦਲ ਉਪਰ ਹਮ+ਲੇ ਦੀ ਖ਼ਬਰ ਸੁਣਦਿਆਂ ਹੀ ਹਰਸਿਮਰਤ ਬਾਦਲ ਵੀ ਦਰਬਾਰ ਸਾਹਿਬ ਪੁੱਜੇ
ਜਿਸਤੋਂ ਬਾਅਦ ਇਸਦੇ ਉਪਰ ਇੱਕ ਸਿਵਲ ਕੱਪੜਿਆਂ ਵਿਚ ਮੁਲਾਜਮ ਤੈਨਾਤ ਕੀਤਾ ਹੋਇਆ ਸੀ, ਜੋ ਗੁਪਤ ਰੂਪ ਵਿਚ ਇਸਦੀ ਹਰ ਹਰਕਤ ’ਤੇ ਨਜ਼ਰ ਰੱਖ ਰਿਹਾ ਸੀ। ’’ ਉਨ੍ਹਾਂ ਦਸਿਆ ਕਿ ਸੁਖਬੀਰ ਸਿੰਘ ਬਾਦਲ ਦੀ ਪੂਰੀ ਸੁਰੱਖਿਆ ਕਵਰ ਕੀਤੀ ਸੀ। ਪੁਲਿਸ ਅਧਿਕਾਰੀ ਨੇ ਮੰਨਿਆ ਕਿ ਇੱਥੇ ਹਜ਼ਾਰਾਂ ਦੀ ਤਾਦਾਦ ਵਿਚ ਹਰ ਰੋਜ਼ ਸੰਗਤ ਨਤਮਸਤਕ ਹੋਣ ਆਉਂਦੀ ਹੈ, ਜਿਸ ਕਾਰਨ ਸੰਗਤੀ ਰੂਪ ਵਿਚ ਇੱਥੇ ਆ ਕੇ ਕੋਈ ਵਿਅਕਤੀ ਅਜਿਹੀ ਹਰਕਤ ਕਰਦਾ ਹੈ ਤਾਂ ਬਹੁਤ ਮਾੜੀ ਗੱਲ ਹੈ। ਪੁਲਿਸ ਅਧਿਕਾਰੀਆਂ ਵੱਲੋਂ ਨਰਾਇਣ ਸਿੰਘ ਚੌੜਾ ਤੋਂ ਪੁਛਪੜਤਾਲ ਕੀਤੀ ਜਾ ਰਹੀ ਹੈ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ
https://chat.whatsapp.com/EK1btmLAghfLjBaUyZMcLK