Thursday, April 16, 2026
spot_img
spot_img

ਈਰਾਨ ਦੀ ਸੁਪਰੀਮ ਕੋਰਟ ’ਚ ਅੱਤਵਾਦੀ ਹਮਲਾ, ਦੋ ਜੱਜਾਂ ਦਾ ਗੋਲੀਆਂ ਮਾਰ ਕੇ ਕੀਤਾ ਕ+ਤਲ

Date:

spot_img

ਨਵੀਂ ਦਿੱਲੀ, 18 ਜਨਵਰੀ: ਇਜਰਾਈਲ ਸਹਿਤ ਅਮਰੀਕਾ ਤੇ ਕੁੱਝ ਹੋਰਨਾਂ ਦੇਸਾਂ ਨਾਲ ਤਨਾਅਪੂਰਨ ਸਬੰਧਾਂ ਕਾਰਨ ਚਰਚਾ ਵਿਚ ਚੱਲ ਰਹੇ ਈਰਾਨ ਦੀ ਸੁਪਰੀਮ ਕੋਰਟ ਵਿਚ ਅੱਜ ਵੱਡਾ ਅੱਤਵਾਦੀ ਹਮਲਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਹਮਲੇ ਦੌਰਾਨ ਦੋ ਸੀਨੀਅਰ ਜੱਜਾਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸਤੋਂ ਇਲਾਵਾ ਇੱਕ ਜੱਜ ਤੇ ਕੁੱਝ ਸੁਰੱਖਿਆ ਕਰਮਚਾਰੀ ਵੀ ਗੰਭੀਰ ਰੂਪ ਵਿਚ ਜਖ਼ਮੀ ਹੋ ਗਿਆ। ਹਾਲਾਂਕਿ ਜੱਜਾਂ ਦਾ ਕਤਲ ਕਰਨ ਤੋਂ ਬਾਅਦ ਹਮਲਾਵਰ ਨੇ ਖ਼ੁਦ ਦੇ ਵੀ ਗੋਲੀ ਮਾਰ ਕੇ ਆਤਮਹੱਤਿਆ ਕਰ ਲਈ।

ਇਹ ਵੀ ਪੜ੍ਹੋ ਰਾਸ਼ਟਰੀ ਇੰਡੀਅਨ ਮਿਲਟਰੀ ਕਾਲਜ ਦੇਹਰਾਦੂਨ ‘ਚ ਦਾਖਲੇ ਲਈ ਲਿਖਤੀ ਪ੍ਰੀਖਿਆ 1 ਜੂਨ ਨੂੰ, 31 ਮਾਰਚ ਤੱਕ ਮੰਗੀਆਂ ਅਰਜ਼ੀਆਂ

ਇਹ ਹਮਲਾ ਸਥਾਨਕ ਸਮੇਂ ਅਨੁਸਾਰ ਸਵੇਰੇ 10:45 ਵਜੇ ਹੋਇਆ। ਮ੍ਰਿਤਕ ਜੱਜਾਂ ਦੀ ਪਹਿਚਾਣ ਅਲੀ ਰਜਨੀ ਅਤੇ ਮੋਗੀਸੇਹ ਵਜੋਂ ਹੋਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਦੋਵਾਂ ਜੱਜਾਂ ਨੂੰ ਕਾਫ਼ੀ ਸਖ਼ਤ ਸੁਭਾਅ ਦਾ ਮੰਨਿਆ ਜਾਂਦਾ ਸੀ, ਜਿੰਨਾਂ ਵੱਲੋਂ ਦੋਸੀਆਂ ਨੂੰ ਜਿਆਦਾਤਰ ਮੌਤ ਦੀ ਸਜ਼ਾ ਦਿੱਤੀ ਜਾਂਦੀ ਸੀ। ਇਹ ਦੋਵੇਂ ਜੱਜ ਰਾਸ਼ਟਰੀ ਸੁਰੱਖਿਆ, ਅੱਤਵਾਦ ਅਤੇ ਜਾਸੂਸੀ ਦੇ ਮਾਮਲਿਆਂ ਦੀ ਸੁਣਵਾਈ ਕਰ ਰਹੇ ਸਨ। ਈਰਾਨ ਦੀ ਕੌਮੀ ਜਾਂਚ ਏਜੰਸੀ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

 

LEAVE A REPLY

Please enter your comment!
Please enter your name here

Share post:

spot_img
spot_img

Popular

More like this
Related

ਮੋਗਾ ਵਿੱਚ ਦੇਹ ਵਪਾਰ ਦੇ ਧੰਦੇ ਵਿੱਚ ਸ਼ਾਮਲ ਅਕਾਲੀ ਆਗੂ ਤੇ ਐਮਸੀ ਜਗਜੀਤ ਸਿੰਘ ਜੀਤਾ ਗ੍ਰਿਫ਼ਤਾਰ!

ਅਕਾਲੀ ਆਗੂ ਦੀ ਗ੍ਰਿਫ਼ਤਾਰੀ ਨੇ ਸੁਖਬੀਰ ਬਾਦਲ ਦੇ 'ਪੰਜਾਬ...