Punjabi Khabarsaar
ਰਾਸ਼ਟਰੀ ਅੰਤਰਰਾਸ਼ਟਰੀ

ਹਾਥਰਸ ਘਟਨਾ ਤੋਂ ਬਾਅਦ ਪੁਲਿਸ ‘ਕਾਂਸਟੇਬਲ’ ਤੋਂ ਬਾਬਾ ਬਣਿਆ ਹਰੀ ਭੋਲਾ ਹੋਇਆ ‘ਫ਼ੁਰਰ’

ਹੁਣ ਤੱਕ 116 ਸ਼ਰਧਾਲੂਆਂ ਦੀ ਮੌਤ ਦੀ ਹੋਈ ਪੁਸ਼ਟੀ, ਮੁੱਖ ਮੰਤਰੀ ਯੋਗੀ ਅੱਜ ਜਾਣਗੇ ਘਟਨਾ ਵਾਲੇ ਸਥਾਨ ‘ਤੇ
ਹਾਥਰਸ, 3 ਜੁਲਾਈ: ਬੀਤੇ ਕੱਲ ਹਾਥਰਸ ਜ਼ਿਲ੍ਹੇ ਦੇ ਪਿੰਡ ਫ਼ੁਲਰਾਈ ’ਚ ਇੱਕ ਸਤਸੰਗ ਦੌਰਾਨ ਮੱਚੀ ਭਗਦੜ ਦੇ ਚੱਲਦਿਆਂ ਮਰਨ ਵਾਲੇ ਸ਼ਰਧਾਲੂਆਂ ਦੀ ਗਿਣਤੀ 116 ਤੱਕ ਪੁੱਜ ਗਈ ਹੈ। ਮਰਨ ਵਾਲਿਆਂ ਵਿਚ 7 ਬੱਚੇ ਵੀ ਸ਼ਾਮਲ ਹਨ। ਇਸ ਮਾਮਲੇ ਵਿਚ ਪੁਲਿਸ ਵੱਲੋਂ ਪਰਚਾ ਦਰਜ਼ ਕਰ ਲਿਆ ਗਿਆ ਹੈ। ਪਰਚਾ ਦਰਜ਼ ਕਰਨ ਤੋਂ ਬਾਅਦ ਇਹ ਸਤਸੰਗ ਕਰਨ ਵਾਲਾ ਬਾਬਾ ਨਰਾਇਣ ਸਰਕਾਰ ਹਰੀ ਉਰਫ਼ ਭੋਲੇ ਬਾਬਾ ਫ਼ਰਾਰ ਹੋ ਗਏ ਹਨ। ਪੁਲਿਸ ਉਸਨੂੰ ਲੱਭ ਰਹੀ ਹੈ ਪ੍ਰੰਤੂ ਉਹ ਹੱਥ ਨਹੀਂ ਲੱਗ ਰਿਹਾ। ਇਸ ਕਾਂਡ ’ਚ ਅਹਿਮ ਜਾਣਕਾਰੀ ਇਹ ਵੀ ਮਿਲੀ ਹੈ ਕਿ ਭੋਲੇ ਬਾਬਾ ਉਰਫ਼ ਨਰਾਇਣ ਹਰੀ ਯੂਪੀ ਪੁਲਿਸ ਦੇ ਵਿਚ ਬਤੌਰ ਕਾਂਸਟੇਬਲ ਕੰਮ ਕਰਦਾ ਸੀ। ਉਸਨੇ ਪੁਲਿਸ ਵਿਚ 18 ਸਾਲ ਨੌਕਰੀ ਕੀਤੀ ਤੇ ਉਸਤੋਂ ਬਾਅਦ 17 ਸਾਲ ਪਹਿਲਾਂ ਸੇਵ ਮੁਕਤੀ ਲੈ ਲਈ।

ਹੁਣ ਹਰਿਆਣਾ ਦੇ ਸਰਪੰਚਾਂ ਨੂੰ ਅਧਿਕਾਰੀਆਂ ਦੀ ਤਰਜ਼ ’ਤੇ ਮਿਲੇਗਾ ਟੀਏ/ਡੀਏ, ਡਹੇਗੀ ਡੀਸੀ ਦੇ ਨਾਲ ਕੁਰਸੀ

