Punjab News:ਭਾਰਤ-ਪਾਕਿਸਤਾਨ ’ਚ ਤਿੰਨ ਦਿਨ ਰਹੇ ਜੰਗੀ ਮਾਹੌਲ ਦੀ ਮਾਰ ਹੇਠ ਆਏ ਪੰਜਾਬ ਦੇ ਵਿਚ ਮੁੜ ਰੌਣਕ ਪਰਤਣ ਲੱਗੀ ਹੈ। ਸਕੂਲਾਂ-ਕਾਲਜ਼ਾਂ ਦੇ ਮੁੜ ਖੁੱਲਣ ਤੋਂ ਇਲਾਵਾ ਬਜ਼ਾਰਾਂ ਵਿਚ ਵੀ ਫ਼ੇਰ ਤੋਂਚਹਿਲ-ਪਹਿਲ ਸ਼ੁਰੂ ਹੋ ਗਈ ਹੈ। ਬਜ਼ਾਰਾਂ ਵਿਚ ਪਹਿਲਾਂ ਲੋਕਾਂ ਦੀ ਆਵਾਜ਼ਾਈ ਬਿਲਕੁੱਲ ਹੀ ਘਟ ਗਈ ਸੀ ਤੇ ਵੱਡੇ ਵੱਡੇ ਮਾਲਜ਼ ਅਤੇ ਹੋਰਨਾਂ ਥਾਵਾਂ ’ਤੇ ਪ੍ਰਸ਼ਾਸਨ ਵੱਲੋਂ ਜਿਆਦਾ ਇਕੱਠ ਕਰਨ ਉਪਰ ਇੱਕ ਤਰ੍ਹਾਂ ਦੀ ਰੋਕ ਲੱਗ ਗਈ ਸੀ। ਜਿਸਦੇ ਚੱਲਦੇ ਵਪਾਰ ਦਾ ਵੀ ਮੰਦਾ ਹੋ ਗਿਆ ਸੀ। ਹਾਲਾਂਕਿ ਜੰਗ ਨੂੰ ਦੇਖਦਿਆਂ ਲੋਕਾਂ ਵੱਲੋਂ ਸਮਾਨ ਇਕੱਠਾ ਕਰਨਾਂ ਸ਼ੁਰੂ ਕਰ ਦਿੱਤਾ ਗਿਆ ਸੀ। ਇਸਤੋਂ ਇਲਾਵਾ ਜੰਗ ਕਾਰਨ ਹਿਜ਼ਰਤ ਕਰਕੇ ਗਏ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਮੁੜ ਤੋਂ ਆਪਣੇ ਘਰਾਂ ਨੂੰ ਚਾਲੇ ਪਾ ਦਿੱਤੇ ਹਨ।
ਇਹ ਵੀ ਪੜ੍ਹੋ ਸਾਈਬਰ ਅਲਰਟ: ਜੰਗ ਤੋਂ ਬਾਅਦ ਹੁਣ ਪਾਕਿਸਤਾਨ ਤੋਂ ਸਾਈਬਰ ਅਟੈਕ ਦਾ ਖ਼ਤਰਾ!
ਹਾਲਾਂਕਿ ਲੋਕਾਂ ਦੇ ਮਨਾਂ ਵਿਚ ਇਸ ਜੰਗਬੰਦੀ ਦੇ ਪੱਕੇ ਹੋਣ ਤੱਕ ਤੌਖਲੇ ਬਣੇ ਹੋਏ ਹਨ ਪ੍ਰੰਤੂ ਉਮੀਦਾਂ ਦੇ ਨਾਲ ਉਨਾਂ ਵੱਲੋਂ ਆਪੋ-ਆਪਣੇ ਕੰਮਕਾਜ਼ਾਂ ਵੱਲ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਹੈ। ਉਂਝ ਸਰਕਾਰੀ ਤੇ ਪ੍ਰਾਈਵੇਟ ਦਫ਼ਤਰਾਂ ਤੋਂ ਇਲਾਵਾ ਸਾਂਝੀਆਂ ਥਾਵਾਂ ਅਤੇ ਘਰਾਂ ਵਿਚ ਹਾਲੇ ਵੀ ‘ਲੜਾਈ’ ਦੀਆਂ ਗੱਲਾਂ ਜਾਰੀ ਹਨ। ਜਿਕਰਯੋਗ ਹੈ ਕਿ ਪੰਜਾਬ ਦੇ ਅੱਧੀ ਦਰਜ਼ਨ ਤੋਂ ਵੱਧ ਅੰਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ, ਪਠਾਨਕੋਟ, ਫ਼ਿਰੋਜਪੁਰ ਅਤੇ ਫ਼ਾਜਲਿਕਾ ਜ਼ਿਲਿ੍ਹਆਂ ਦੀ ਸਰਹੱਦ ਪਾਕਿਸਤਾਨ ਨਾਲ ਲੱਗਦੀ ਹੈ। ਇੰਨ੍ਹਾਂ ਜ਼ਿਲਿ੍ਹਆਂ ਦੇ ਦਰਜ਼ਨਾਂ ਅਜਿਹੇ ਪਿੰਡ ਹਨ, ਜਿਹੜੇ ਸਰਹੱਦ ਤੋਂ ਅੱਧਾ ਤੇ ਇੱਕ ਕਿਲੋਮੀਟਰ ਦੇ ਨਾਲ ਹੀ ਬੈਠੇ ਹਨ। ਲੜਾਈ ਦੇ ਮਾਹੌਲ ਵਿਚ ਇੰਨ੍ਹਾਂ ਪਿੰਡਾਂ ਦੇ ਲੋਕਾਂ ਵੱਲੋਂ ਮਾਲ-ਡੰਗਰ ਤੇ ਆਪਣੇ ਘਰਾਂ ਦਾ ਸਮਾਨ ਲੱਦ ਕੇ ਰਿਸ਼ਤੇਦਾਰਾਂ ਦੇ ਟਿਕਾਣਾ ਕੀਤਾ ਸੀ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।