Bathinda News: ਬਠਿੰਡਾ ਦੀ ਕੇਂਦਰੀ ਜੇਲ੍ਹ ਵਿੱਚ ਇੱਕ ਹਵਾਲਾਤੀ ਦੀ ਬੀਤੇ ਕੱਲ ਸ਼ੱਕੀ ਹਾਲਾਤਾਂ ਵਿਚ ਹੋਈ ਮੌਤ ਤੋਂ ਬਾਅਦ ਇੱਕ ਥਾਣੇਦਾਰ ਵੱਲੋਂ ਕਥਿਤ ਤੌਰ ’ਤੇ ਰਿਸ਼ਵਤ ਲੈਣ ਦੀ ਗੱਲ ਬਾਹਰ ਨਿਕਲ ਆਈ ਹੈ। ਹਾਲਾਂਕਿ ਪੁਲਿਸ ਅਧਿਕਾਰੀਆਂ ਨੇ ਮਾਮਲਾ ਸਾਹਮਣੇ ਆਉਂਦੇ ਹੀ ਜਾਂਚ ਸ਼ੁਰੂ ਕਰ ਦਿੱਤੀ ਹੈ ਪ੍ਰੰਤੂ ਮ੍ਰਿਤਕ ਦਾ ਪ੍ਰਵਾਰ ਇਨਸਾਫ਼ ਮਿਲਣ ਤੱਕ ਲਾਸ਼ ਦਾ ਅੰਤਿਮ ਸੰਸਕਾਰ ਨਾਂ ਕਰਨ ’ਤੇ ਅੜ ਗਿਆ ਹੈ। ਉਂਝ ਹਿਰਾਸਤੀ ਮੌਤ ਹੋਣ ਕਾਰਨ ਪ੍ਰਸ਼ਾਸਨ ਵੱਲੋਂ ਵੀ ਨਿਆਇਕ ਜਾਂਚ ਦੀ ਪ੍ਰਕ੍ਰਿਆ ਸ਼ੁਰੂ ਕਰ ਦਿੱਤੀ ਗਈ ਹੈ। ਜਦਕਿ ਦੂਜੇ ਪਾਸੇ ਥਾਣੇਦਾਰ ਉਪਰ ਰਿਸ਼ਵਤ ਲੈਣ ਦੇ ਲੱਗੇ ਮਾਮਲੇ ਦੀ ਜਾਂਚ ਵੀ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ ਬਠਿੰਡਾ ਚ ਵੀ ਕਰੋਨਾ ਨੇ ਦਿੱਤੀ ਦਸਤਕ, ਨਰਸਿੰਗ ਕਾਲਜ਼ ਦੀਆਂ ਦੋ ਵਿਦਿਆਰਥਣਾਂ ਮਿਲੀਆਂ ਪਾਜ਼ੀਟਿਵ
ਮਿਲੀ ਜਾਣਕਾਰੀ ਮੁਤਾਬਕ ਬਠਿੰਡਾ ਦੀ ਕੇਂਦਰੀ ਜੇਲ੍ਹ ਚਿਵ ਬੰਦ ਮਾਨਸਾ ਜ਼ਿਲ੍ਹੇ ਦੇ ਪਿੰਡ ਨੰਗਲਾ ਕਲਾਂ ਦੇ ਸੁੱਖਾ ਰਾਮ (48 ਸਾਲ) ਦੀ 26 ਜੂਨ ਦੀ ਦੇਰ ਰਾਤ ਨੂੰ ਮੌਤ ਹੋ ਗਈ ਸੀ। ਪ੍ਰਵਾਰ ਨੇ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਕਰਦਿਆਂ ਜੇਲ੍ਹ ਪ੍ਰਸ਼ਾਸਨ ਉਪਰ ਲਾਪਰਵਾਹੀ ਵਰਤਣ ਦੇ ਦੋਸ਼ ਲਗਾਏ ਹਨ ਤੇ ਨਾਲ ਹੀ ਜਿਸ ਮਾਮਲੇ ਵਿਚ ਮ੍ਰਿਤਕ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜਿਆ ਸੀ, ਉਸਨੂੰ ਝੂਠਾ ਕਰਾਰ ਦਿੰਦਿਆਂ ਕੇਸ ਦਰਜ਼ ਕਰਨ ਵਾਲੇ ਥਾਣੇਦਾਰ ਉਪਰ ਰਿਸ਼ਵਤ ਲੈਣ ਦੇ ਗੰਭੀਰ ਦੋਸ਼ ਲਗਾਏ ਹਨ।
ਇਹ ਵੀ ਪੜ੍ਹੋ ਪੰਜਾਬ ਕਾਡਰ ਦੇ ਪੁਲਿਸ ਅਧਿਕਾਰੀ ਬਣੇ ਦੇਸ ਦੀ ਸਭ ਤੋਂ ‘ਪਾਵਰਫੁੱਲ’ ਖੁਫ਼ੀਆ ਏਜੰਸੀ ਦੇ ਮੁਖੀ