ਬਾਬੇ ਦੇ ਨਜਦੀਕੀਆਂ ਮੁਤਾਬਕ ਟੇਵੇ ਲਾਉਣ ਵਿਚ ਮਾਹਰ ਨਰਾਇਣ ਹਰੀ ਨੇ ਭੋਲੇ ਬਾਬਾ ਨਾਂ ਰੱਖ ਕੇ ਸਤਸੰਗ ਸ਼ੁਰੂ ਕਰ ਦਿੱਤੀ ਤੇ ਹੋਲੀ-ਹੋਲੀ ਉਸਦੇ ਸ਼ਰਧਾਲੂਆਂ ਦੀ ਗਿਣਤੀ ਵਧਦੀ ਗਈ ਜੋਕਿ ਹੁਣ ਯੂਪੀ ਤੋਂ ਇਲਾਵਾ ਰਾਜਸਥਾਨ, ਹਰਿਆਣਾ, ਮੱਧ ਪ੍ਰਦੇਸ਼ ਤੱਕ ਉਸਦੀ ਸ਼ੋਹਰਤ ਫੈਲ ਗਈ। ਪਤਾ ਚੱਲਿਆ ਹੈ ਕਿ ਭੋਲੇ ਬਾਬਾ ਹਰ ਮਹੀਨੇ ਦੇ ਪਹਿਲੇ ਮੰਗਲਵਾਰ ਵੱਡੀ ਸਤਸੰਗ ਕਰਦਾ ਹੈ ਤੇ ਜਿੱਥੇ ਹਜ਼ਾਰਾਂ ਦੀ ਭੀੜ ਇਕੱਠੀ ਹੁੰਦੀ ਹੈ। ਬੀਤੇ ਕੱਲ ਵੀ ਇਸ ਸਮਾਗਮ ਤੋਂ ਬਾਅਦ ਜਦ ਬਾਬਾ ਸਤਸੰਗ ਛੱਡ ਕੇ ਜਾ ਰਿਹਾ ਸੀ ਤੇ ਅੰਨੇ ਸ਼ਰਧਾਲੂਆਂ ਦੀ ਭੀੜ ਉਸਦੀ ਗੱਡੀ ਦੀ ਧੂੜ ਨੂੰ ਮੱਥੇ ਨਾਲ ਲਗਾਉਣ ਲਈ ਇੱਕ ਦੂਜੇ ਤੋਂ ਅੱਗੇ ਹੋ ਕੇ ਡਿੱਗਣ ਲੱਗੀ, ਜਿਸ ਕਾਰਨ ਭਗਦੜ ਮੱਚ ਗਈ ਤੇ ਇਹ ਭਾਣਾ ਵਾਪਰ ਗਿਆ।

ਪੌਣੇ ਤਿੰਨ ਲੱਖ ਦੀ ਰਿਸ਼ਵਤ ਲੈਣ ਵਾਲਾ ਛੋਟਾ ਥਾਣੇਦਾਰ ਆਇਆ ਵਿਜੀਲੈਂਸ ਦੀ ਕੁੜਿੱਕੀ ’ਚ

ਇਸ ਘਟਨਾ ਤੋਂ ਬਾਅਦ ਯੂ.ਪੀ ਪੁਲਿਸ ਵੀ ਸਖ਼ਤੀ ਵਰਤੀ ਜਾਣ ਲੱਗੀ ਹੈ ਤੇ ਕਈ ਗੰਭੀਰ ਧਾਰਾਵਾਂ ਤਹਿਤ ਪਰਚਾ ਦਰਜ਼ ਕੀਤਾ ਗਿਆ ਹੈ। ਮੁੱਖ ਮੰਤਰੀ ਅਦਿੱਤਯ ਨਾਥ ਯੋਗੀ ਅੱਜ ਖੁਦ ਘਟਨਾ ਸਥਾਨ ‘ਤੇ ਜਾ ਰਹੇ ਹਨ ਤੇ ਪੀੜਤ ਪ੍ਰਵਾਰਾਂ ਨਾਲ ਮੁਲਾਕਾਤ ਕਰਨਗੇ। ਪ੍ਰੰਤੂ ਦੂਜੇ ਪਾਸੇ ਬਾਬਾ ਭੋਲੇ ਗਾਇਬ ਹੋ ਗਏ ਹਨ। ਜਿਕਰਯੋਗ ਹੈ ਕਿ ਇਸ ਘਟਨਾ ਤੋਂ ਬਾਅਦ ਪੂਰਾ ਕੋਹਰਾਮ ਮੱਚ ਗਿਆ ਸੀ ਤੇ ਹਰ ਪਾਸੇ ਲਾਸ਼ਾਂ ਹੀ ਲਾਸ਼ਾਂ ਨਜ਼ਰ ਆ ਰਹੀਆਂ ਸਨ। ਪੀੜਤ ਪ੍ਰਵਾਰਾਂ ਨੂੰ ਕੇਂਦਰ ਤੇ ਯੂਪੀ ਸਰਕਾਰ ਵੱਲੋਂ ਮਾਲੀ ਮੱਦਦ ਦੇਣ ਦਾ ਵੀ ਐਲਾਨ ਕੀਤਾ ਗਿਆ ਹੈ।

 

Related posts

ਰਾਜੀਵ ਕੁਮਾਰ ਹੋਣਗੇ ਦੇਸ ਦੇ ਅਗਲੇ ਮੁੱਖ ਚੋਣ ਕਮਿਸ਼ਨਰ

punjabusernewssite

ਸੁਪਰੀਮ ਕੋਰਟ ‘ਚ ਅੱਜ ਹੋਵੇਗੀ ਕੇਜਰੀਵਾਲ ਦੀ ਗ੍ਰਿਫ਼ਤਾਰੀ ਖਿਲਾਫ਼ ਸੁਣਵਾਈ

punjabusernewssite

ਮੰਤਰੀ ਦੇ ਨਿੱਜੀ ਸਕੱਤਰ ਦੇ ਘਰ ਈ.ਡੀ ਦੀ ਛਾਪੇਮਾਰੀ, 20 ਕਰੋੜ ਕੈਸ਼ ਬਰਾਮਦ

punjabusernewssite