ਕੇਂਦਰ ਨਾਲ ਮੀਟਿੰਗ 14 ਨੂੰ, ਡੱਲੇਵਾਲ ਦੀ ਹਿਮਾਇਤ ’ਚ ਬੈਠੇ 121 ਕਿਸਾਨਾਂ ਬਾਰੇ ਫੈਸਲਾ ਅੱਜ
ਖ਼ਨੌਰੀ, 19 ਜਨਵਰੀ: ਐਮ.ਐਸ.ਪੀ ਦੀ ਕਾਨੂੰਨੀ ਗਰੰਟੀ ਸਹਿਤ ਹੋਰ ਕਿਸਾਨੀਂ ਮੰਗਾਂ ਨੂੰ ਲੈ ਕੇ ਪਿਛਲੇ ਕਰੀਬ ਇੱਕ ਸਾਲ ਤੋਂ ਚੱਲ ਰਹੇ ਸੰਘਰਸ਼ ਤੋਂ ਬਾਅਦ ਹੁਣ ਆਖ਼ਰਕਾਰ ਕੇਂਦਰ ਵੱਲੋਂ ਕਿਸਾਨਾਂ ਨੂੰ ਗੱਲਬਾਤ ਦਾ ਸੱਦਾ ਦਿੱਤਾ ਗਿਆ ਹੈ। ਬੀਤੀ ਸ਼ਾਮ ਕੇਂਦਰ ਦਾ ਸੱਦਾ ਲੈ ਕੇ ਆਏ ਕੇਂਦਰੀ ਖੇਤੀਬਾੜੀ ਵਿਭਾਗ ਦੇ ਜੁਅਇੰਟ ਸਕੱਤਰ ਪ੍ਰਿੰਆ ਰੰਜ਼ਨ ਵੱਲੋਂ ਲਗਾਤਾਰ ਪੰਜ ਘੰਟੇ ਤੱਕ ਸੰਯੁਕਤ ਕਿਸਾਨ ਮੋਰਚਾ (ਗੈਰ-ਰਾਜਨੀਤਕ) ਅਤੇ ਕਿਸਾਨ ਮਜਦੂਰ ਮੋਰਚਾ ਦੇ ਆਗੂਆਂ ਤੋਂ ਇਲਾਵਾ ਪਿਛਲੇ 55 ਦਿਨਾਂ ਤੋਂ ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨਾਲ ਕਈ ਗੇੜ੍ਹ ਦੀਆਂ ਮੀਟਿੰਗਾਂ ਤੋਂ ਬਾਅਦ ਹੁਣ 14 ਫਰਵਰੀ ਨੂੰ ਚੰਡੀਗੜ੍ਹ ਵਿਖੇ ਮੀਟਿੰਗ ਦਾ ਸੱਦਾ ਦਿੱਤਾ। ਇਸ ਦੌਰਾਨ ਪੰਜਾਬ ਸਰਕਾਰ ਦੇ ਉੱਚ ਅਧਿਕਾਰੀ ਵੀ ਮੌਜੂਦ ਰਹੇ।
ਇਹ ਵੀ ਪੜ੍ਹੋ ਈਰਾਨ ਦੀ ਸੁਪਰੀਮ ਕੋਰਟ ’ਚ ਅੱਤਵਾਦੀ ਹਮਲਾ, ਦੋ ਜੱਜਾਂ ਦਾ ਗੋਲੀਆਂ ਮਾਰ ਕੇ ਕੀਤਾ ਕ+ਤਲ
ਲਿਖ਼ਤੀ ਤੌਰ ’ਤੇ ਮੀਟਿੰਗ ਦੇ ਦਿੱਤੇ ਸੱਦੇ ਦੌਰਾਨ ਕੇਂਦਰ ਦੇ ਅਧਿਕਾਰੀਆਂ ਵੱਲੋਂ ਜੋਰ ਦਿੱਤਾ ਗਿਆ ਕਿ ਜਗਜੀਤ ਸਿੰਘ ਡੱਲੇਵਾਲ ਵੀ ਖੁਦ ਉਕਤ ਮੀਟਿੰਗ ਵਿਚ ਸ਼ਾਮਲ ਰਹਿਣ ਤੇ ਇਸਦੇ ਲਈ ਉਹ ਆਪਣਾ ਮਰਨ ਵਰਤ ਖ਼ਤਮ ਕਰ ਦੇਣ। ਹਾਲਾਂਕਿ ਕਿਸਾਨ ਆਗੂਆਂ ਤੇ ਉਨ੍ਹਾਂ ਦੀ ਹਿਮਾਇਤ ’ਤੇ ਬੈਠੇ 121 ਕਿਸਾਨਾਂ ਆਦਿ ਵੱਲੋਂ ਪਾਏ ਜੋਰ ਦੇ ਬਾਵਜੂਦ ਜਗਜੀਤ ਸਿੰਘ ਡੱਲੇਵਾਲ ਨੇ ਮਰਨ ਵਰਤ ਖ਼ਤਮ ਕਰਨ ਤੋਂ ਇੰਨਕਾਰ ਕਰ ਦਿੱਤਾ ਪ੍ਰੰਤੂ ਕਿਸਾਨ ਆਗੂਆਂ ਦੇ ਦਬਾਅ ਤੋਂ ਬਾਅਦ ਮੈਡੀਕਲ ਸਹੂਲਤ ਲੈਣ ਦੀ ਹਾਮੀ ਭਰ ਦਿੱਤੀ। ਜਿਸਤੋਂ ਬਾਅਦ ਤੁਰੰਤ ਮੋਰਚੇ ਵਿਚ ਹੀ ਡਾਕਟਰਾਂ ਦੀ ਟੀਮ ਵੱਲੋਂ ਉਨ੍ਹਾਂ ਦਾ ਇਲਾਜ਼ ਸ਼ੁਰੂ ਕਰ ਦਿੱਤਾ ਤੇ ਗਲੁਕੂਜ਼ ਆਦਿ ਦੇਣਾ ਸ਼ੁਰੂ ਕਰ ਦਿੱਤਾ। ਕਿਸਾਨਾਂ ਨਾਲ ਕਈ ਗੇੜ ਦੀ ਗੱਲਬਾਤ ਤੋਂ ਬਾਅਦ ਜਿੱਥੇ ਕੇਂਦਰੀ ਨੁਮਾਇੰਦੇ ਨੇ ਮੀਟਿੰਗ ਵਿਚ ਕੋਈ ਸਾਰਥਿਕ ਹੱਲ ਦਾ ਭਰੋਸਾ ਜਤਾਇਆ,
ਇਹ ਵੀ ਪੜ੍ਹੋ ਲੁਧਿਆਣਾ ਨੂੰ ਹੁਣ 20 ਜਨਵਰੀ ਨੂੰ ਮਿਲੇਗਾ ਨਵਾਂ ਮੇਅਰ, ਕਮਿਸ਼ਨਰ ਨੇ ਮੁੜ ਕੋਂਸਲਰਾਂ ਦੀ ਮੀਟਿੰਗ ਸੱਦੀ
ਉਥੇ ਦੋਨਾਂ ਮੋਰਚਿਆਂ ਦੇ ਆਗੂਆਂ ਕਾਕਾ ਸਿੰਘ ਕੋਟੜਾ, ਅਭਿਮੰਨਿਊ ਕੋਹਾੜ, ਜਸਵਿੰਦਰ ਲੌਂਗੋਵਾਲ, ਸਰਵਣ ਪੰਧੇਰ, ਲਖਵਿੰਦਰ ਔਲਖ, ਸੁਖਜੀਤ ਹਰਦੋਝੰਡੇ ਨੇ ਦੇਰ ਰਾਤ ਮੀਡੀਆ ਨੂੰ ਸਾਰੇ ਘਟਨਾਕ੍ਰਮ ਬਾਰੇ ਵਿਸਥਾਰਤ ਜਾਣਕਾਰੀ ਦਿੱਤੀ। ਇਸ ਦੌਰਾਨ ਚੱਲੇ ਘਟਨਾਕ੍ਰਮ ਦੌਰਾਨ ਕੇਂਦਰੀ ਨੁਮਾਇੰਦੇ ਤੋਂ ਇਲਾਵਾ ਕਿਸਾਨ ਆਗੂਆਂ ਵੱਲੋਂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਨੂੰ ਦੇਖਦਿਆਂ ਉਨ੍ਹਾਂ ਨਾਲ ਕਈ ਵਾਰ ਮੀਟਿੰਗ ਕੀਤੀ ਤੇ ਫ਼ਿਰ ਉਨ੍ਹਾਂ ਦੀ ਹਿਮਾਇਤ ਵਿਚ ਬੈਠੇ 121 ਕਿਸਾਨਾਂ ਨਾਲ ਗੱਲਬਾਤ ਕੀਤੀ ਗਈ। ਜਿਸਤੋਂ ਬਾਅਦ ਇਲਾਜ਼ ਦੇ ਲਈ ਸਹਿਮਤੀ ਬਣੀ। ਹਾਲਾਂਕਿ ਇਲਾਜ਼ ਕਰ ਰਹੇ ਡਾਕਟਰਾਂ ਨੇ ਚਿੰਤਾਂ ਜਤਾਈ ਹੈ ਕਿ ਬਿਨ੍ਹਾਂ ਮਰਨ ਵਰਤ ਖੋਲੇ ਡੱਲੇਵਾਲ ਨੂੰ 14 ਫਰਵਰੀ ਤੱਕ ਡਾਕਟਰੀ ਸਹਾਇਤਾ ’ਤੇ ਬਚਾਉਣਾ ਵੀ ਕਾਫ਼ੀ ਮੁਸਕਿਲ ਹੈ। ਉਧਰ ਇਸਤੋਂ ਪਹਿਲਾਂ ਪਾਤੜਾ ਵਿਖੇ ਦੋਨਾਂ ਫ਼ੋਰਮਾਂ ਦੇ ਆਗੂਆਂ ਦੀ ਐਸ.ਕੇ.ਐਮ ਦੇ ਆਗੂਆਂ ਨਾਲ ਹੋਈ ਮੀਟਿੰਗ ਵਿਚ ਵੀ ਕੋਈ ਸਾਰਥਕ ਫੈਸਲਾ ਨਾ ਹੋ ਸਕਿਆ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
Share the post "Big News : ਕੇਂਦਰ ਵੱਲੋਂ ਮੀਟਿੰਗ ਦੇ ਸੱਦੇ ਤੋਂ ਬਾਅਦ ਕਿਸਾਨ ਆਗੂ ਡੱਲੇਵਾਲ ਡਾਕਟਰੀ ਸਹੂਲਤ ਲੈਣ ਲਈ ਹੋਏ ਰਾਜ਼ੀ, ਲਗਾਈ ਗਲੁਕੂਜ਼"