ਪ੍ਰਵਾਰ ਵੱਲੋਂ ਜਾਣਕਾਰੀ ਦਿੰਦਿਆਂ ਵਕੀਲ ਅਮਨਦੀਪ ਸ਼ਰਮਾ ਨੇ ਇਸਦੀ ਪੁਸ਼ਟੀ ਕੀਤੀ ਤੇ ਨਾਲ ਹੀ ਦਾਅਵਾ ਕੀਤਾ ਕਿ ਥਾਣਾ ਰਾਮਪੁਰਾ ਸਿਟੀ ਵਿਚ ਦਰਜ਼ ਹੋਏ ਇਸ ਮੁਕੱਦਮੇ ਵਿਚ ਜਾਂਚ ਅਧਿਕਾਰੀ ਵੱਲੋਂ ਰਿਸ਼ਵਤ ਲੈਣ ਦੇ ਸਬੂਤ ਪੈਨ ਡਰਾਈਵ ਦੇ ਵਿਚ ਪੁਲਿਸ ਅਧਿਕਾਰੀਆਂ ਨੂੰ ਸੌਪ ਦਿੱਤੇ ਹਨ। ਮ੍ਰਿਤਕ ਦੇ ਭਰਾ ਰਾਜੂ ਨੇ ਵੀ ਦਾਅਵਾ ਕੀਤਾ ਕਿ ਉਸਦਾ ਭਰਾ ਬਿਲਕੁੱਲ ਠੀਕ ਸੀ ਅਤੇ 26 ਜੂਨ ਨੂੰ ਉਸਦੀ ਜੇਲ੍ਹ ਵਾਲੇ ਫੋਨ ਉਪਰ ਉਸਦੀ ਆਪਣੇ ਭਰਾ ਨਾਲ ਗੱਲਬਾਤ ਵੀ ਹੋਈ ਸੀ। ਉਨ੍ਹਾਂ ਮੌਤ ਦੇ ਮਾਮਲੇ ਦੀ ਮੈਜਿਸਟਰੇਟੀ ਜਾਂਚ ਦੀ ਮੰਗ ਕੀਤੀ, ਤਾਂ ਜੋ ਉਹ ਮੌਤ ਦੇ ਅਸਲ ਕਾਰਨਾਂ ਦਾ ਪਤਾ ਲਗਾ ਸਕਣ।
ਇਹ ਵੀ ਪੜ੍ਹੋ ‘ਮਾਸਟਰ ਜੀ’ ਤੋਂ 20000 ਰੁਪਏ ਰਿਸ਼ਵਤ ਲੈਂਦਾ DEO ਦਫ਼ਤਰ ਦਾ ਕਲਰਕ ਰੰਗੇ ਹੱਥੀਂ ਕਾਬੂ
ਉਨ੍ਹਾਂ ਪੁਲਿਸ ਅਧਿਕਾਰੀਆਂ ਦੇ ਨਾਲ ਮੁੱਖ ਮੰਤਰੀ ਨੂੰ ਭੇਜੀ ਇੱਕ ਸਿਕਾਇਤ ਵਿਚ ਇਹ ਵੀ ਦਾਅਵਾ ਕੀਤਾ ਕਿ ਉਸਦੇ ਭਰਾ ਵਿਰੁਧ 28 ਅਪ੍ਰੈਲ ਨੂੰ ਜਿਹੜਾ ਪਰਚਾ ਹੋਇਆ ਸੀ, ਉਹ ਵੀ ਝੂਠਾ ਸੀ। ਜਿਸਦੇ ਚੱਲਦੇ ਸਾਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਕੇ ਇਨਸਾਫ਼ ਦਿੱਤਾ ਜਾਵੇ। ਉਧਰ, ਡੀਐਸਪੀ ਸਿਟੀ ਸਰਬਜੀਤ ਸਿੰਘ ਬਰਾੜ ਨੇ ਮੀਡੀਆ ਨੂੰ ਦਸਿਆ ਕਿ ਮ੍ਰਿਤਕ ਸੁੱਖਾ ਰਾਮ ਦੀ ਦੇਰ ਰਾਤ ਕਰੀਬ 11 ਵਜੇਂ ਹਾਲਾਤ ਅਚਾਨਕ ਖਰਾਬ ਹੋ ਗਈ ਤੇ ਮੌਕੇ ਉਪਰ ਡਾਕਟਰੀ ਸਹਾਇਤਾ ਦਿੱਤੀ ਗਈ।ਪਰ ਹਾਲਾਤ ਨੂੰ ਦੇਖਦਿਆਂ ਡਾਕਟਰ ਨੇ ਉਸਨੂੰ ਸਿਵਲ ਹਸਪਤਾਲ ਭੇਜ ਦਿੱਤਾ, ਜਿੱਥੇ ਆ ਕੇ ਮੌਤ ਹੋ ਗਈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।