ਅੱਜ ਮੁੜ ਹੋਵੇਗੀ ਪੀਸੀਐਮਐਸ ਐਸੋਸੀਏਸਨ ਦੇ ਨੁਮਾਇੰਦਿਆਂ ਨਾਲ ਮੰਤਰੀ ਦੀ ਮੀਟਿੰਗ
ਡਾਕਟਰ ਦੁਪਿਹਰ 11 ਵਜੇਂ ਤੋਂ 2 ਵਜੇਂ ਤੱਕ ਦੇਖਣਗੇ ਮਰੀਜ਼
ਚੰਡੀਗੜ੍ਹ, 14 ਸਤੰਬਰ: ਆਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਹੜਤਾਲ ’ਤੇ ਚੱਲ ਰਹੇ ਸਰਕਾਰੀ ਹਸਪਤਾਲਾਂ ਦੇ ਡਾਕਟਰਾਂ ਤੇ ਸਰਕਾਰ ਵਿਚਕਾਰ ਸੁਲਾਹ ਹੋਣ ਦੀ ਉਮੀਦ ਬੱਝ ਗਈ ਹੈ। ਡਾਕਟਰਾਂ ਦੀ ਹੜਤਾਲ ਕਾਰਨ ਮਰੀਜ਼ਾਂ ਨੂੰ ਵੱਡੇ ਪੱਧਰ ’ਤੇ ਦਰਵੇਸ਼ ਮੁਸ਼ਕਿਲਾਂ ਨੂੰ ਧਿਆਨ ਵਿਚ ਰੱਖਦਿਆਂ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਖ਼ੁਦ ਦਖਲਅੰਦਾਜ਼ੀ ਕੀਤੀ ਹੈ। ਉਨ੍ਹਾਂ ਵੱਲੋਂ ਹਰੇਕ ਜ਼ਿਲ੍ਹੇ ਦੇ ਡੀ ਸੀ ਨੂੰ ਐਸੋਸੀਏਸ਼ਨ ਦੇ ਨੁਮਾਇੰਦਿਆਂ ਨਾਲ ਮਿਲ ਕੇ ਗੱਲਬਾਤ ਕਰਨ ਦੀਆਂ ਹਿਦਾਇਤਾਂ ਦਿੱਤੀਆਂ ਹਨ।
ਕਸ਼ਮੀਰ ’ਚ ਅੱਤਵਾਦੀਆਂ ਤੇ ਸੁਰੱਖਿਆ ਬਲਾਂ ਵਿਚਕਾਰ ਮੁਕਾਬਲਾ, ਫ਼ੌਜ ਦੇ ਦੋ ਜਵਾਨ ਹੋਏ ਸ਼ਹੀਦ
ਇਸਤੋਂ ਇਲਾਵਾ ਅੱਜ ਦੁਪਹਿਰ 2 ਵਜੇ ਚੰਡੀਗੜ੍ਹ ਦੇ ਪੰਜਾਬ ਭਵਨ ਵਿੱਚ ਐਸੋਸੀਏਸ਼ਨ ਨਾਲ ਇਕ ਵਾਰ ਫੇਰ ਮੁੜ ਸਿਹਤ ਮੰਤਰੀ, ਵਿਭਾਗੀ ਸਕੱਤਰ ਤੇ ਵਿਤ ਸਕੱਤਰ ਨਾਲ ਮੀਟਿੰਗ ਸੱਦ ਲਈ ਗਈ ਹੈ, ਜਿਸਦੇ ਵਿਚ ਕੋਈ ਹੱਲ ਨਿਕਲਣ ਦੀ ਪੂਰੀ ਸੰਭਾਵਨਾ ਹੈ। ਉਧਰ ਸਰਕਾਰ ਦੇ ਇਸ ਰਵੱਈਏ ਨੂੰ ਦੇਖਦਿਆਂ ਡਾਕਟਰਾਂ ਨੇ ਆਪਣੀ ਸੰਘਰਸੀ ਸੁਰ ਨੂੰ ਥੋੜਾ ਨਰਮ ਕੀਤਾ ਹੈ। ਮਰੀਜ਼ਾਂ ਦੀਆਂ ਮੁਸਕਿਲਾਂ ਨੂੰ ਧਿਆਨ ਵਿਚ ਰੱਖਦਿਆਂ ਅੱਜ ਡਾਕਟਰਾਂ ਵੱਲੋਂ ਸਾਰਾ ਦਿਨ ਹੜਤਾਲ ਨਾ ਕਰਕੇ ਸਿਰਫ਼ ਅੱਧਾ ਦਿਨ ਦੀ ਹੜਤਾਲ ਦਾ ਫੈਸਲਾ ਲਿਆ ਹੈ ਤੇ 11 ਵਜੇਂ ਤੋਂ 2 ਵਜੇਂ ਤੱਕ ਮਰੀਜ਼ਾਂ ਨੂੰ ਦੇਖਿਆ ਜਾਵੇਗਾ।
ਹਰਿਆਣਾ ਵਿਧਾਨ ਸਭਾ ਦੀਆਂ 90 ਸੀਟਾਂ ਲਈ 1561 ਉਮੀਦਵਾਰ ਮੈਦਾਨ ਵਿੱਚ ਨਿੱਤਰੇ
ਇਸ ਤੋਂ ਇਲਾਵਾ ਪੀਸੀਐਮਐਸਏ ਨੇ ਸਾਰੇ ਜ਼ਿਲਿ੍ਹਆਂ ਦੇ ਡਾਕਟਰਾਂ ਨੂੰ ਨਿਰਦੇਸ਼ ਜਾਰੀ ਕੀਤੇ ਹਨ ਕਿ ਉਹ ਸਾਰੀਆਂ ਪੁਰਾਣੀਆਂ ਬਿਮਾਰੀਆਂ ਦੇ ਮਰੀਜ਼ਾਂ ਨੂੰ ਘੱਟੋ-ਘੱਟ ਦੋ ਹਫ਼ਤਿਆਂ ਦੀ ਦਵਾਈ ਦੀ ਵੰਡ ਨੂੰ ਯਕੀਨੀ ਬਣਾਉਣ। ਐਸੋਸੀਏਸ਼ਨ ਦੇ ਅਹੁੱਦੇਦਾਰਾਂ ਨੇ ਤਾਜ਼ਾ ਅੱਪਡੇਟ ਦੀ ਪੁਸ਼ਟੀ ਕਰਦਿਆਂ ਦਸਿਆ ਕਿ ਅੱਜ ਹੌਣ ਵਾਲੀ ਮੀਟਿੰਗ ਤੋਂ ਬਾਅਦ ਅਗਲੀ ਰਣਨੀਤੀ ਘੜੀ ਜਾਏਗੀ। ਇਸ ਤੋਂ ਬਾਅਦ ਫੇਰ ਜਥੇਬੰਦੀ ਇਸ ਮੁੱਦੇ ’ਤੇ ਸਿੱਧੀ ਮੁੱਖ ਮੰਤਰੀ ਨਾਲ ਹੀ ਗੱਲ ਕਰੇਗੀ।
Share the post "ਮੁੱਖ ਮੰਤਰੀ ਦੀ ਦਖ਼ਲਅੰਦਾਜ਼ੀ ਤੋਂ ਬਾਅਦ ਡਾਕਟਰਾਂ ਦੀ ਹੜਤਾਲ ਦਾ ਮੁੱਦਾ ਹੱਲ ਹੋਣ ਦੀ ਉਮੀਦ ਬੱਝੀ"