ਸੰਗਠਨ ਦੇ ਅਹੁੱਦੇਦਾਰਾਂ ਨੂੰ ਵੀ ਗਿਆ ਹੈ ਸੱਦਿਆ, ਹੋਵੇਗੀ ਚੋਣਾਂ ’ਤੇ ਚਰਚਾ
Punjab News : ਦੋ ਦਿਨ ਪਹਿਲਾਂ ਦੇਸ ਦੀ ਰਾਜਧਾਨੀ ਦਿੱਲੀ ਵਿਧਾਨ ਸਭਾ ਦੇ ਸਾਹਮਣੇ ਆਏ ਚੋਣ ਨਤੀਜਿਆਂ ਦੇ ਵਿਚ ਆਮ ਆਦਮੀ ਪਾਰਟੀ ਨੂੰ ਮਿਲੀ ਹਾਰ ਦਾ ‘ਮੰਥਨ’ ਕਰਨ ਦੇ ਲਈ ਭਲਕੇ ਪਾਰਟੀ ਨੇ ਪੰਜਾਬ ਦੇ ਮੰਤਰੀਆਂ, ਵਿਧਾਇਕਾਂ ਤੇ ਸੰਗਠਨ ਦੇ ਅਹੁੱਦੇਦਾਰਾਂ ਦੀ ਦਿੱਲੀ ਵਿਚ ਮੀਟਿੰਗ ਸੱਦ ਲਈ ਹੈ। ਸੂਚਨਾ ਮੁਤਾਬਕ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜ਼ਰੀਵਾਲ ਦੀ ਅਗਵਾਈ ਹੇਠ ਹੋਣ ਵਾਲੀ ਇਸ ਮੀਟਿੰਗ ਵਿਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਮੌਜੂਦ ਰਹਿਣਗੇ।
ਇਹ ਵੀ ਪੜ੍ਹੋ Amritsar Commissionerate Police ਵੱਲੋਂ ਮੁਕਾਬਲੇ ਤੋਂ ਬਾਅਦ ਅੱਤਵਾਦੀ ਮਡਿਊਲ ਬੇਨਕਾਬ, ਦੋ ਜਖ਼ਮੀ ਤੇ ਤਿੰਨ ਕਾਬੂ
ਪਾਰਟੀ ਦੇ ਉੱਚ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਸ ਮੀਟਿੰਗ ਵਿਚ ਦਿੱਲੀ ਚੋਣ ਨਤੀਜਿਆਂ ਅਤੇ ਉਸਦੇ ਪੰਜਾਬ ਵਿਚ ਪੈਣ ਵਾਲੇ ਪ੍ਰਭਾਵਾਂ ਬਾਰੇ ਚਰਚਾ ਕੀਤੀ ਜਾਵੇਗੀ। ਇਸਤੋਂ ਪਹਿਲਾਂ ਸ਼੍ਰੀ ਕੇਜ਼ਰੀਵਾਲ ਵੱਲੋਂ ਦਿੱਲੀ ਦੇ ਜਿੱਤੇ ਹੋਏ ਵਿਧਾਇਕਾਂ ਅਤੇ ਉਸਤੋਂ ਬਾਅਦ ਹਾਰੇ ਹੋਏ ਉਮੀਦਵਾਰਾਂ ਨਾਲ ਮੀਟਿੰਗ ਕੀਤੀ ਸੀ। ਦਸਣਾ ਬਣਦਾ ਹੈ ਕਿ ਦਿੱਲੀ ਚੋਣ ਨਤੀਜਿਆਂ ਵਿਚ 70 ਸੀਟਾਂ ਵਿਚੋਂ ਆਪ ਦੇ ਹਿੱਸੇ ਸਿਰਫ਼ 22 ਸੀਟਾਂ ਹੀ ਆਈਆਂ ਹਨ ਜਦਕਿ ਭਾਜਪਾ ਨੂੰ 48 ਸੀਟਾਂ ਮਿਲੀਆਂ ਹਨ। ਇਸਤੋਂ ਪਹਿਲਾਂ 2015 ਵਿਚ ਆਪ ਨੇ 70 ਵਿਚੋਂ 67 ਅਤੇ 2020 ਵਿਚ 62 ਸੀਟਾਂ ਜਿੱਤੀਆਂ ਸਨ।
ਇਹ ਵੀ ਪੜ੍ਹੋ ਸੜਕ ਹਾਦਸੇ ’ਚ ਹਲਵਾਈ ਦੀ ਹੋਈ ਮੌ+ਤ; ਪੱਟਿਆ ਗਿਆ ਘਰ, ਪਹਿਲਾਂ ਹੋ ਚੁੱਕੀ ਸੀ ਦੋ ਪੁੱਤਾਂ ਦੀ ਮੌ+ਤ
ਗੌਰਤਲਬ ਹੈ ਕਿ ਦਿੱਲੀ ਚੋਣਾਂ ਵਿਚ ਪੰਜਾਬ ਦੇ ਮੁੱਖ ਮੰਤਰੀ ਸ: ਮਾਨ ਤੋਂ ਇਲਾਵਾ ਮੰਤਰੀਆਂ, ਵਿਧਾਇਕਾਂ ਤੇ ਸੰਗਠਨ ਅਹੁੱਦੇਦਾਰਾਂ ਦੀ ਵੀ ਚੋਣ ਪ੍ਰਚਾਰ ਵਿਚ ਡਿਊਟੀ ਲੱਗੀ ਰਹੀ ਹੈ, ਜਿਸਦੇ ਚੱਲਦੇ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਉਨ੍ਹਾਂ ਤੋਂ ਇੰਨ੍ਹਾਂ ਚੋਣਾਂ ਬਾਰੇ ਫ਼ੀਡਬੈਕ ਲਈ ਜਾਵੇਗੀ ਤੇ ਰਹਿ ਗਈਆਂ ਕਮੀਆਂ ’ਤੇ ਚਰਚਾ ਕੀਤੀ ਜਾਵੇਗੀ। ਇਸਤੋਂ ਇਲਾਵਾ ਦਿੱਲੀ ਚੋਣਾਂ ’ਚ ਹਾਰ ਕਾਰਨ ਹੁਣ ਆਮ ਆਦਮੀ ਪਾਰਟੀ ਕੋਲ ਪੰਜਾਬ ਬਚਿਆ ਹੈ ਤੇ ਇੱਥੇ ਪਾਰਟੀ ਨੂੰ ਇੱਕਜੁਟ ਰੱਖਣਾ ਜਰੂਰੀ ਹੈ। ਜਿਸ ਕਾਰਨ ਕਿਹਾ ਜਾ ਰਿਹਾ ਕਿ ਸਰਕਾਰ ਤੇ ਪਾਰਟੀ ਨੂੰ ਹੋਰ ਚੁਸਤ-ਦਰੁਸਤ ਕਰਨ ਲਈ ਚਰਚਾਵਾਂ ਹੋ ਸਕਦੀਆਂ ਹਨ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ watsapp number +91 94642-76483 ‘ਤੇ ਸੰਪਰਕ ਕਰੋ।
Share the post "ਦਿੱਲੀ ਨਤੀਜਿਆਂ ਤੋਂ ਬਾਅਦ ਆਪ ਨੇ ਸੱਦੀ ਪੰਜਾਬ ਦੇ ਮੰਤਰੀਆਂ ਤੇ ਵਿਧਾਇਕਾਂ ਦੀ ਦਿੱਲੀ ’ਚ ਮੀਟਿੰਗ"